ਦੂਰਸੰਚਾਰ ਕੰਪਨੀਆਂ ਬਿਨਾਂ ਦਾਅਵੇ ਵਾਲਾ ਪੈਸਾ ਗਾਹਕ ਸਿੱਖਿਆ ਫੰਡ ’ਚ ਜਮ੍ਹਾ ਕਰਵਾਉਣ : ਟਰਾਈ

01/17/2020 2:14:57 AM

ਨਵੀਂ ਦਿੱਲੀ(ਭਾਸ਼ਾ)-ਦੂਰਸੰਚਾਰ ਕੰਪਨੀਆਂ ਨੂੰ ਗਾਹਕਾਂ ਦੀ ਰਾਖਵੀਂ ਰਾਸ਼ੀ ਅਤੇ ਵਾਧੂ ਫੀਸ ਵਰਗੇ ਬਿਨਾਂ ਦਾਅਵੇ ਵਾਲੇ ਪੈਸੇ ਨੂੰ ਇਕ ਤੈਅ ਮਿਆਦ ਤੋਂ ਬਾਅਦ ‘ਦੂਰਸੰਚਾਰ ਖਪਤਕਾਰ ਸਿੱਖਿਆ ਅਤੇ ਹਿਫਾਜ਼ਤ ਫੰਡ’ ’ਚ ਜਮ੍ਹਾ ਕਰਵਾਉਣਾ ਹੋਵੇਗਾ। ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਟੀ (ਟਰਾਈ) ਨੇ ਇਹ ਸਪੱਸ਼ਟੀਕਰਨ ਦਿੱਤਾ। ਟਰਾਈ ਨੇ ਕਿਹਾ ਕਿ ਗਾਹਕਾਂ ਦੇ ਬਿਨਾਂ ਦਾਅਵੇ ਵਾਲੀ ਅਜਿਹੀ ਰਾਸ਼ੀ, ਜਿਸ ਨੂੰ ਮੋੜਨ ’ਚ ਦੂਰਸੰਚਾਰ ਕੰਪਨੀਆਂ ਅਸਮਰਥ ਹਨ, ਨੂੰ ਜਮ੍ਹਾ ਕਰਵਾਉਣ ਨੂੰ ਲੈ ਕੇ ਕੰਪਨੀਆਂ ਵਿਚਾਲੇ ਸਪੱਸ਼ਟਤਾ ਦੀ ਜ਼ਰੂਰਤ ਹੈ। ਕਿਸੇ ਤਰ੍ਹਾਂ ਦੀ ਅਸਪੱਸ਼ਟਤਾ ਨੂੰ ਦੂਰ ਕਰਨ ਲਈ ਇਸ ਨਾਲ ਜੁਡ਼ੇ ਨਿਯਮਾਂ ’ਚ ਸੋਧ ਦੀ ਜ਼ਰੂਰਤ ਹੈ। ਟਰਾਈ ਨੇ ਕਿਹਾ ਕਿ ਇਸ ਤਰ੍ਹਾਂ ਦੀ ਬਿਨਾਂ ਦਾਅਵੇ ਵਾਲੀ ਰਾਸ਼ੀ ਨੂੰ ਜਮ੍ਹਾ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਸਾਲ 2007 ’ਚ ਦੂਰਸੰਚਾਰ ਖਪਤਕਾਰ ਸਿੱਖਿਆ ਅਤੇ ਹਿਫਾਜ਼ਤ ਫੰਡ ਨਿਯਮ ਬਣਾਏ ਗਏ ਸਨ। ਇਸ ਫੰਡ ਨੂੰ ਬਣਾਈ ਰੱਖਣ ਲਈ ਇਸ ’ਚ ਬਿਨਾਂ ਦਾਅਵੇ ਵਾਲੀ ਰਾਸ਼ੀ ਨੂੰ ਜਮ੍ਹਾ ਕਰਵਾਉਣ ਦੀ ਵਿਵਸਥਾ ਹੈ।

ਮੌਜੂਦਾ ’ਚ ਗਾਹਕਾਂ ਦੀ ਸੇਵਾ ਦੀ ਬਿਲਿੰਗ ਦੇ ਆਡਿਟ ਤੋਂ ਬਾਅਦ ਵਾਧੂ ਫੀਸ ਦੀ ਜੋ ਵੀ ਰਾਸ਼ੀ ਬਚਦੀ ਹੈ, ਉਸ ਨੂੰ ਗਾਹਕਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਇਕ ਤੈਅ ਮਿਆਦ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਨਿਯਮਾਂ ਅਨੁਸਾਰ ਜੇਕਰ ਕੋਈ ਕੰਪਨੀ ਇਹ ਰਾਸ਼ੀ ਗਾਹਕ ਨੂੰ ਵਾਪਸ ਨਹੀਂ ਕਰਦੀ ਹੈ ਤਾਂ ਇਸ ਨੂੰ ਬਿਨਾਂ ਦਾਅਵੇ ਵਾਲਾ ਧਨ ਮੰਨ ਲਿਆ ਜਾਂਦਾ ਹੈ। ਕੰਪਨੀਆਂ ਨੂੰ ਇਹ ਪੈਸਾ ਇਸ ਫੰਡ ’ਚ ਜਮ੍ਹਾ ਕਰਵਾਉਣਾ ਹੁੰਦਾ ਹੈ।


Karan Kumar

Content Editor

Related News