ਟੈਕਸ ਅਧਿਕਾਰੀਆਂ ਦੇ ਨੋਟਿਸ ਦਾ ਜਵਾਬ ਨਾ ਦੇਣ ਵਾਲੇ ਇਨਕਮ ਟੈਕਸਪੇਅਰਜ਼ ਦੀ ਜਾਂਚ ਕਰੇਗਾ ਵਿਭਾਗ
Monday, May 29, 2023 - 01:07 PM (IST)
ਨਵੀਂ ਦਿੱਲੀ (ਭਾਸ਼ਾ) - ਆਮਦਨ ਕਰ ਵਿਭਾਗ ਨੇ ‘ਜਾਂਚ ’ ਦੇ ਘੇਰੇ ’ਚ ਲਏ ਜਾਣ ਵਾਲੇ ਮਾਮਲਿਆਂ ਦੇ ਬਾਰੇ ’ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਅਜਿਹੇ ਟੈਕਸਪੇਅਰਜ਼, ਜਿਨ੍ਹਾਂ ਨੇ ਵਿਭਾਗ ਵੱਲੋਂ ਭੇਜੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਹੈ, ਉਨ੍ਹਾਂ ਦੇ ਮਾਮਲਿਆਂ ਦੀ ਜਾਂਚ ਲਾਜ਼ਮੀ ਰੂਪ ਨਾਲ ਕੀਤੀ ਜਾਵੇਗੀ।
ਵਿਭਾਗ ਉਨ੍ਹਾਂ ਮਾਮਲਿਆਂ ਦੀ ਜਾਂਚ ਵੀ ਕਰੇਗਾ, ਜਿੱਥੇ ਕਿਸੇ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਜਾਂ ਰੈਗੂਲੇਟਰੀ ਅਥਾਰਟੀ ਦੁਆਰਾ ਟੈਕਸ ਚੋਰੀ ਨਾਲ ਸਬੰਧਤ ਵਿਸ਼ੇਸ਼ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ। ਦਿਸ਼ਾ-ਨਿਰਦੇਸ਼ਾਂ ਅਨੁਸਾਰ, ਟੈਕਸ ਅਧਿਕਾਰੀਆਂ ਨੂੰ ਆਮਦਨ ’ਚ ਤਰੁੱਟੀਆਂ ਬਾਰੇ ਟੈਕਸਪੇਅਰਜ਼ ਨੂੰ 30 ਜੂਨ ਤੱਕ ਆਮਦਨ ਕਰ ਐਕਟ ਦੀ ਧਾਰਾ 143 (2) ਤਹਿਤ ਨੋਟਿਸ ਭੇਜਣਾ ਹੋਵੇਗਾ। ਇਸ ਤੋਂ ਬਾਅਦ ਇਨਕਮ ਟੈਕਸਪੇਅਰਜ਼ ਨੂੰ ਇਸ ਬਾਰੇ ’ਚ ਸਬੰਧਤ ਦਸਤਾਵੇਜ਼ ਪੇਸ਼ ਕਰਨੇ ਹੋਣਗੇ।
ਇਹ ਵੀ ਪੜ੍ਹੋ : 2000 ਰੁਪਏ ਦਾ ਨੋਟ ਜਮ੍ਹਾ ਕਰਵਾਉਣ ਲਈ ਜਾ ਰਹੇ ਹੋ Bank ਤਾਂ ਜਾਣੋ ਜੂਨ ਮਹੀਨੇ ਦੀਆਂ ਛੁੱਟੀਆਂ ਬਾਰੇ
ਇਸ ਨੇ ਕਿਹਾ ਕਿ ਜਿੱਥੇ ਐਕਟ ਦੀ ਧਾਰਾ 142 (1) ਤਹਿਤ ਨੋਟਿਸ ਦੇ ਜਵਾਬ ’ਚ ਕੋਈ ਰਿਟਰਨ ਨਹੀਂ ਦਿੱਤਾ ਗਿਆ ਹੈ, ਅਜਿਹੇ ਮਾਮਲੇ ਨੂੰ ਨੈਸ਼ਨਲ ਫੇਸਲੈੱਸ ਅਸੈੱਸਮੈਂਟ ਸੈਂਟਰ (ਐੱਨ. ਏ. ਐੱਫ. ਏ. ਸੀ.) ਨੂੰ ਭੇਜਿਆ ਜਾਵੇਗਾ, ਜੋ ਅੱਗੇ ਦੀ ਕਾਰਵਾਈ ਕਰੇਗਾ। ਧਾਰਾ 142 (1) ਟੈਕਸ ਅਧਿਕਾਰੀਆਂ ਨੂੰ ਰਿਟਰਨ ਦਾਖਲ ਕੀਤੇ ਜਾਣ ਦੀ ਸਥਿਤੀ ’ਚ ਇਕ ਨੋਟਿਸ ਜਾਰੀ ਕਰ ਅਤੇ ਸਪੱਸ਼ਟੀਕਰਨ ਜਾਂ ਜਾਣਕਾਰੀ ਮੰਗਣ ਦਾ ਅਧਿਕਾਰ ਦਿੰਦੀ ਹੈ। ਜਿਨ੍ਹਾਂ ਮਾਮਲਿਆਂ ’ਚ ਰਿਟਰਨ ਦਾਖਲ ਨਹੀਂ ਕੀਤਾ ਗਿਆ ਹੈ, ਤਾਂ ਉਨ੍ਹਾਂ ਨੂੰ ਨਿਰਧਾਰਿਤ ਤਰੀਕੇ ਨਾਲ ਜ਼ਰੂਰੀ ਜਾਣਕਾਰੀ ਪੇਸ਼ ਕਰਨ ਨੂੰ ਕਿਹਾ ਜਾਂਦਾ ਹੈ।
ਆਮਦਨ ਕਰ ਵਿਭਾਗ ਅਜਿਹੇ ਮਾਮਲਿਆਂ ਦੀ ਏਕੀਕ੍ਰਿਤ ਸੂਚੀ ਜਾਰੀ ਕਰੇਗਾ, ਜਿਨ੍ਹਾਂ ’ਚ ਸਮਰਥ ਅਥਾਰਟੀ ਵੱਲੋਂ ਛੋਟ ਨੂੰ ਰੱਦ ਜਾਂ ਵਾਪਸ ਕੀਤੇ ਜਾਣ ਦੇ ਬਾਵਜੂਦ ਟੈਕਸਪੇਅਰਜ਼ ਆਮਦਨ ਕਰ ਰਿਆਇਤ ਜਾਂ ਕਟੌਤੀ ਦੀ ਮੰਗ ਕਰਦਾ ਹੈ। ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਅੈਕਟ ਦੀ ਧਾਰਾ 143 (2) ਤਹਿਤ ਟੈਕਸਪੇਅਰਜ਼ ਨੂੰ ਐੱਨ. ਏ. ਐੱਫ. ਏ. ਸੀ. ਦੇ ਮਾਧਿਅਮ ਨਾਲ ਨੋਟਿਸ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਅਮਰੀਕਾ ਦੀਵਾਲੀਆ ਹੋਇਆ ਤਾਂ ਡੁੱਬ ਜਾਵੇਗੀ ਦੁਨੀਆ, 78 ਲੱਖ ਨੌਕਰੀਆਂ ਅਤੇ 10 ਲੱਖ ਕਰੋੜ ਡਾਲਰ ਹੋ ਜਾਣਗੇ ਤਬਾਹ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।