ਵਾਹਨਾਂ ਦੀ ਮੰਗ ’ਚ ਤੇਜ਼ੀ ਆ ਰਹੀ ਹੈ, ਕਰਜ਼ੇ ਦੀ ਹੈ ਸਮੱਸਿਆ : ਟੋਇਟਾ ਕਿਰਲੋਸਕਰ

Monday, Aug 24, 2020 - 01:19 AM (IST)

ਵਾਹਨਾਂ ਦੀ ਮੰਗ ’ਚ ਤੇਜ਼ੀ ਆ ਰਹੀ ਹੈ, ਕਰਜ਼ੇ ਦੀ ਹੈ ਸਮੱਸਿਆ : ਟੋਇਟਾ ਕਿਰਲੋਸਕਰ

ਨਵੀਂ ਦਿੱਲੀ  (ਭਾਸ਼ਾ)-ਵਾਹਨਾਂ ਦੀ ਮੰਗ ’ਚ ਤੇਜ਼ੀ ਆ ਰਹੀ ਹੈ ਪਰ ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਦੀ ਅਤਿ ਸੰਵੇਦਨਸ਼ੀਲਤਾ ਅਤੇ ਹਿਚਕ ਨਾਲ ਬਾਜ਼ਾਰ ਦਾ ਉਤਸ਼ਾਹ ਪ੍ਰਭਾਵਿਤ ਹੈ । ਵਾਹਨ ਕੰਪਨੀ ਟੋਇਟਾ ਕਿਰਲੋਸਕਰ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਹ ਟਿੱਪਣੀ ਕੀਤੀ ਹੈ। ਕੰਪਨੀ ਦੇ ਸੀਨੀਅਰ ਉਪ-ਪ੍ਰਧਾਨ (ਵਿਕਰੀ ਅਤੇ ਸੇਵਾ) ਨਵੀਨ ਸੋਨੀ ਨੇ ਕਿਹਾ ਕਿ ਤਿਉਹਾਰੀ ਮੌਸਮ ਦੀ ਸ਼ੁਰੂਆਤ ਨਾਲ ਜੁਲਾਈ ਦੀ ਤੁਲਣਾ ’ਚ ਅਗਸਤ ’ਚ ਆਰਡਰ 30 ਫੀਸਦੀ ਵਧੇ ਹਨ।

ਹਾਲਾਂਕਿ ਇਸ ਤੋਂ ਪਹਿਲਾਂ ਪਿਛਲੇ 4 ਮਹੀਨਿਆਂ ਦੌਰਾਨ ਡੀਲਰਾਂ ਕੋਲ ਭੰਡਾਰ ਦੇ ਜਮ੍ਹਾ ਹੋਣ ਤੋਂ ਬਚਣ ਕਾਰਣ ਹਰ ਮਹੀਨੇ ਥੋਕ ਆਰਡਰ ’ਚ 25 ਫੀਸਦੀ ਕਮੀ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਜੁਲਾਈ ਦੀ ਤੁਲਣਾ ’ਚ ਜਿੰਨੇ ਆਰਡਰ ਮਿਲ ਰਹੇ ਹਨ, ਉਹ ਜ਼ਿਆਦਾ ਹਨ। ਮੈਂ ਘੱਟ ਤੋਂ ਘੱਟ 20-30 ਫੀਸਦੀ ਜ਼ਿਆਦਾ ਕਹਾਂਗਾ। ਅਸੀਂ ਜਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਾਂ, ਉਨ੍ਹਾਂ ’ਚੋਂ ਇਕ ਇਹ ਹੈ ਕਿ ਬੈਂਕ ਅਤੇ ਐੱਨ. ਬੀ. ਐੱਫ. ਸੀ. ਸਮੇਤ ਕੰਪਨੀਆਂ ਬਹੁਤ ਹਿਚਕਿਚਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਆਰਡਰ ਦਾ ਸਵਾਲ ਹੈ, ਅਸੀਂ ਬਹੁਤ ਖੁਸ਼ ਹਾਂ ।

ਹਰ ਦਿਨ ਸਾਨੂੰ ਚੰਗੀ ਮਾਤਰਾ ’ਚ ਨਵੇਂ ਆਰਡਰ ਮਿਲ ਰਹੇ ਹਨ ਪਰ ਕਰਜ਼ਾ ਪ੍ਰਦਾਨ ਕਰਨ ਵਾਲੀ ਕੰਪਨੀਆਂ ਕਾਰਣ ਡਲਿਵਰੀ ’ਚ ਸਮਾਂ ਲੱਗ ਰਿਹਾ ਹੈ। ਸੋਨੀ ਨੇ ਸਥਿਤੀ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ 10 ਸਾਲ ਪਹਿਲਾਂ ਕਿਸੇ ਕਰਜ਼ੇ ਦੀਆਂ ਕਿਸ਼ਤਾਂ ਚੁਕਾਉਣ ’ਚ ਛੋਟੀ-ਜਿਹੀ ਵੀ ਊਣਤਾਈ ਕੀਤੀ ਹੈ, ਤਾਂ ਉਸ ਨੂੰ ਵਾਹਨਾਂ ਲਈ ਕਰਜ਼ਾ ਨਹੀਂ ਮਿਲ ਪਾ ਰਿਹਾ ਹੈ। ਅਜਿਹੇ ਗਾਹਕ, ਜਿਨ੍ਹਾਂ ਦਾ ਸਿਬਿਲ ਸਕੋਰ 80 ਫੀਸਦੀ ਕਰਜ਼ੇ ਦੇ ਲਾਇਕ ਹੈ , ਉਨ੍ਹਾਂ ਨੂੰ 60 ਫੀਸਦੀ ਵਿੱਤਪੋਸ਼ਣ ਹੀ ਮਿਲ ਪਾ ਰਿਹਾ ਹੈ।

ਸੋਨੀ ਨੇ ਕਿਹਾ ਕਿ ਵਿੱਤੀ ਕੰਪਨੀਆਂ ਵੱਲੋਂ ਮੌਜੂਦਾ ਹਾਲਤ ’ਚ ਜੋਖਮ ’ਤੇ ਸੰਵੇਦਨਸ਼ੀਲ ਹੋ ਕੇ ਜ਼ੋਰ ਦਿੱਤਾ ਜਾ ਰਿਹਾ ਹੈ। ਉਹ ਅਤਿ ਚੇਤੰਨ ਅਤੇ ਸੰਵੇਦਨਸ਼ੀਲ ਹੋ ਰਹੇ ਹਨ, ਜੋ ਬਾਜ਼ਾਰ ਨੂੰ ਸੁਸਤ ਬਣਾ ਰਿਹਾ ਹੈ। ਬਾਜ਼ਾਰ ਦੀ ਧਾਰਨਾ ਨੂੰ ਨਰਮ ਕਰਨ ਦਾ ਇਕਮਾਤਰ ਕਾਰਣ ਵਿੱਤੀ ਕੰਪਨੀਆਂ ਵੱਲੋਂ ਗਾਹਕਾਂ ਪ੍ਰਤੀ ਅਤਿ ਚੇਤੰਨਤਾ ਵਰਤਨਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਹੁਣ ਕਰਜ਼ੇ ਤੋਂ ਪਹਿਲਾਂ ਗਾਹਕ ਦਾ ਮੁਲਾਂਕਣ ਕਰਨ ’ਚ ਜ਼ਿਆਦਾ ਸਮਾਂ ਲੱਗ ਰਿਹਾ ਹੈ।


author

Karan Kumar

Content Editor

Related News