ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਬੀਮਾ ਦੀ ਮੰਗ ਵੱਡੇ ਪੈਮਾਨੇ ’ਤੇ ਵਧੀ

4/10/2021 1:44:02 PM

ਨਵੀਂ ਦਿੱਲੀ (ਯੂ. ਐੱਨ. ਆਈ.) – ਦੇਸ਼ ’ਚ ਕੋਵਿਡ-19 ਦੇ ਮਾਮਲਿਆਂ ’ਚ ਭਿਆਨਕ ਤੇਜ਼ੀ ਦੇ ਨਾਲ ਹੀ ਇਸ ਨਾਲ ਜੁੜੇ ਬੀਮਾ ਦੀ ਮੰਗ ’ਚ ਵੀ ਜ਼ਬਰਦਸਤ ਤੇਜ਼ੀ ਦੇਖੀ ਜਾ ਰਹੀ ਹੈ। ਡਿਜੀਟਲ ਭੁਗਤਾਨ ਪਲੇਟਫਾਰਮ ਫੋਨ ਪੇਅ ਨੇ ਪਿਛਲੇ ਸਾਲ ਲਾਂਚ ਕੀਤੇ ਗਏ ਆਪਣੇ ਕੋੋਰੋਨਾ ਵਾਇਰਸ ਬੀਮਾ ਉਤਪਾਦ ਦੀ ਮਨਜ਼ੂਰੀ ਨਾਲ ਜੁੜੇ ਅੰਕੜੇ ਜਾਰੀ ਕੀਤੇ ਹਨ, ਜਿਸ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਬੀਮਾ ਵਿਆਪਕ ਤੌਰ ’ਤੇ ਸਵੀਕਾਰਿਆ ਗਿਆ ਹੈ, ਜਿਸ ’ਚ 75 ਫੀਸਦੀ ਪਾਲਿਸੀ ਦੀ ਖਰੀਦਦਾਰੀ ਟੀਅਰ-1 ਸ਼ਹਿਰਾਂ ਦੇ ਬਾਹਰ ਛੋਟੇ ਸ਼ਹਿਰਾਂ ਦੇ ਗਾਹਕਾਂ ਵਲੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਰਾਹਤ : ਖ਼ਾਦ ਦੀਆਂ ਕੀਮਤਾਂ ਵਧਾਉਣ ਪਿੱਛੋਂ ਹੋਏ ਹੰਗਾਮੇ ਕਾਰਨ IFFCO ਨੇ ਲਿਆ ਇਹ ਫ਼ੈਸਲਾ

ਵਿਕਰੀ ’ਚ ਯੋਗਦਾਨ ਦੇਣ ਵਾਲੇ ਚੋਟੀ ਦੇ ਸੂਬਿਆਂ ’ਚ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਤੇਲੰਗਾਨਾ ਅਤੇ ਗੁਜਰਾਤ ਸ਼ਾਮਲ ਹਨ। ਫੋਨਪੇਅ ਨੇ ਫਰਵਰੀ ਦੀ ਤੁਲਨਾ ’ਚ ਮਾਰਚ 2021 ’ਚ ਕੋਰੋਨਾ ਬੀਮਾ ਵਿਕਰੀ ’ਚ ਪੰਜ ਗੁਣਾ ਵਾਧਾ ਦੇਖਿਆ ਹੈ (ਜਦੋਂ ਮਾਮਲੇ ਰਾਸ਼ਟਰੀ ਪੱਧਰ ’ਤੇ ਵਧਣ ਲੱਗੇ ਸਨ)। ਗਾਹਕਾਂ ਨੂੰ ਦਿੱਤੇ ਗਏ ਕਲੇਮ ਦੇ ਸੰਦਰਭ ਚੋਟੀ ਦੇ ਸੂਬਿਆਂ ’ਚ ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ, ਦਿੱਲੀ ਅਤੇ ਕਰਨਾਟਕ ਸ਼ਾਮਲ ਹਨ। 3.5 ਕਰੋੜ ਰੁਪਏ ਤੋਂ ਵੱਧ ਦੇ ਗਾਹਕਾਂ ਦੇ ਕਲੇਮ ਦਾ ਪਹਿਲਾਂ ਹੀ ਭੁਗਤਾਨ ਕੀਤਾ ਜਾ ਚੁੱਕਾ ਹੈ। 75 ਫੀਸਦੀ ਕਲੇਮ ਦੇਸ਼ ਦੇ ਛੋਟੇ ਸ਼ਹਿਰਾਂ ਅਤੇ ਗ੍ਰਾਮੀਣ ਖੇਤਰਾਂ ’ਚ ਰਹਿਣ ਵਾਲੇ ਗਾਹਕਾਂ ਨੂੰ ਕੀਤੇ ਗਏ ਸਨ।

ਇਹ ਵੀ ਪੜ੍ਹੋ:  Paytm ਦੇ ਉਪਭੋਗਤਾਵਾਂ ਨੂੰ ਘਰ ਬੈਠੇ ਮਿਲਣਗੇ 2 ਲੱਖ ਰੁਪਏ, ਜਾਣੋ ਕਿਵੇਂ?

ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਦੇ ਨਾਲ ਮਿਲ ਕੇ ਫੋਨ ਪੇਅ ਅੱਜ ਬਾਜ਼ਾਰ ’ਚ ਸਭ ਤੋਂ ਸਸਤੀ ਕੋਰੋਨਾ ਵਾਇਰਸ ਬੀਮਾ ਪਾਲਿਸੀ ਪ੍ਰਦਾਨ ਕਰਦਾ ਹੈ। 50,000 ਰੁਪਏ ਦੇ ਕਵਰ ਲਈ ਸਾਲਾਨਾ ਪ੍ਰੀਮੀਅਮ 396 ਰੁਪਏ ਹੈ। ਗਾਹਕ 541 ਰੁਪਏ ਦੇ ਪ੍ਰੀਮੀਅਮ ’ਤੇ 1,00,000 ਦੇ ਵੱਡੇ ਕਵਰ ਦਾ ਬਦਲ ਚੁਣ ਸਕਦੇ ਹਨ। ਕਵਰ ਕਿਸੇ ਵੀ ਹਸਪਤਾਲ ’ਚ ਕੋਵਿਡ-19 ਦੇ ਇਲਾਜ ’ਤੇ ਲਾਗੂ ਹੈ। ਇਹ ਹਸਪਤਾਲ ’ਚ ਦਾਖਲ ਹੋਣ ਤੋਂ ਪਹਿਲਾਂ ਦੀ ਲਾਗਤ ਅਤੇ ਉਸ ਤੋਂ ਬਾਅਦ ਦੇ ਮੈਡੀਕਲ ਟ੍ਰੀਟਮੈਂਟ ਨਾਲ ਸਬੰਧਤ 30 ਦਿਨਾਂ ਦੇ ਖਰਚਿਆਂ ਨੂੰ ਵੀ ਕਵਰ ਕਰਦਾ ਹੈ।

ਇਹ ਵੀ ਪੜ੍ਹੋ: ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur