ਨਵੇਂ ਸਾਲ ਦੀ ਦੂਜੀ ਛਮਾਹੀ ਤੱਕ ਸੁਸਤ ਰਹੇਗੀ ਡੀਜ਼ਲ ਦੀ ਮੰਗ

12/05/2019 3:08:30 PM

ਨਵੀਂ ਦਿੱਲੀ—ਭਾਰਤ 'ਚ ਡੀਜ਼ਲ ਦੀ ਮੰਗ 2020 ਦੀ ਦੂਜੀ ਛਮਾਹੀ ਤੱਕ ਸੁਸਤ ਬਣੀ ਰਹੇਗੀ। ਵਿਸ਼ੇਸ਼ਕਾਂ ਨੂੰ ਉਮੀਦ ਹੈ ਕਿ ਉਸ ਦੇ ਬਾਅਦ ਉਦਯੋਗਿਕ ਗਤੀਵਿਧੀਆਂ ਨੂੰ ਗਤੀ ਦੇਣ ਲਈ ਕੀਤੇ ਗਏ ਤਮਾਮ ਨੀਤੀਗਤ ਉਪਾਵਾਂ ਦੇ ਨਤੀਜੇ ਆਉਣ ਲੱਗਣਗੇ ਅਤੇ ਜ਼ਿਆਦਾ ਈਂਧਣ ਦੀ ਖਪਤ ਹੋਵੇਗੀ। ਭਾਰਤ ਦੀ ਆਰਥਿਕ ਵਾਧਾ ਦਰ ਦੀ ਰਫਤਾਰ ਘੱਟ ਕੇ ਛੇ ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਇੰਝ ਹੀ ਜਦੋਂ ਤੱਕ ਭਾਰਤ 'ਚ ਖਪਤ ਜ਼ੋਰ ਨਹੀਂ ਫੜਦੀ ਹੈ ਰਿਫਾਈਨਰ ਕਦੇ-ਕਦੇ ਹੋਣ ਵਾਲੇ ਡੀਜ਼ਲ ਨਿਰਯਾਤਾਂ ਦੇ ਹਾਲੀਆ ਖੰਡ ਨੂੰ ਹੋਰ ਅੱਗੇ ਵਧਾ ਸਕਦੇ ਹਨ ਜਿਸ ਨਾਲ ਖੇਤਰ 'ਚ ਰਿਫਾਈਨਿੰਗ ਮਾਰਜਨ 'ਤੇ ਅਸਰ ਪਇਆ ਹੈ।
ਭਾਰਤ 'ਚ ਰਿਫਾਇੰਡ ਈਂਧਣ ਦੀ ਮੰਗ 'ਚ ਡੀਜ਼ਲ ਦੀ ਹਿੱਸੇਦਾਰੀ ਕਰੀਬ 40 ਫੀਸਦੀ ਹੈ ਜੋ ਵਿੱਤੀ ਸਾਲ 2014 ਤੋਂ ਇਸ ਸਾਲ ਤੱਕ ਸਭ ਤੋਂ ਘੱਟ ਰਫਤਾਰ ਨਾਲ ਵਧੀ ਹੈ। ਇਸ ਦੀ ਵਜ੍ਹਾ ਨਾਲ ਸਖਤ ਕ੍ਰੈਡਿਟ ਮਾਰਕਿਟ, ਵਾਹਨਾਂ ਦੀ ਘਟਦੀ ਵਿਕਰੀ ਅਤੇ ਰੇਲ ਅਤੇ ਹਵਾਈ ਆਵਾਜਾਈ 'ਚ ਆ ਰਹੀ ਕਮੀ ਹੈ।
ਸਰਕਾਰੀ ਰਿਫਾਈਨਰ ਦੇ ਇਕ ਅਧਿਕਾਰੀ ਨੇ ਕਿਹਾ ਕਿ 2019-20 ਵਿੱਤੀ ਸਾਲ 'ਚ ਡੀਜ਼ਲ ਨਿਰਯਾਤ 'ਚ 80 ਲੱਖ ਟਨ ਤੱਕ ਦੀ ਉਛਾਲ ਆ ਸਕਦੀ ਹੈ ਜਦੋਂਕਿ ਇਕ ਸਾਲ ਪਹਿਲਾਂ 2.8 ਕਰੋੜ ਟਨ ਦਾ ਨਿਰਯਾਤ ਹੋਇਆ ਸੀ। ਜਹਾਜ਼ਾਂ ਦੀ ਆਵਾਜਾਈ 'ਤੇ ਨਜ਼ਰ ਰੱਖਣ ਵਾਲੀ ਕੰਪਨੀ ਰਿਫਾਈਨੀਟਿਵ ਵਲੋਂ ਭੰਡਾਰ ਡਾਟਾ ਤੋਂ ਪਤਾ ਚੱਲਦਾ ਹੈ ਕਿ ਅਪ੍ਰੈਲ 2018 ਤੋਂ ਇਸ ਸਾਲ ਅਪ੍ਰੈਲ 'ਚ ਵਿੱਤੀ ਸਾਲ ਦੀ ਸ਼ੁਰੂਆਤ ਤੱਕ ਭਾਰਤ ਦੇ ਡੀਜ਼ਲ ਨਿਰਯਾਤ 'ਚ 8.9 ਫੀਸਦੀ ਦਾ ਉਛਾਲ ਆ ਚੁੱਕਿਆ ਹੈ ਅਤੇ ਇਹ 1.77 ਕਰੋੜ ਟਨ ਹੋ ਗਈ ਹੈ। ਇਹ 2015 ਦੇ ਬਾਅਦ ਤੋਂ ਉਸ ਦੌਰਾਨ ਸਭ ਤੋਂ ਜ਼ਿਆਦਾ ਰਿਹਾ ਹੈ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2018-19 ਵਿੱਤੀ ਸਾਲ 'ਚ ਭਾਰਤ ਨੇ ਰਿਕਾਰਡ 8.35 ਕਰੋੜ ਟਨ ਡੀਜ਼ਲ ਦੀ ਉਪਭੋਗ ਕੀਤਾ ਹੈ ਅਤੇ ਇਹ ਉਸ ਦੇ ਪਿਛਲੇ ਸਾਲ ਤੋਂ 3 ਫੀਸਦੀ ਜ਼ਿਆਦਾ ਹੈ। ਮੂਡੀਜ਼ ਦੀ ਸਥਾਨਕ ਇਕਾਈ ਇਕਰਾ ਲਿਮਟਿਡ 'ਚ ਕਾਰਪੋਰੇਟ ਖੰਡ ਰੇਟਿੰਗਸ ਦੇ ਗਰੁੱਪ ਪ੍ਰਮੁੱਖ ਦੇ ਰਵੀਚੰਦਰਨ ਮੁਤਾਬਕ 2019-20 'ਚ ਮੰਗ ਦੀ ਵਾਧਾ ਦਰ ਸਪਾਟ ਜਾਂ 1 ਫੀਸਦੀ ਰਹਿ ਸਕਦੀ ਹੈ।


Aarti dhillon

Content Editor

Related News