ਡੈਲਟਾ ਏਅਰਲਾਈਨਜ਼ ਨੇ ਭਾਰਤ ਲਈ ਸੇਵਾ ਕੀਤੀ ਸ਼ੁਰੂ

Wednesday, Dec 25, 2019 - 01:57 AM (IST)

ਡੈਲਟਾ ਏਅਰਲਾਈਨਜ਼ ਨੇ ਭਾਰਤ ਲਈ ਸੇਵਾ ਕੀਤੀ ਸ਼ੁਰੂ

ਨਵੀਂ ਦਿੱਲੀ (ਯੂ. ਐੱਨ. ਆਈ.)-ਅਮਰੀਕਾ ਦੀ ਨਿੱਜੀ ਜਹਾਜ਼ ਸੇਵਾ ਕੰਪਨੀ ਡੈਲਟਾ ਏਅਰਲਾਈਨਜ਼ ਨੇ ਮੁੰਬਈ ਅਤੇ ਨਿਊਯਾਰਕ ਦੇ ਵਿਚਾਲੇ ਨਾਨਸਟਾਪ ਉਡਾਣ ਦੇ ਨਾਲ ਅੱਜ ਤੋਂ ਭਾਰਤ ਤੋਂ ਆਪਣੀ ਸੇਵਾ ਸ਼ੁਰੂ ਕੀਤੀ। ਏਅਰਲਾਈਨ ਨੇ ਦੱਸਿਆ ਕਿ ਇਸ ’ਚ ਮੁੱਖ ਕੈਬਿਨ ’ਚ 122 ਸੀਟਾਂ, ਡੈਲਟਾ ਕੰਫਰਟ ਪਲੱਸ ਸ਼੍ਰੇਣੀ ’ਚ 90 ਸੀਟਾਂ, ਡੈਲਟਾ ਪ੍ਰੀਮੀਅਮ ਸ਼੍ਰੇਣੀ ’ਚ 48 ਸੀਟਾਂ ਅਤੇ ਡੈਲਟਾ ਵਨ ਸੂਟ ’ਚ 28 ਸੀਟਾਂ ਹਨ।

ਮੁੰਬਈ ਹਵਾਈ ਅੱਡੇ ਤੋਂ ਨਿਊਯਾਰਕ ਜੇ. ਐੱਫ. ਕੇ. ਹਵਾਈ ਅੱਡੇ ਲਈ 16 ਘੰਟੇ ਦੀ ਉਡਾਣ ਅੱਧੀ ਰਾਤ ਨੂੰ 12:55 ਵਜੇ ਰਵਾਨਾ ਹੋਵੇਗੀ। ਵਾਪਸੀ ਦੀ ਉਡਾਣ ਸਥਾਨਕ ਸਮੇਂ ਅਨੁਸਾਰ ਰਾਤ 9:05 ਵਜੇ ਨਿਊਯਾਰਕ ਤੋਂ ਚਲ ਕੇ ਅਗਲੇ ਦਿਨ ਰਾਤ 10:35 ਵਜੇ ਮੁੰਬਈ ਪੁੱਜੇਗੀ।


author

Karan Kumar

Content Editor

Related News