Deloitte Layoff: ਅਮਰੀਕਾ 'ਚ 1200 ਕਰਮਚਾਰੀਆਂ ਦੀ ਹੋਵੇਗੀ ਛਾਂਟੀ, ਸਲਾਹ ਕਾਰੋਬਾਰ 'ਚ ਮੰਦੀ ਕਾਰਨ ਲਿਆ ਫੈਸਲਾ
Sunday, Apr 23, 2023 - 04:44 PM (IST)
 
            
            ਨਵੀਂ ਦਿੱਲੀ : ਮੰਦੀ ਦੇ ਡਰ ਕਾਰਨ ਕਈ ਕੰਪਨੀਆਂ ਲਗਾਤਾਰ ਛਾਂਟੀ ਦਾ ਐਲਾਨ ਕੀਤਾ ਹੈ। ਹੁਣ ਇੱਕ ਹੋਰ ਕੰਪਨੀ Deloitte ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਈ ਹੈ। Deloitte ਨੇ ਅਮਰੀਕਾ ਵਿੱਚ ਲਗਭਗ 1,200 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਹੈ। ਇਹ ਦੇਸ਼ 'ਚ ਕੰਪਨੀ ਦੇ ਕੁੱਲ ਕਰਮਚਾਰੀਆਂ ਦਾ ਲਗਭਗ 1.4 ਫੀਸਦੀ ਹੈ। Deloitte ਨੇ ਮੰਦੀ ਦੇ ਕਾਰਨ ਆਪਣੇ ਕਾਰੋਬਾਰ ਦੇ ਕੰਸਲਟਿੰਗ ਸਾਈਡ 'ਤੇ ਛਾਂਟੀ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਅਜਿਹਾ ਕਰਨ ਵਾਲੇ 4 ਵੱਡੇ ਵਿੱਤੀ ਸਲਾਹਕਾਰਾਂ ਕੰਪਨੀਆਂ ਵਿੱਚ ਸ਼ਾਮਲ ਹੋ ਗਈ ਹੈ। ਵਿੱਤੀ ਸਲਾਹਕਾਰ ਕਾਰੋਬਾਰ ਵਰਗੇ ਖੇਤਰ ਇਸ ਛਾਂਟੀ ਨਾਲ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ : ਮਾਣ ਵਾਲੀ ਗੱਲ: ਦੁਨੀਆ 'ਚ ਸਭ ਤੋਂ ਵੱਧ ਮਹਿਲਾ ਪਾਇਲਟ ਭਾਰਤ 'ਚ
Deloitte ਨੇ ਕੀ ਕਿਹਾ?
Deloitte ਦੇ ਮੈਨੇਜਿੰਗ ਡਾਇਰੈਕਟਰ ਜੋਨਾਥਨ ਗੈਂਡਲ ਨੇ ਇੱਕ ਈਮੇਲ ਵਿੱਚ ਕਿਹਾ, "ਸਾਡੇ ਅਮਰੀਕੀ ਕਾਰੋਬਾਰ ਵਿੱਚ ਕਲਾਇੰਟ ਮੰਗ ਜਾਰੀ ਹੈ।" ਉਸਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਵਿਕਾਸ ਹੌਲੀ ਹੋ ਰਿਹਾ ਹੈ। ਡੇਲੋਇਟ ਦੀ ਸਾਲਾਨਾ ਪਾਰਦਰਸ਼ਤਾ ਰਿਪੋਰਟ ਅਨੁਸਾਰ, ਅਮਰੀਕਾ ਵਿੱਚ ਇਸਦੇ ਕਰਮਚਾਰੀਆਂ ਦੀ ਗਿਣਤੀ 2021 ਵਿੱਚ 65,000 ਤੋਂ ਪਿਛਲੇ ਸਾਲ 80,000 ਤੱਕ ਵਧਣ ਦੀ ਉਮੀਦ ਹੈ। ਲੰਡਨ-ਹੈੱਡਕੁਆਰਟਰ ਵਾਲੀ ਫਰਮ ਨੇ 2022 ਵਿੱਚ 59.3 ਅਰਬ ਡਾਲਰ ਦੀ ਸਾਲਾਨਾ ਆਮਦਨ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : Apple ਦੇ ਕਰਮਚਾਰੀਆਂ ਦੀ ਡਿਗਰੀ ਜਾਣ ਕੇ ਹੋ ਜਾਵੋਗੇ ਹੈਰਾਨ, ਤਨਖਾਹ ਵੀ 4 ਗੁਣਾ ਜ਼ਿਆਦਾ
ਇਨ੍ਹਾਂ ਕੰਪਨੀਆਂ ਨੇ ਵੀ ਕੀਤੀ ਹੈ ਛਾਂਟੀ
Deloitte ਤੋਂ ਇਲਾਵਾ ਕੇਪੀਐਮਜੀ ਨੇ ਫਰਵਰੀ ਵਿੱਚ ਘੋਸ਼ਣਾ ਕੀਤੀ ਸੀ ਕਿ ਉਹ ਯੂਐਸ ਵਿੱਚ ਆਪਣੇ ਕਰਮਚਾਰੀਆਂ ਦੀ 2% ਤੋਂ ਘੱਟ ਕਟੌਤੀ ਕਰੇਗੀ। ਇਸੇ ਤਰ੍ਹਾਂ ਐਕਸੇਂਚਰ ਨੇ ਆਪਣੇ 2.5 ਫੀਸਦੀ ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, Ernst & Young ਨੇ ਅਮਰੀਕਾ ਵਿਚ ਆਪਣੇ ਮੁਲਾਜ਼ਮਾਂ ਦੀ ਸੰਖ਼ਿਆ ਵਿਚੋਂ 5 ਫ਼ੀਸਦੀ ਕਟੌਤੀ ਦਾ ਐਲਾਨ ਕੀਤਾ ਹੈ।
McKinsey & Co ਲਗਭਗ 2,000 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਕੰਪਨੀ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਛਾਂਟੀ ਹੋਵੇਗੀ। ਕੰਪਨੀ ਦੀ ਯੂਐਸ ਕਰਮਚਾਰੀਆਂ ਦੀ ਗਿਣਤੀ ਪਿਛਲੇ ਸਾਲ 25 ਪ੍ਰਤੀਸ਼ਤ ਵਧ ਕੇ 86,000 ਤੋਂ ਵੱਧ ਹੋ ਗਈ ਹੈ।
ਇਹ ਵੀ ਪੜ੍ਹੋ : CocaCola ਸਰਕਾਰ ਨੂੰ ਵਾਪਸ ਕਰੇਗੀ 35 ਏਕੜ ਜ਼ਮੀਨ, ਪਲਾਟ ’ਤੇ ਖਰਚ ਹੋ ਚੁੱਕੇ ਹਨ 1.1 ਕਰੋੜ ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            