ਡੇਲਾਈਟ ਦਾ ਭਾਰਤੀ ਅਰਥਵਿਵਸਥਾ ਦੇ 7-7.2 ਫ਼ੀਸਦੀ ਵਧਣ ਦਾ ਅੰਦਾਜ਼ਾ

Wednesday, Oct 23, 2024 - 02:53 PM (IST)

ਡੇਲਾਈਟ ਦਾ ਭਾਰਤੀ ਅਰਥਵਿਵਸਥਾ ਦੇ 7-7.2 ਫ਼ੀਸਦੀ ਵਧਣ ਦਾ ਅੰਦਾਜ਼ਾ

ਨਵੀਂ ਦਿੱਲੀ (ਭਾਸ਼ਾ)- ਡੇਲਾਈਟ ਇੰਡੀਆ ਨੇ ਮਜ਼ਬੂਤ ਸਰਕਾਰੀ ਖ਼ਰਚੇ ਅਤੇ ਉੱਚ ਵਿਨਿਰਮਾਣ ਨਿਵੇਸ਼ ਨਾਲ ਭਾਰਤੀ ਅਰਥਵਿਵਸਥਾ ਦੇ ਚਾਲੂ ਵਿੱਤੀ ਸਾਲ 2024-25 ’ਚ 7 ਤੋਂ 7.2 ਫ਼ੀਸਦੀ ਵਧਣ ਦਾ ਅੰਦਾਜ਼ਾ ਪ੍ਰਗਟਾਇਆ ਹੈ। ਹਾਲਾਂਕਿ, ਉਸ ਨੇ ਕਿਹਾ ਕਿ ਕੌਮਾਂਤਰੀ ਵਾਧੇ ’ਚ ਨਰਮੀ ਨਾਲ ਅਗਲੇ ਵਿੱਤੀ ਸਾਲ ਦੀ ਸੰਭਾਵਨਾ ਪ੍ਰਭਾਵਿਤ ਹੋਵੇਗੀ। ਡੇਲਾਈਟ ਨੇ ਆਪਣੇ ‘ਅਕਤੂਬਰ 2024 ਲਈ ਭਾਰਤੀ ਅਰਥਵਿਵਸਥਾ ਪਰਿਦ੍ਰਿਸ਼’ ’ਚ ਕਿਹਾ ਕਿ ਸੰਪੰਨ ਵਿਨਿਰਮਾਣ ਖੇਤਰ, ਸਥਿਰ ਤੇਲ ਕੀਮਤਾਂ ਅਤੇ ਚੋਣਾਂ ਤੋਂ ਬਾਅਦ ਸੰਭਾਵੀ ਅਮਰੀਕੀ ਮੋਨੇਟਰੀ ਸਹਿਜਤਾ ਨਾਲ ਭਾਰਤ ’ਚ ਪੂੰਜੀ ਪ੍ਰਵਾਹ ਨੂੰ ਉਤਸ਼ਾਹ ਮਿਲ ਸਕਦਾ ਹੈ, ਉਤਪਾਦਨ ਲਾਗਤ ਘੱਟ ਹੋ ਸਕਦੀ ਹੈ ਅਤੇ ਲੰਮੀ ਮਿਆਦ ਦੇ ਨਿਵੇਸ਼ ਅਤੇ ਰੁਜ਼ਗਾਰ ਦੇ ਮੌਕੇ ਵਧ ਸਕਦੇ ਹਨ। 

ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਅਰਥਵਿਵਸਥਾ ’ਚ ਸਾਲਾਨਾ ਅਧਾਰ ’ਤੇ 6.7 ਫ਼ੀਸਦੀ ਦਾ ਵਾਧਾ ਹੋਇਆ। ਹਾਲਾਂਕਿ ਇਹ 5 ਤਿਮਾਹੀਆਂ ’ਚ ਸਭ ਤੋਂ ਮੱਠਾ ਵਾਧਾ ਹੈ ਪਰ ਭਾਰਤ ਕੌਮਾਂਤਰੀ ਪੱਧਰ ’ਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਪ੍ਰਮੁੱਖ ਅਰਥਵਿਅਵਸਥਾਵਾਂ ’ਚ ਸ਼ਾਮਲ ਹੈ। ਡੇਲਾਈਟ ਇੰਡੀਆ ਦੀ ਅਰਥਸ਼ਾਸਤਰੀ ਰੁਮਕੀ ਮਜੂਮਦਾਰ ਨੇ ਕਿਹਾ, ‘‘ਘਰੇਲੂ ਕਾਰਕ ਜਿਵੇਂ ਕਿ ਮਹਿੰਗਾਈ ’ਚ ਨਰਮੀ, ਖਾਸ ਕਰ ਕੇ ਖੁਰਾਕੀ ਪਦਾਰਥਾਂ ’ਚ, ਬਿਹਤਰ ਮੀਂਹ ਅਤੇ ਰਿਕਾਰਡ ਸਾਉਣੀ ਉਤਪਾਦਨ, ਸਾਲ ਦੀ ਦੂਜੀ ਛਿਮਾਹੀ ’ਚ ਮਜ਼ਬੂਤ ਸਰਕਾਰੀ ਖ਼ਰਚੇ ਅਤੇ ਵਿਨਿਰਮਾਣ ’ਚ ਵਧਦਾ ਨਿਵੇਸ਼ ਇਸ ਸਾਲ ਭਾਰਤ ਦੇ ਵਾਧਾ ’ਚ ਸਹਾਇਕ ਹੋਣਗੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News