ਬੰਗਲੁਰੂ-ਮੁੰਬਈ ਨੂੰ ਪਛਾੜ ਦਿੱਲੀ-NCR ਬਣਿਆ ਸਟਾਰਟਅੱਪ ਲਈ ਪਸੰਦੀਦਾ ਸਥਾਨ : ਰਿਪੋਰਟ

Tuesday, Sep 10, 2019 - 04:53 PM (IST)

ਬੰਗਲੁਰੂ-ਮੁੰਬਈ ਨੂੰ ਪਛਾੜ ਦਿੱਲੀ-NCR ਬਣਿਆ ਸਟਾਰਟਅੱਪ ਲਈ ਪਸੰਦੀਦਾ ਸਥਾਨ : ਰਿਪੋਰਟ

ਨਵੀਂ ਦਿੱਲੀ—ਦਿੱਲੀ-ਐੱਨ.ਸੀ.ਆਰ.'ਚ ਸਟਾਰਟਅੱਪ ਦੀ ਗਿਣਤੀ 7,000 ਤੋਂ ਜ਼ਿਆਦਾ ਹੈ। ਨਾਲ ਹੀ ਇਸ ਇਲਾਕੇ 'ਚ 10 ਯੂਨੀਕਾਰਨ (ਇਕ ਕੰਟਰੋਲ ਕਰਨ ਵਾਲੇ ਨਾਮੀ ਸਟਾਰਟਅੱਪ) ਵੀ ਹੈ। ਇਨ੍ਹਾਂ ਕੰਪਨੀਆਂ ਦਾ ਮੁੱਲਾਂਕਣ 50 ਅਰਬ ਡਾਲਰ ਦੇ ਕਰੀਬ ਹੈ। ਸਟਾਰਟਅੱਪ ਦਿੱਲੀ-ਐੱਨ.ਸੀ.ਆਰ. ਅਤੇ ਜਿਨੋਵ ਦੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਸਟਾਰਟਅੱਪ ਅਤੇ ਯੂਨੀਕਾਰਨ ਦੇ ਮਾਮਲੇ 'ਚ ਬੰਗਲੁਰੂ ਅਤੇ ਮੁੰਬਈ ਦੀ ਤੁਲਨਾ 'ਚ ਦਿੱਲੀ-ਐੱਨ.ਸੀ.ਆਰ. ਕਿਤੇ ਅੱਗੇ ਹੈ। ਟਰਬੋਚਾਰਜਿੰਗ ਦਿੱਲੀ-ਐੱਨ.ਸੀ.ਆਰ. ਸਟਾਰਟਅਪ ਇਕੋਸਿਸਟਮ ਚੋਟੀ ਵਾਲੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੇਸ਼ 'ਚ ਕੁੱਲ ਸਟਾਰਟਅਪ 'ਚ 23 ਫੀਸਦੀ ਦਿੱਲੀ-ਐੱਨ.ਸੀ.ਆਰ. 'ਚ ਹੈ। ਰਿਪੋਰਟ ਮੁਤਾਬਕ ਦਿੱਲੀ-ਐੱਨ.ਸੀ.ਆਰ. 'ਚ ਸਟਾਰਟਅੱਪ ਦੀ ਗਿਣਤੀ 7,039 ਹੈ। ਬੰਗਲੁਰੂ 'ਚ ਇਨ੍ਹਾਂ ਦੀ ਗਿਣਤੀ 5,234 ਮੁੰਬਈ 'ਚ 3,829 ਅਤੇ ਹੈਦਰਾਬਾਦ 'ਚ 1,940 ਹੈ। ਇਨ੍ਹਾਂ ਨਵੀਂਆਂ ਕੰਪਨੀਆਂ ਦੀ ਸਥਾਪਨਾ 2009 ਤੋਂ 2019 ਦੇ ਦੌਰਾਨ ਹੋਈ ਹੈ। ਦਿੱਲੀ-ਐੱਨ.ਸੀ.ਆਰ. ਦੀ ਗੱਲ ਕੀਤੀ ਜਾਵੇ ਤਾਂ ਦਿੱਲੀ 'ਚ 4,491 ਸਟਾਰਟਅੱਪ ਹੈ। ਗੁਰੂਗ੍ਰਾਮ 'ਚ 1,544 ਅਤੇ ਨੋਇਡਾ 'ਚ 1,004 ਸਟਾਰਟਅੱਪ ਹੈ।
ਰਿਪੋਰਟ 'ਚ ਇਸ ਗੱਲ ਦਾ ਉਲੇਖ ਕੀਤਾ ਗਿਆ ਹੈ ਕਿ ਦਿੱਲੀ-ਐੱਨ.ਸੀ.ਆਰ. 'ਚ 10 ਯੂਨੀਕਾਰਨ ਕੰਪਨੀਆਂ ਹਨ। ਇਨ੍ਹਾਂ ਕੰਪਨੀਆਂ ਦਾ ਮੁੱਲਾਂਕਣ ਇਕ ਅਰਬ ਡਾਲਰ ਤੋਂ ਜ਼ਿਆਦਾ ਹੁੰਦਾ ਹੈ। ਬੰਗਲੁਰੂ 'ਚ ਅਜਿਹੀਆਂ ਕੰਪਨੀਆਂ ਦੀ ਗਿਣਤੀ ਨੌ ਹੈ, ਜਦੋਂਕਿ ਮੁੰਬਈ ਅਤੇ ਪੁਣੇ 'ਚ ਦੋ-ਦੋ ਅਤੇ ਚੇਨਈ 'ਚ ਇਕ ਅਜਿਹੀ ਕੰਪਨੀ ਹੈ। ਰਿਪੋਰਟ ਕਹਿੰਦੀ ਹੈ ਕਿ ਦਿੱਲੀ-ਐੱਨ.ਸੀ.ਆਰ. ਸੰਸਾਰਕ ਪੱਧਰ 'ਤੇ ਪੰਜ ਚੋਟੀ ਦੇ ਸਟਾਰਟਅੱਪ ਹੱਬ 'ਚ ਆ ਸਕਦਾ ਹੈ।


author

Aarti dhillon

Content Editor

Related News