ਦਿੱਲੀ ਦੇ ਸਰਾਫਾ ਬਾਜ਼ਾਰ ਅੱਜ ਬੰਦ, ਬੀਤੇ ਦਿਨ ਇੰਨਾ ਸੀ ਰੇਟ

08/17/2018 3:48:53 PM

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ 'ਤੇ ਉਨ੍ਹਾਂ ਦੇ ਸਨਮਾਨ 'ਚ ਅੱਜ ਦਿੱਲੀ ਸਰਾਫਾ ਬਾਜ਼ਾਰ ਬੰਦ ਹੈ। ਬੀਤੇ ਦਿਨ ਕਮਜ਼ੋਰ ਕੌਮਾਂਤਰੀ ਰੁਖ ਅਤੇ ਘਰੇਲੂ ਗਹਿਣਾ ਕਾਰੋਬਾਰੀਆਂ ਦੀ ਮੰਗ ਘਟਣ ਕਾਰਨ ਸੋਨਾ 190 ਰੁਪਏ ਡਿੱਗ ਕੇ 30,240 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ।

ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘਟਣ ਨਾਲ ਚਾਂਦੀ ਵੀ 750 ਰੁਪਏ ਡਿੱਗ ਕੇ 38,000 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਡਾਲਰ 'ਚ ਮਜ਼ਬੂਤੀ ਨਾਲ ਕੌਮਾਂਤਰੀ ਪੱਧਰ 'ਤੇ ਕੀਮਤੀ ਧਾਤੂਆਂ 'ਚ ਗਿਰਾਵਟ ਰਹੀ ਅਤੇ ਸੋਨਾ ਡਿੱਗ ਕੇ 19 ਮਹੀਨੇ ਦੇ ਸਭ ਤੋਂ ਹੇਠਲੇ ਪੱਧਰ 'ਤੇ ਰਿਹਾ। ਕੌਮਾਂਤਰੀ ਪੱਧਰ 'ਤੇ ਨਿਊਯਾਰਕ 'ਚ ਸੋਨਾ 1.59 ਫੀਸਦੀ ਡਿੱਗ ਕੇ 1,74.70 ਡਾਲਰ ਪ੍ਰਤੀ ਔਂਸ ਅਤੇ ਚਾਂਦੀ 4.16 ਫੀਸਦੀ ਡਿੱਗ ਕੇ 14.41 ਡਾਲਰ ਪ੍ਰਤੀ ਔਂਸ 'ਤੇ ਰਹੀ।


Related News