ਦਿੱਲੀ ਹਵਾਈ ਅੱਡਾ 2024 ’ਚ ਦੁਨੀਆ ਦਾ 9ਵਾਂ ਸਭ ਤੋਂ ਵੱਧ ਰੁਝੇਵਿਆਂ ਵਾਲਾ ਹਵਾਈ ਅੱਡਾ ਰਿਹਾ : ਏ. ਸੀ. ਆਈ.
Wednesday, Jul 09, 2025 - 04:25 PM (IST)

ਨਵੀਂ ਦਿੱਲੀ (ਭਾਸ਼ਾ) - ਦਿੱਲੀ ਹਵਾਈ ਅੱਡਾ ਸਾਲ 2024 ’ਚ 7.7 ਕਰੋਡ਼ ਤੋਂ ਵੱਧ ਯਾਤਰੀਆਂ ਨੂੰ ਸੰਭਾਲਣ ਦੇ ਨਾਲ ਦੁਨੀਆ ਦਾ 9ਵਾਂ ਸਭ ਤੋਂ ਵੱਧ ਰੁਝੇਵਿਆਂ ਵਾਲਾ ਹਵਾਈ ਅੱਡਾ ਰਿਹਾ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 8th Pay Commission: ਜਾਣੋ ਕਦੋਂ ਲਾਗੂ ਹੋਵੇਗਾ ਅੱਠਵਾਂ ਤਨਖਾਹ ਕਮਿਸ਼ਨ, ਤਨਖਾਹ 'ਚ ਹੋਵੇਗਾ ਰਿਕਾਰਡ ਤੋੜ ਵਾਧਾ!
‘ਏਅਰਪੋਰਟ ਕੌਂਸਲ ਇੰਟਰਨੈਸ਼ਨਲ (ਏ. ਸੀ. ਆਈ.) ਦੀ ਦੁਨੀਆ ਦੇ 20 ਸਭ ਤੋਂ ਵੱਧ ਰੁਝੇਵਿਆਂ ਵਾਲੇ ਹਵਾਈ ਅੱਡਿਆਂ ਦੀ ਸੂਚੀ ’ਚ ਅਮਰੀਕਾ ਦਾ ਅਟਲਾਂਟਾ ਹਵਾਈ ਅੱਡਾ 10,80,67,766 ਯਾਤਰੀਆਂ ਦੀ ਆਵਾਜਾਈ ਨਾਲ ਚੋਟੀ ’ਤੇ ਰਿਹਾ। ਇਸ ਤੋਂ ਬਾਅਦ ਦੁਬਈ ਹਵਾਈ ਅੱਡਾ (9,23,31,506 ਯਾਤਰੀ) ਦੂਜੇ ਸਥਾਨ ’ਤੇ ਅਤੇ ਅਮਰੀਕਾ ਦਾ ਡਲਾਸ/ਫੋਰਟ ਵਰਥ ਹਵਾਈ ਅੱਡਾ (8,78,17,864 ਯਾਤਰੀ) ਤੀਜੇ ਸਥਾਨ ’ਤੇ ਹੈ।
ਇਹ ਵੀ ਪੜ੍ਹੋ : 12 ਤੋਂ 20 ਜੁਲਾਈ ਦਰਮਿਆਨ 7 ਦਿਨ ਰਹਿਣਗੀਆਂ ਛੁੱਟੀਆਂ!
ਮੰਗਲਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ, ‘‘2024 ’ਚ ਗਲੋਬਲ ਪੈਸੰਜਰ ਟ੍ਰੈਫਿਕ 9.4 ਅਰਬ ਯਾਤਰੀਆਂ ਦੀ ਆਵਾਜਾਈ ਦੇ ਨਾਲ ਇਕ ਨਵੇਂ ਉੱਚੇ ਪੱਧਰ ’ਤੇ ਪਹੁੰਚ ਗਈ। ਇਹ ਅੰਕੜਾ 2023 ਤੋਂ 8.4 ਫ਼ੀਸਦੀ ਅਤੇ ਮਹਾਮਾਰੀ ਤੋਂ ਪਹਿਲਾਂ (2019) ਦੇ ਪੱਧਰ ਤੋਂ 2.7 ਫ਼ੀਸਦੀ ਵੱਧ ਹੈ।
ਇਹ ਵੀ ਪੜ੍ਹੋ : Bike-Auto ਨੂੰ ਲੈ ਕੇ ਨਿਤਿਨ ਗਡਕਰੀ ਨੇ ਜਾਰੀ ਕੀਤੇ ਨਿਯਮ, ਇਨ੍ਹਾਂ ਸੜਕਾਂ 'ਤੇ ਹੋਵੇਗੀ ਪਾਬੰਦੀ
ਸੂਚੀ ’ਚ ਸ਼ਾਮਲ ਚੋਟੀ ਦੇ 20 ਹਵਾਈ ਅੱਡਿਆਂ ’ਤੇ ਪਿਛਲੇ ਸਾਲ ਹਵਾਈ ਯਾਤਰਾ ਕਰਨ ਵਾਲੇ ਕੁੱਲ 1.54 ਅਰਬ ਯਾਤਰੀਆਂ ਦੀ ਆਵਾਜਾਈ ਰਹੀ, ਜੋ ਗਲੋਬਲ ਟ੍ਰੈਫਿਕ ਦਾ 16 ਫ਼ੀਸਦੀ ਹੈ। ਪਿਛਲੇ ਸਾਲ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ 7.78 ਕਰੋਡ਼ ਯਾਤਰੀਆਂ ਨੂੰ ਸੰਭਾਲਿਆ, ਜਿਸ ਨਾਲ ਇਸ ਦੀ ਰੈਂਕਿੰਗ ਸੁਧਰ ਕੇ 9ਵੇਂ ਸਥਾਨ ’ਤੇ ਆ ਗਈ, ਜਦੋਂ ਕਿ 2023 ’ਚ ਇਹ 10ਵੇਂ ਸਥਾਨ ’ਤੇ ਸੀ।
ਇਹ ਵੀ ਪੜ੍ਹੋ : ਵਿਆਹ ਕਰਵਾਉਣ ਦੀ ਉਮਰ 'ਚ ਰਿਟਾਇਰਮੈਂਟ ਦੀ ਯੋਜਨਾ ਬਣਾ ਰਹੇ ਨੌਜਵਾਨ, ਔਰਤਾਂ ਹੋਈਆਂ ਜ਼ਿਆਦਾ ਗੰਭੀਰ
ਇਹ ਅੰਕੜਾ ਜਹਾਜ਼ ’ਚ ਸਵਾਰ ਅਤੇ ਜਹਾਜ਼ ’ਚੋਂ ਉੱਤਰਨ ਵਾਲੇ ਕੁੱਲ ਯਾਤਰੀਆਂ ਦੀ ਗਿਣਤੀ ’ਤੇ ਆਧਾਰਿਤ ਹੈ, ਜਦੋਂ ਕਿ ਠਹਿਰਾਅ ਵਾਲੀ ਥਾਂ ਦੇ ਤੌਰ ’ਤੇ ਟਰਾਂਜ਼ਿਟ ਯਾਤਰੀਆਂ ਦੀ ਗਿਣਤੀ ਇਕ ਵਾਰ ਕੀਤੀ ਗਈ ਹੈ। ਏ. ਸੀ. ਆਈ. ਨੇ ਕਿਹਾ ਕਿ ਇਸ ਸੂਚੀ ’ਚ ਅਮਰੀਕਾ ਦੇ ਸਭ ਤੋਂ ਵੱਧ 6 ਹਵਾਈ ਅੱਡੇ ਸ਼ਾਮਲ ਹਨ। ਸੂਚੀ ’ਚ ਚੋਟੀ ਦੇ 10 ਹਵਾਈ ਅੱਡਿਆਂ ’ਚ ਜਾਪਾਨ ਦਾ ਹਾਨੇਡਾ (ਚੌਥਾ), ਲੰਡਨ ਦਾ ਹੀਥਰੋ (5ਵੇਂ), ਅਮਰੀਕਾ ਦਾ ਡੇਨਵਰ (6ਵੇਂ), ਤੁਰਕੀ ਦਾ ਇਸਤਾਂਬੁਲ (7ਵੇਂ), ਅਮਰੀਕਾ ਦਾ ਸ਼ਿਕਾਗੋ (8ਵੇਂ) ਅਤੇ ਚੀਨ ਦਾ ਸ਼ੰਘਾਈ (10ਵੇਂ) ਵੀ ਸ਼ਾਮਲ ਹੈ। ਏ. ਸੀ. ਆਈ. 170 ਦੇਸ਼ਾਂ ’ਚ ਕੁੱਲ 2,181 ਹਵਾਈ ਅੱਡਿਆਂ ਦਾ ਸੰਚਾਲਨ ਕਰਨ ਵਾਲੇ 830 ਮੈਂਬਰਾਂ ਦੀ ਨੁਮਾਇੰਦਗੀ ਕਰਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8