ਬ੍ਰਿਟੇਨ ਦੀ ਅਰਥਵਿਵਸਥਾ ’ਚ ਦੂਜੀ ਤਿਮਾਹੀ ’ਚ ਗਿਰਾਵਟ, ਮੰਦੀ ਦਾ ਖਦਸ਼ਾ ਪ੍ਰਗਟਾਇਆ

08/13/2022 11:47:56 AM

ਲੰਡਨ (ਏ. ਪੀ.) – ਬ੍ਰਿਟੇਨ ਦੀ ਅਰਥਵਿਵਸਥਾ ’ਚ ਜੂਨ ਤਿਮਾਹੀ ’ਚ ਇਕ ਵਾਰ ਮੁੜ ਗਿਰਾਵਟ ਆਈ। ਹਾਲਾਂਕਿ ਇਹ ਗਿਰਾਵਟ ਅਨੁਮਾਨ ਤੋਂ ਘੱਟ ਰਹੀ। ਨੈਸ਼ਨਲ ਸਟੈਟਿਕਸ ਆਫਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬ੍ਰਿਟੇਨ ਦਾ ਕੁੱਲ ਘਰੇਲੂ ਉਤਪਾਦਨ ਅਪ੍ਰੈਲ-ਜੂਨ ਤਿਮਾਹੀ ’ਚ 0.1 ਫੀਸਦੀ ਘਟ ਗਿਆ, ਜਦ ਕਿ ਪਿਛਲੀ ਤਿਮਾਹੀ ’ਚ ਇਸ ਵਿਚ 0.8 ਫੀਸਦੀ ਦਾ ਵਾਧਾ ਹੋਇਆ ਸੀ। ਜੂਨ ’ਚ ਕੁੱਲ ਘਰੇਲੂ ਉਤਪਾਦ ’ਚ 0.6 ਫੀਸਦੀ ਦੀ ਕਮੀ ਹੋਈ। ਮਈ ਦੇ ਵਾਧੇ ਦੇ ਅਨੁਮਾਨਾਂ ਨੂੰ 0.5 ਫੀਸਦੀ ਤੋਂ ਘਟਾ ਕੇ 0.4 ਫੀਸਦੀ ਕਰ ਦਿੱਤਾ ਗਿਆ।

ਸਟੈਟਿਕਸ ਆਫਿਸ ਨੇ ਕਿਹਾ ਕਿ ਜੀ. ਡੀ. ਪੀ. ਘਟਣ ’ਚ ਸਿਹਤ ਖਰਚ ’ਚ ਕਮੀ ਦਾ ਸਭ ਤੋਂ ਵੱਧ ਯੋਗਦਾਨ ਸੀ। ਸਰਕਾਰ ਨੇ ਕੋਵਿਡ-19 ਪ੍ਰੀਖਣ ਅਤੇ ਟੀਕਾਕਰਨ ਪ੍ਰੋਗਰਾਮਾਂ ਨੂੰ ਘਟਾ ਦਿੱਤਾ ਹੈ। ਨੈਸ਼ਨਲ ਸਟੈਟਿਕਸ ਆਫਿਸ ਦੇ ਆਰਥਿਕ ਅੰਕੜਿਆਂ ਦੇ ਡਾਇਰੈਕਟਰ ਡੈਰੇਨ ਮਾਰਗਨ ਨੇ ਕਿਹਾ ਕਿ ਕਈ ਪ੍ਰਚੂਨ ਵਿਕ੍ਰੇਤਾਵਾਂ ਲਈ ਵੀ ਇਹ ਔਖੀ ਤਿਮਾਹੀ ਸੀ। ਵਿਸ਼ਲੇਸ਼ਕਾਂ ਨੇ ਕਿਹਾ ਕਿ ਇਸ ਗਿਰਾਵਟ ਦਾ ਮਤਲਬ ਮੰਦੀ ਦੀ ਸ਼ੁਰੂਆਤ ਨਹੀਂ ਹੈ। ਹਾਲਾਂਕਿ ਬੈਂਕ ਆਫ ਇੰਗਲੈਂਡ ਦਾ ਕਹਿਣਾ ਹੈ ਕਿ ਬ੍ਰਿਟੇਨ ਇਸ ਸਾਲ ਦੇ ਅਖੀਰ ’ਚ ਮੰਦੀ ਦੀ ਲਪੇਟ ’ਚ ਆ ਸਕਦਾ ਹੈ। ਦੇਸ਼ ’ਚ ਮਹਿੰਗਾਈ ਵਧ ਕੇ 9.4 ਫੀਸਦੀ ਪਹੁੰਚ ਗਈ ਹੈ। ਮਹਿੰਗਾਈ ਵਧਣ ਨਾਲ ਲੋਕਾਂ ਦੇ ਰਹਿਣ-ਸਹਿਣ ਦੀ ਲਾਗਤ ਵਧੀ ਹੈ।

ਇਹ ਵੀ ਪੜ੍ਹੋ : 31 ਅਗਸਤ ਤੋਂ ਹਟੇਗੀ ਹਵਾਈ ਕਿਰਾਏ ਦੀ ਹੱਦ, ਮੁਕਾਬਲੇ ਦੇ ਦੌਰ 'ਚ ਘੱਟ ਸਕਦੀਆਂ ਹਨ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News