ਸਾਰੇ ਖਾਣ ਵਾਲੇ ਤੇਲ ਤਿਲਹਨਾਂ ਦੀਆਂ ਕੀਮਤਾਂ 'ਚ ਆਈ ਗਿਰਾਵਟ

03/12/2023 9:43:31 AM

ਨਵੀਂ ਦਿੱਲੀ–ਦਿੱਲੀ ਤੇਲ-ਤਿਲਹਨ ਬਾਜ਼ਾਰ ’ਚ ਸ਼ਨੀਵਾਰ ਨੂੰ ਲਗਭਗ ਸਾਰੇ ਖਾਣ ਵਾਲੇ ਤੇਲ ਤਿਲਹਨਾਂ ਦੇ ਰੇਟ ’ਚ ਗਿਰਾਵਟ ਦੇਖਣ ਨੂੰ ਮਿਲੀ। ਸਸਤੇ ਦਰਾਮਦ ਕੀਤੇ ਖਾਣ ਵਾਲੇ ਤੇਲਾਂ ਦੀ ਭਰਮਾਰ ਕਾਰਨ ਸਰ੍ਹੋਂ ਦੀ ਤਾਜ਼ੀ ਪੈਦਾਵਾਰ ਬਾਜ਼ਾਰ 'ਚ ਖਪਤ ਨਹੀਂ ਹੋ ਰਹੀ ਹੈ। ਇਸ ਦੇ ਰੇਟ ਜ਼ਿਆਦਾਤਰ ਥਾਵਾਂ ’ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਵੀ ਘੱਟ ਹੋ ਗਏ ਹਨ। ਇਹੀ ਹਾਲ ਹੋਰ ਦੇਸੀ ਤਿਲਹਨਾਂ ਦਾ ਵੀ ਹੈ। ਗਿਰਾਵਟ ਦੇ ਆਮ ਰੁਖ ਦਰਮਿਆਨ ਸਰ੍ਹੋਂ, ਮੂੰਗਫਲੀ ਅਤੇ ਸੋਇਆਬੀਨ ਤੇਲ ਤਿਲਹਨ ਅਤੇ ਕੱਚਾ ਪਾਮ ਤੇਲ (ਸੀ. ਪੀ. ਓ.) ਅਤੇ ਪਾਮੋਲੀਨ, ਬਿਨੌਲਾ ਤੇਲ ਦੀਆਂ ਕੀਮਤਾਂ ’ਚ ਨੁਕਸਾਨ ਦਰਜ ਹੋਇਆ।

ਇਹ ਵੀ ਪੜ੍ਹੋ- ਸੁਖਪਾਲ ਸਿੰਘ ਖਹਿਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ, ਪੁੱਛਗਿੱਛ ਜਾਰੀ
ਬਾਜ਼ਾਰ ਸੂਤਰਾਂ ਨੇ ਕਿਹਾ ਕਿ ਕੱਲ ਰਾਤ ਸ਼ਿਕਾਗੋ ਐਕਸਚੇਂਜ 1.5 ਫੀਸਦੀ ਕਮਜ਼ੋਰ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਚਾਰੇ ਪਾਸੇ ਗਿਰਾਵਟ ਕਾਰਣ ਅਮਰੀਕਾ ’ਚ ਪਿਛਲੇ ਸਾਲ ਐਕਸਪੋਰਟ ਘੱਟ ਹੋਣ ਕਾਰਣ ਸੋਇਆਬੀਨ ਦੇ ਸਟਾਕ ਦਾ ਵਧਣਾ ਹੈ। ਇਸ ਤੋਂ ਇਲਾਵਾ ਬ੍ਰਾਜ਼ੀਲ ’ਚ ਵੀ ਇਸ ਵਾਰ ਸੋਇਆਬੀਨ ਦੀ ਬੰਪਰ ਫਸਲ ਹੈ। ਦਰਾਮਦ ਕੀਤਾ ਤੇਲ ਬੰਦਰਗਾਹਾਂ ’ਤੇ ਜਮ੍ਹਾ ਕੀਤਾ ਜਾ ਰਿਹਾ ਹੈ ਤਾਂ ਕਿ ਪਰਚੀ ਜਮ੍ਹਾ ਕਰਵਾਉਣ ਤੋਂ ਬਾਅਦ ਇਸ ’ਤੇ ਜੇ ਇੰਪੋਰਟ ਡਿਊਟੀ ਵਧਾਈ ਵੀ ਜਾਂਦੀ ਹੈ ਤਾਂ ਉਨ੍ਹਾਂ ਦੇ ਸਟਾਕ ’ਤੇ ਚਾਰਜ ਨਾ ਲੱਗੇ। ਇਸ ਨਾਲ ਸਸਤੇ ਇੰਪੋਰਟ ਕੀਤੇ ਤੇਲਾਂ ਦੀ ਭਰਮਾਰ ਨੂੰ ਲੈ ਕੇ ਦੇਸੀ ਤਿਲਹਨ ਵਿਸ਼ੇਸ਼ ਕਰ ਕੇ ਸਰ੍ਹੋਂ ਕਿਸਾਨ ਤਬਾਹ ਹਨ, ਕਿਉਂਕਿ ਸਸਤੇ ਇੰਪੋਰਟ ਕੀਤੇ ਤੇਲਾਂ ਦੇ ਮੁਕਾਬਲੇ ਉਨ੍ਹਾਂ ਦੀ ਉੱਚ ਲਾਗਤ ਵਾਲੀ ਸਰ੍ਹੋਂ ਨਹੀਂ ਕਰ ਪਾ ਰਹੀ ਹੈ।
ਤੇਲ ਉਦਯੋਗ ਪ੍ਰੇਸ਼ਾਨ ਹਨ ਕਿਉਂਕਿ ਪਿੜਾਈ ਕਰਨ ’ਚ ਉਨ੍ਹਾਂ ਨੂੰ ਨੁਕਸਾਨ ਹੈ ਅਤੇ ਪਿੜਾਈ ਕਰਨ ਤੋਂ ਬਾਅਦ ਉਨ੍ਹਾਂ ਦੇ ਤੇਲ ਦੇ ਖਰੀਦਦਾਰ ਕਾਫ਼ੀ ਘੱਟ ਹਨ। ਖਪਤਕਾਰ ਇਸ ਲਈ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੂੰ ਇੰਪੋਰਟ ਕੀਤੇ ਖਾਣ ਵਾਲੇ ਤੇਲਾਂ ਦੇ ਸਸਤੇ ਹੋਣ ਦਾ ਲਾਭ ਨਹੀਂ ਮਿਲ ਰਿਹਾ ਹੈ।

ਇਹ ਵੀ ਪੜ੍ਹੋ- ਏਅਰ ਏਸ਼ੀਆ ਦੇ ਜਹਾਜ਼ ਦੀ ਬੰਗਲੁਰੂ 'ਚ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ
ਐੱਮ. ਆਰ. ਪੀ. ਦੀ ਆੜ ’ਚ ਗਾਹਕਾਂ ਤੋਂ ਵਸੂਲਿਆ ਜਾ ਰਿਹਾ ਵਧੇਰੇ ਪੈਸਾ
ਪ੍ਰਚੂਨ ਵਿਕਰੀ ਕਰਨ ਵਾਲੀਆਂ ਕੰਪਨੀਆਂ ਵੱਧ ਤੋਂ ਵੱਧ ਪ੍ਰਚੂਨ ਮੁੱਲ (ਐੱਮ. ਆਰ. ਪੀ.) ਦੀ ਆੜ ਲੈ ਕੇ ਗਾਹਕਾਂ ਤੋਂ ਵਧੇਰੇ ਪੈਸਾ ਹੀ ਵਸੂਲ ਰਹੀਆਂ ਹਨ। ਦਰਾਮਦ ਕੀਤੇ ਖਾਣ ਵਾਲੇ ਤੇਲਾਂ ’ਚ ਸੂਰਜਮੁਖੀ ਦੇ ਤੇਲ ਦਾ ਰੇਟ ਲਗਭਗ ਅੱਠ ਮਹੀਨੇ ਪਹਿਲਾਂ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਰਹਿ ਗਿਆ ਹੈ ਯਾਨੀ ਅੱਠ ਮਹੀਨੇ ਪਹਿਲਾਂ ਜਿਸ ਸੂਰਜਮੁਖੀ ਦੇ ਤੇਲ ਦਾ ਰੇਟ ਲਗਭਗ 200 ਰੁਪਏ ਪ੍ਰਤੀ ਲਿਟਰ ਸੀ, ਉਸ ਦਾ ਥੋਕ ਭਾਅ ਘਟ ਕੇ ਹੁਣ 89 ਰੁਪਏ ਪ੍ਰਤੀ ਲਿਟਰ ਰਹਿ ਗਿਆ ਹੈ।

ਇਹ ਵੀ ਪੜ੍ਹੋ- ਸਿਲੀਕਾਨ ਵੈੱਲੀ ਬੈਂਕ ਨੇ ਇਕ ਝਟਕੇ ’ਚ ਗੁਆਏ 80 ਅਰਬ ਡਾਲਰ, ਪੂਰੀ ਦੁਨੀਆ ’ਚ ਹੜਕੰਪ, ਸ਼ੇਅਰ ਮਾਰਕੀਟ ਢਹਿ-ਢੇਰੀ
ਸੂਤਰਾਂ ਨੇ ਕਿਹਾ ਕਿ ਸਸਤੇ ਦਰਾਮਦ ਕੀਤੇ ਖਾਣ ਵਾਲੇ ਤੇਲਾਂ ਦੀ ਭਰਮਾਰ ਕਾਰਣ ਘਰੇਲੂ ਤਿਲਹਨ ਕਿਸਾਨਾਂ ਅਤੇ ਤੇਲ ਉਦਯੋਗ ਨੂੰ ਬਚਾਉਣ ਲਈ ਦਰਾਮਦ ਕੀਤੇ ਖਾਣ ਵਾਲੇ ਤੇਲਾਂ ’ਤੇ ਵੱਧ ਤੋਂ ਵੱਧ ਇੰਪੋਰਟ ਡਿਊਟੀ ਲਗਾਉਣ ਦੀ ਲੋੜ ਹੈ ਅਤੇ ਸਰਕਾਰ ਨੂੰ ਤੁਰੰਤ ਇਸ ਬਾਰੇ ਕਾਰਵਾਈ ਕਰਨ ਬਾਰੇ ਸੋਚਣਾ ਚਾਹੀਦਾ ਹੈ। ਸੂਤਰਾਂ ਨੇ ਕਿਹਾ ਕਿ ਨੈਫੇਡ ਵਲੋਂ ਸਰ੍ਹੋਂ ਦੀ ਖਰੀਦ ਕਰਨ ਦੀ ਪਹਿਲ ਨਾਲ ਕੋਈ ਫ਼ਾਇਦਾ ਨਹੀਂ ਹੈ ਕਿਉਂਕਿ ਸਿਰਫ਼ ਇਸ ਨਾਲ ਸਟਾਕ ਜਮ੍ਹਾ ਰਹੇਗਾ ਅਤੇ ਅਗਲੀ ਬਿਜਾਈ ਦੇ ਸਮੇਂ ਸੱਟੇਬਾਜ਼ੀ ਵੀ ਵਧੇਗੀ। ਇਸ ਦੀ ਥਾਂ ਜੇ ਦੋ ਪਲਾਂਟ ਰੱਖਣ ਵਾਲੇ ਨੈਫੇਡ ਵਲੋਂ ਖਰੀਦ ਕੀਤੀ ਜਾਏ ਤਾਂ ਕੁੱਝ ਫ਼ਾਇਦਾ ਵੀ ਹੈ, ਜਿਸ ਨਾਲ ਸਾਨੂੰ ਪਸ਼ੂ ਆਹਾਰ ਵੀ ਮਿਲੇਗਾ।

ਇਹ ਵੀ ਪੜ੍ਹੋ- ਇੰਫੋਸਿਸ ਦੇ ਸਾਬਕਾ ਚੇਅਰਮੈਨ ਮੋਹਿਤ ਜੋਸ਼ੀ ਹੋਣਗੇ ਟੈੱਕ ਮਹਿੰਦਰਾ ਦੇ ਨਵੇਂ MD ਅਤੇ SEO

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News