ਸ਼ੇਅਰ ਬਾਜ਼ਾਰਾਂ ''ਚ ਸ਼ੁਰੂਆਤੀ ਕਾਰੋਬਾਰ ''ਚ ਆਈ ਗਿਰਾਵਟ

Thursday, Oct 13, 2022 - 11:24 AM (IST)

ਸ਼ੇਅਰ ਬਾਜ਼ਾਰਾਂ ''ਚ ਸ਼ੁਰੂਆਤੀ ਕਾਰੋਬਾਰ ''ਚ ਆਈ ਗਿਰਾਵਟ

ਮੁੰਬਈ- ਘਰੇਲੂ ਸ਼ੇਅਰ ਬਾਜ਼ਾਰ 'ਚ ਗਿਰਾਵਟ ਅਤੇ ਘਰੇਲੂ ਪੱਧਰ 'ਤੇ ਵਿਆਪਕ ਆਰਥਿਕ ਅੰਕੜਿਆਂ 'ਚ ਕਮਜ਼ੋਰੀ ਦੇ ਵਿਚਾਲੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਸੀਮਿਤ ਦਾਇਰੇ 'ਚ ਕਾਰੋਬਾਰ ਕਰ ਰਿਹਾ ਸੀ। ਅੰਤਰਬੈਂਕ ਵਿਦੇਸ਼ੀ ਬੈਂਕ ਘਰੇਲੂ ਸ਼ੇਅਰ ਬਾਜ਼ਾ 'ਚ ਗਿਰਾਵਟ ਅਤੇ ਘਰੇਲੂ ਪੱਧਰ 'ਤੇ ਵਿਆਪਕ ਆਰਥਿਕ ਅੰਕੜਿਆਂ 'ਚ ਕਮਜ਼ੋਰੀ ਵਿਚਾਲੇ ਵੀਰਵਾਰ ਨੂੰ ਸ਼ੁਰੂਆਤ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਸੀਮਿਤ ਦਾਇਰੇ 'ਚ ਕਾਰੋਬਾਰ ਕਰ ਰਿਹਾ ਸੀ। ਅੰਤਰਬੈਂਕ ਵਿਦੇਸ਼ੀ ਬੈਂਕ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਸ਼ੁਰੂਆਤੀ ਸੌਦਿਆਂ 'ਚ ਸੀਮਿਤ ਦਾਇਰੇ 'ਚ ਕਾਰੋਬਾਰ ਕਰ ਰਿਹਾ ਸੀ।

ਇਹ ਡਾਲਰ ਦੇ ਮੁਕਾਬਲੇ 82.30 'ਤੇ ਖੁਲ੍ਹਿਆ। ਫਿਰ ਮਾਮੂਲੀ ਵਾਧੇ ਦੇ ਨਾਲ 82.29 ਪ੍ਰਤੀ ਡਾਲਰ 'ਤੇ ਆ ਗਿਆ। ਇਸ ਤਰ੍ਹਾਂ ਰੁਪਿਆ ਪਿਛਲੇ ਬੰਦ ਭਾਅ ਦੇ ਮੁਕਾਬਲੇ 4 ਪੈਸੇ ਚੜ੍ਹਿਆ। ਸਵੇਰੇ ਦੇ ਕਾਰੋਬਾਰ 'ਚ ਰੁਪਿਆ 82.25 ਤੋਂ 82.34 ਪ੍ਰਤੀ ਡਾਲਰ ਦੇ ਵਿਚਾਲੇ ਕਾਰੋਬਾਰ ਕਰ ਰਿਹਾ ਸੀ। ਬੁੱਧਵਾਰ ਨੂੰ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਏ ਦੀ ਵਿਨਿਯਮ ਦਰ 12 ਪੈਸੇ ਟੁੱਟ ਕੇ 82.33 ਪ੍ਰਤੀ ਡਾਲਰ ਪਹੁੰਚ ਗਈ ਸੀ। 
ਇਸ ਵਿਚਾਲੇ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.02 ਫੀਸਦੀ ਟੁੱਟ ਕੇ 113.29 'ਤੇ ਪਹੁੰਚ ਗਿਆ। ਸੰਸਾਰਕ ਤੇਲ ਬੈਂਚ ਮਾਰਕ ਬ੍ਰੈਂਟ ਕਰੂਡ ਵਾਇਦਾ 0.01 ਫੀਸਦੀ ਚੜ੍ਹ ਕੇ 92.46 ਡਾਲਰ ਪ੍ਰਤੀ ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਸੀ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵਕੇਸ਼ਾਂ ਨੇ ਬੁੱਧਵਾਰ ਨੂੰ ਸ਼ੁੱਧ ਰੂਪ ਨਾਲ 542.36 ਕਰੋੜ ਰੁਪਏ ਦੇ ਸ਼ੇਅਰ ਵੇਚੇ।


author

Aarti dhillon

Content Editor

Related News