ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

05/13/2023 12:07:13 PM

ਨਵੀਂ ਦਿੱਲੀ : ਭਾਰਤ 'ਚ ਜੂਨ 2017 ਤੋਂ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਨ। ਇਹ ਕੀਮਤ ਵੱਖ-ਵੱਖ ਸ਼ਹਿਰਾਂ ਦੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਹੈ। ਅੱਜ ਦੀ ਗੱਲ ਕਰੀਏ ਤਾਂ 13 ਮਈ 2023 ਸ਼ਨੀਵਾਰ ਨੂੰ ਦੇਸ਼ ਦੇ ਕਈ ਵੱਡੇ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ। ਕਿਤੇ ਕੀਮਤ ਵਧੀ ਹੈ ਤੇ ਕਿਤੇ ਘਟੀ ਹੈ।

ਇਹ ਵੀ ਪੜ੍ਹੋ : ਈ-ਕਾਮਰਸ ਕੰਪਨੀਆਂ ਨੂੰ ਪਲੇਟਫਾਰਮ ਤੋਂ ਕਾਰ ਸੀਟ ਬੈਲਟ ਅਲਾਰਮ ਡੀਐਕਟੀਵੇਸ਼ਨ ਡਿਵਾਈਸ ਨੂੰ ਹਟਾਉਣ ਦਾ ਆਦੇਸ਼

ਕੀ ਹੈ ਕੱਚੇ ਤੇਲ ਦਾ ਹਾਲ

ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਜ਼ਬਰਦਸਤ ਗਿਰਾਵਟ ਆਈ ਹੈ। ਡਬਲਯੂਟੀਆਈ ਕੱਚਾ ਤੇਲ ਅਤੇ ਬ੍ਰੈਂਟ ਕਰੂਡ ਆਇਲ ਦੋਵੇਂ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਬ੍ਰੈਂਟ ਕੱਚਾ ਤੇਲ 1.08 ਫੀਸਦੀ ਡਿੱਗ ਕੇ 74.17 ਡਾਲਰ ਪ੍ਰਤੀ ਬੈਰਲ 'ਤੇ ਹੈ। ਇਸ ਦੇ ਨਾਲ ਹੀ ਡਬਲਯੂਟੀਆਈ ਕੱਚਾ ਤੇਲ 1.17 ਡਾਲਰ ਪ੍ਰਤੀ ਬੈਰਲ ਦੀ ਗਿਰਾਵਟ ਨਾਲ 70.04 ਡਾਲਰ ਪ੍ਰਤੀ ਬੈਰਲ 'ਤੇ ਹੈ।

ਇਹ ਵੀ ਪੜ੍ਹੋ :  ਸਿਰਫ਼ ਬੈਂਕ-ਬੀਮਾ ਕੰਪਨੀ ਹੀ ਨਹੀਂ ਮਿਊਚਲ ਫੰਡਾਂ ਕੋਲ ਵੀ ਲਾਵਾਰਸ ਪਏ ਹਨ ਕਰੋੜਾਂ ਰੁਪਏ

ਵੱਡੇ ਸ਼ਹਿਰਾਂ ਦਾ ਕੀ ਹੈ ਹਾਲ 

ਨੋਇਡਾ — ਪੈਟਰੋਲ 34 ਪੈਸੇ ਸਸਤਾ ਹੋ ਕੇ 96.58 ਰੁਪਏ ਹੋਇਆ, ਡੀਜ਼ਲ 33 ਪੈਸੇ ਸਸਤਾ ਹੋ ਕੇ 89.75 ਰੁਪਏ ਪ੍ਰਤੀ ਲੀਟਰ ਹੋ ਗਿਆ
ਗੁਰੂਗ੍ਰਾਮ— ਪੈਟਰੋਲ 24 ਪੈਸੇ ਸਸਤਾ ਹੋ ਕੇ 96.85 ਰੁਪਏ, ਡੀਜ਼ਲ 13 ਪੈਸੇ ਸਸਤਾ ਹੋ ਕੇ 89.73 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਜੈਪੁਰ— ਪੈਟਰੋਲ 11 ਪੈਸੇ ਸਸਤਾ ਹੋ ਕੇ 108.54 ਰੁਪਏ, ਡੀਜ਼ਲ 10 ਪੈਸੇ ਸਸਤਾ ਹੋ ਕੇ 93.77 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਚੇਨਈ— ਪੈਟਰੋਲ 10 ਪੈਸੇ ਮਹਿੰਗਾ ਹੋ ਕੇ 102.73 ਰੁਪਏ, ਡੀਜ਼ਲ 9 ਪੈਸੇ ਮਹਿੰਗਾ ਹੋ ਕੇ 94.33 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਇਹ ਵੀ ਪੜ੍ਹੋ : 5 ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਵਾਲੀਆਂ ਕੰਪਨੀਆਂ ਲਈ ਈ-ਚਲਾਨ ਕੱਢਣਾ ਹੋਇਆ ਲਾਜ਼ਮੀ, ਨੋਟੀਫਿਕੇਸ਼ਨ ਜਾਰੀ

ਹੋਰ ਮਹਾਨਗਰਾਂ ਵਿੱਚ ਕੀ ਸਥਿਤੀ ਹੈ

ਦਿੱਲੀ- ਪੈਟਰੋਲ 96.72 ਰੁਪਏ, ਡੀਜ਼ਲ 89.62 ਰੁਪਏ ਪ੍ਰਤੀ ਲੀਟਰ
ਮੁੰਬਈ— ਪੈਟਰੋਲ 106.31 ਰੁਪਏ, ਡੀਜ਼ਲ 94.27 ਰੁਪਏ ਪ੍ਰਤੀ ਲੀਟਰ
ਕੋਲਕਾਤਾ— ਪੈਟਰੋਲ 106.03 ਰੁਪਏ, ਡੀਜ਼ਲ 92.76 ਰੁਪਏ ਪ੍ਰਤੀ ਲੀਟਰ

ਇਹ ਵੀ ਪੜ੍ਹੋ : ਤੇਲ, ਗੈਸ ਤੋਂ ਬਾਅਦ ਹੁਣ ਇਸ ਸੈਕਟਰ ’ਚ ਮੁਕੇਸ਼ ਅੰਬਾਨੀ ਦੀ ਐਂਟਰੀ, MG ਮੋਟਰਸ ਨਾਲ ਕਰਨਗੇ ਡੀਲ

ਆਪਣੇ ਸ਼ਹਿਰ ਵਿੱਚ ਤੇਲ ਦੀਆਂ ਦਰਾਂ ਦੀ ਜਾਂਚ ਕਿਵੇਂ ਕਰੀਏ

ਜੇਕਰ ਤੁਸੀਂ ਆਪਣੇ ਸ਼ਹਿਰ ਦੇ ਫਿਊਲ ਰੇਟ ਚੈੱਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਸਿਰਫ ਇੱਕ ਐਸਐਮਐਸ ਕਰਨਾ ਹੋਵੇਗਾ। BPCL ਗਾਹਕਾਂ ਨੂੰ ਆਪਣੇ ਸ਼ਹਿਰ ਵਿੱਚ ਨਵੀਆਂ ਦਰਾਂ ਜਾਣਨ ਲਈ  <ਡੀਲਰ ਕੋਡ> ਲਿਖ ਕੇ 9223112222 'ਤੇ ਭੇਜਣਾ ਹੋਵੇਗਾ। ਦੂਜੇ ਪਾਸੇ ਇੰਡੀਅਨ ਆਇਲ ਰਾਹੀਂ ਪੈਟਰੋਲ-ਡੀਜ਼ਲ ਦੇ ਰੇਟ ਜਾਣਨ ਲਈ RSP <ਡੀਲਰ ਕੋਡ> ਲਿਖ ਕੇ 9224992249 ਨੰਬਰ 'ਤੇ ਭੇਜਣਾ ਹੋਵੇਗਾ। ਦੂਜੇ ਪਾਸੇ, HPCL ਗਾਹਕ ਦਰਾਂ ਜਾਣਨ ਲਈ HPPRICE <ਡੀਲਰ ਕੋਡ> ਟਾਈਪ ਕਰਕੇ 9222201122 'ਤੇ ਇੱਕ SMS ਭੇਜ ਸਕਦੇ ਹਨ। ਇਸ ਤੋਂ ਬਾਅਦ ਕੁਝ ਹੀ ਮਿੰਟਾਂ ਵਿਚ ਤੁਸੀਂ ਅਸਾਨੀ ਨਾਲ ਆਪਣੇ ਸ਼ਹਿਰ ਵਿਚ ਤੇਲ ਦੀਆਂ ਕੀਮਤਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ।

ਇਹ ਵੀ ਪੜ੍ਹੋ : ਅਡਾਨੀ ਗਰੁੱਪ ਨੂੰ ਵੱਡਾ ਝਟਕਾ, MSCI ਇੰਡੈਕਸ ਤੋਂ ਬਾਹਰ ਹੋ ਜਾਣਗੇ ਇਹ 2 ਸਟਾਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News