ਵਿੱਤੀ ਬਾਜ਼ਾਰ ਨੂੰ ਕਦੀ ਨਾ ਭੁੱਲਣ ਵਾਲੇ ਸਬਕ ਦੇ ਰਹੀ ਹੈ ਕ੍ਰਿਪਟੋ ਕਰੰਸੀ ਦੀ ਗਿਰਾਵਟ

Thursday, Jun 23, 2022 - 11:28 PM (IST)

ਜਲੰਧਰ (ਬਿਜ਼ਨੈੱਸ ਡੈਸਕ)–ਪਿਛਲੇ ਤਿੰਨ ਮਹੀਨਿਆਂ ਤੋਂ ਕ੍ਰਿਪਟੋ ਬਾਜ਼ਾਰ ’ਚ ਮਚੀ ਤਬਾਹੀ ’ਚ ਛੋਟੇ ਨਿਵੇਸ਼ਕਾਂ ਦੀ ਮਿਹਨਤ ਦੀ ਕਮਾਈ ਹੀ ਨਹੀਂ ਡੁੱਬੀ ਸਗੋਂ ਇਸ ਗਿਰਾਵਟ ਨੇ ਦੁਨੀਆ ਭਰ ਦੇ ਵਿੱਤੀ ਬਾਜ਼ਾਰਾਂ ਨੂੰ ਕਦੀ ਨਾ ਭੁੱਲਣ ਵਾਲੇ ਸਬਕ ਦਿੱਤੇ ਹਨ। ਹਾਲਾਂਕਿ ਭਵਿੱਖ ’ਚ ਇਨਵੈਸਟਮੈਂਟ ਮਾਹਰ ਇਸ ਸਬਕ ਨੂੰ ਕਿੰਨਾ ਯਾਦ ਰੱਖਣਗੇ, ਇਹ ਭਵਿੱਖ ’ਚ ਹੀ ਪਤਾ ਲੱਗੇਗਾ ਕਿਉਂਕਿ ਕ੍ਰਿਪਟੋ ਕ੍ਰੈਸ਼ ਨਾ ਤਾਂ ਵਿੱਤੀ ਬਾਜ਼ਾਰ ਦਾ ਪਹਿਲਾ ਕ੍ਰੈਸ਼ ਹੈ ਅਤੇ ਨਾ ਹੀ ਇਕਵਿਟੀ ਮਾਰਕੀਟ ਦਾ ਪਰ ਇਸ ਦੇ ਬਾਵਜੂਦ ਇਸ ਮਾਰਕੀਟ ’ਚ ਕੰਮ ਕਰਨ ਵਾਲੇ ਹੈਜ ਫੰਡਸ ਨੇ ਬੀਤੇ ਸਮੇਂ ਤੋਂ ਸਬਕ ਨਹੀਂ ਸਿੱਖੇ, ਜਿਸ ਦਾ ਖਾਮੀਆਜ਼ਾ ਹੁਣ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਅਮਰੀਕਾ ਦੇ ਫਾਈਨੈਂਸ਼ੀਅਲ ਜਰਨਲਿਸਟ ਰੋਜਰ ਲਾਈਨਸਟਾਈਨ ਨੇ 2000 ’ਚ ਆਪਣੀ ਕਿਤਾਬ ‘ਵੈਨ ਜੀਨੀਅਸ ਫੇਲਡ’ ਵਿਚ ਵਿੱਤੀ ਬਾਜ਼ਾਰ ’ਚ ਆਈ ਵੱਡੀ ਗਿਰਾਵਟ ਦੌਰਾਨ ਗਲਤੀ ਕਰਨ ਵਾਲੇ ਵਿੱਤੀ ਮਾਹਰਾਂ ਬਾਰੇ ਲਿਖਿਆ ਸੀ ਪਰ ਕ੍ਰਿਪਟੋ ਮਾਰਕੀਟ ’ਚ ਕੰਮ ਕਰਨ ਵਾਲੇ ਵੱਡੇ ਹੈਜ ਫੰਡਸ ਨੇ ਸ਼ਾਇਦ ਉਨ੍ਹਾਂ ਦੀ ਕਿਤਾਬ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ।

ਇਹ ਵੀ ਪੜ੍ਹੋ :ਸੁਪਰੀਮ ਕੋਰਟ ਨੇ ਨਿਊਯਾਰਕ ਦੇ ਬੰਦੂਕ ਕਾਨੂੰਨ ਨੂੰ ਕੀਤਾ ਰੱਦ

ਕ੍ਰਿਪਟੋ ਕ੍ਰੈਸ਼ ’ਚ ਡੁੱਬੀ ਥ੍ਰੀ ਐਰੋ ਕੈਪੀਟਲ
ਕ੍ਰਿਪਟੋ ਮਾਰਕੀਟ ’ਚ ਟ੍ਰੇਡ ਕਰਨ ਵਾਲੇ ਸਿੰਗਾਪੁਰ ਦੇ ਹੇਜ ਫੰਡ ਥ੍ਰੀ ਐਰੋ ਕੈਪੀਟਲ ’ਤੇ ਹਾਲ ਹੀ ਦੇ ਕ੍ਰਿਪਟੋ ਕ੍ਰੈਸ਼ ਦਾ ਬਹੁਤ ਬੁਰਾ ਅਸਰ ਪਿਆ ਹੈ। ਟੇਰਾ ਯੂ. ਐੱਸ. ਡੀ. ਅਤੇ ਲੂਨਾ ਕੁਆਇਨਸ ’ਚ ਆਈ ਭਾਰੀ ਗਿਰਾਵਟ ਨਾਲ ਇਸ ਫੰਡ ਨੂੰ ਕਰੀਬ 60 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਪਰ ਇਸ ਦੇ ਨਾਲ ਹੀ ਕ੍ਰਿਪਟੋ ਲੈਂਡਿੰਗ ਫਰਮ ਸੈਲਸੀਅਸ ਵਲੋਂ ਤਕਨੀਕੀ ਖਰਾਬੀ ਕਾਰਨ ਪੈਸਾ ਕੱਢਣ ’ਤੇ ਲਗਾਈ ਗਈ ਰੋਕ ਕਾਰਨ ਵੀ ਕੰਪਨੀ ਭਾਰੀ ਸੰਕਟ ’ਚ ਹੈ। ਹਾਲਾਂਕਿ ਕੰਪਨੀ ਦੇ ਸੰਸਥਾਪਕ ਜੂ ਸੂ ਨੇ ਹਾਲ ਹੀ ’ਚ ਟਵੀਟ ਕਰ ਕੇ ਨਿਵੇਸ਼ਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਅਤੇ ਕ੍ਰਿਪਟੋ ਮਾਰਕੀਟ ’ਚ ਲਗਾਤਾਰ ਗਿਰਾਵਟ ਦਾ ਦੌਰ ਜਾਰੀ ਹ। ਜੂ ਸੂ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਕੰਪਨੀ ਨਾਲ ਸਬੰਧਤ ਪੱਖਾਂ ਨਾਲ ਗੱਲ ਕਰ ਕੇ ਮਾਮਲੇ ਨੂੰ ਹੱਲ ਕਰਨ ਦਾ ਯਤਨ ਕਰ ਰਹੀ ਹੈ ਅਤੇ ਇਸ ਨੂੰ ਹੱਲ ਕਰਨ ਲਈ ਵਚਨਬੱਧ ਹਨ।

ਇਹ ਵੀ ਪੜ੍ਹੋ : ਗੈਸ ਸਪਲਾਈ 'ਸੰਕਟ' ਦਾ ਸਾਹਮਣਾ ਕਰ ਰਿਹਾ ਜਰਮਨੀ, ਚਿੰਤਾਜਨਕ ਪੱਧਰ ਦੀ ਚਿਤਾਵਨੀ ਜਾਰੀ

2018 ਦੀ ਗਿਰਾਵਟ ਤੋਂ ਨਹੀਂ ਲਿਆ ਸਬਕ
ਥ੍ਰੀ ਐਰੋ ਕੈਪੀਟਲ ਦੇ ਸੰਸਥਾਪਕ ਜੂ ਸੂ ਨੇ 2018 ’ਚ ਕ੍ਰਿਪਟੋ ਮਾਰਕੀਟ ’ਚ ਆਈ ਭਾਰੀ ਗਿਰਾਵਟ ਤੋਂ ਵੀ ਸਬਕ ਨਹੀਂ ਲਿਆ ਅਤੇ ਨਿਵੇਸ਼ਕਾਂ ਨੂੰ ਚੰਗੇ ਰਿਟਰਨ ਦਾ ਭਰੰਸਾ ਦਿੰਦੇ ਰਹੇ। ਇਸ ਸਾਲ ਕ੍ਰਿਪਟੋ ਕਰੰਸੀ ’ਚ ਕਰੀਬ 65 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਨੀਲਸਨ ਹੈਜ ਦੇ ਡਾਟ ਮੁਤਾਬਕ ਕ੍ਰਿਪਟੋ ਕਰੰਸੀ ਦੇ ਅਪ੍ਰੈਲ ’ਚ ਔਸਤਨ ਰਿਟਰਨ ਮਾਈਨਸ 24 ਫੀਸਦੀ ਰਹੇ ਹਨ ਜਦ ਕਿ ਮਈ ’ਚ ਰਿਟਰਨ ’ਚ 32 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਜੂਨ ’ਚ ਇਸ ਦੀ ਰਿਟਨ ਮਾਈਨਸ 28 ਫੀਸਦੀ ਰਹੀ ਹੈ। ਕ੍ਰਿਪਟੋ ਬਾਜ਼ਾਰ ’ਚ ਚੱਲ ਰਹੀ ਭਾਰੀ ਗਿਰਾਵਟ ਕਾਰਨ ਵੱਡੀ ਗਿਣਤੀ ’ਚ ਹੈਜ ਫੰਡ ਮੈਨੇਜਰਾਂ ਨੇ ਕ੍ਰਿਪਟੋ ’ਚ ਟ੍ਰੇਡਿੰਗ ਬੰਦ ਕਰ ਦਿੱਤੀ ਹੈ।

ਥ੍ਰੀ ਐਰੋ ਕੈਪੀਟਲ ਨੂੰ ਕਰਜ਼ਾ ਦੇਣ ਵਾਲੀ ਵਾਇਗਰ ਡਿਜੀਟਲ ਦੇ ਸ਼ੇਅਰ ਵੀ ਧੜੱਮ
ਕ੍ਰਿਪਟੋ ਮਾਰਕੀਟ ਦੀ ਇਸ ਵੱਡੀ ਗਿਰਾਵਟ ’ਚ ਥ੍ਰੀ ਐਰੋ ਕੈਪੀਟਲ ਖੁਦ ਹੀ ਨਹੀਂ ਡੁੱਬੀ ਸਗੋਂ ਇਸ ਕੰਪਨੀ ’ਚ ਪੈਸਾ ਲਗਾਉਣ ਵਾਲੀ ਟੋਰੰਟੋ ਦੇ ਸ਼ੇਅਰ ਬਾਜ਼ਾਰ ’ਚ ਲਿਸਟ ਕੰਪਨੀ ਵਾਇਗਰ ਡਿਜੀਟਲ ਦੇ ਸ਼ੇਅਰ ਵੀ ਬੁੱਧਵਾਰ ਰਾਤ 60 ਫੀਸਦੀ ਤੱਕ ਟੁੱਟ ਗਏ। ਦਰਅਸਲ ਇਸ ਕੰਪਨੀ ਨੇ ਥ੍ਰੀ ਐਰੋ ਕੈਪੀਟਲ ਨੂੰ ਕਰੀਬ 650 ਮਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਹੋਇਆ ਹੈ। ਬੁੱਧਵਾਰ ਨੂੰ ਜਿਵੇਂ ਹੀ ਇਸ ਖਬਰ ਦਾ ਖੁਲਾਸਾ ਹੋਇਆ ਤਾਂ ਕੰਪਨੀ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਦੇਖੀ ਗਈ। ਕੰਪਨੀ ਨੇ ਸਪੱਸ਼ਟ ਕੀਤਾ ਕਿ ਉਸ ਨੇ ਥ੍ਰੀ ਐਰੋ ਕੈਪੀਟਲ ਨੂੰ 350 ਮਿਲੀਅਨ ਡਾਲਰ ਦਾ ਕਰਜ਼ਾ ਦੇਣ ਤੋਂ ਇਲਾਵਾ 15250 ਬਿਟਕੁਆਈਨ ਦਿੱਤੇ ਹਨ। ਥ੍ਰੀ ਐਰੋ ਕੈਪੀਟਲ ਇਸ ਮਹੀਨੇ ਕ੍ਰਿਪਟੋ ਕਰੰਸੀ ’ਚ ਆਈ ਗਿਰਾਵਟ ਕਾਰਨ ਵੱਖ-ਵੱਖ ਐਕਸਚੇਂਜਾਂ ਦਾ ਮਾਰਜਨ ਮਨੀ ਦੇਣ ’ਚ ਨਾਕਾਮ ਰਹੀ ਹੈ। ਲਿਹਾਜਾ ਕੰਪਨੀ ਡਿਫਾਲਟ ਹੋਣ ਕੰਢੇ ਹੈ ਅਤੇ ਕਦੀ ਵੀ ਇਹ ਦਿਵਾਲੀਆ ਹੋ ਸਕਦੀ ਹੈ।

ਇਹ ਵੀ ਪੜ੍ਹੋ :ਸ਼੍ਰੀਲੰਕਾ 'ਚ ਪੈਟਰੋਲ ਪੰਪ 'ਤੇ ਈਂਧਨ ਲਈ 5 ਦਿਨਾਂ ਤੋਂ ਲਾਈਨ 'ਚ ਲੱਗੇ ਟਰੱਕ ਚਾਲਕ ਦੀ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News