ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ
Friday, Dec 01, 2023 - 12:24 PM (IST)
ਬਿਜ਼ਨੈੱਸ ਡੈਸਕ : ਸਾਲ ਦਾ ਆਖਰੀ ਮਹੀਨਾ ਦਸੰਬਰ ਆਪਣੇ ਨਾਲ ਬਹੁਤ ਸਾਰੇ ਬਦਲਾਅ ਲੈ ਕੇ ਆਇਆ ਹੈ। ਅੱਜ ਤੋਂ ਕਈ ਨਿਯਮ ਬਦਲ ਗਏ ਹਨ, ਜਿਨ੍ਹਾਂ ਬਾਰੇ ਤੁਹਾਨੂੰ ਸੁਚੇਤ ਹੋਣਾ ਚਾਹੀਦਾ ਹੈ, ਕਿਉਂਕਿ ਇਹ ਬਦਲਾਅ ਸਿੱਧੇ ਤੌਰ 'ਤੇ ਤੁਹਾਡੀ ਜੇਬ ਨੂੰ ਪ੍ਰਭਾਵਿਤ ਕਰਨਗੇ। ਦਸੰਬਰ ਮਹੀਨੇ ਦੀ ਪਹਿਲੀ ਤਰੀਖ਼ ਨੂੰ ਐੱਲਪੀਜੀ ਗੈਸ ਦੀ ਕੀਮਤ ਤੋਂ ਲੈ ਕੇ ਸਿਮ ਕਾਰਡ ਤੱਕ ਕਈ ਚੀਜ਼ਾਂ 'ਚ ਬਦਲਾਅ ਆਇਆ ਹੈ, ਜਿਸ ਦੇ ਬਾਰੇ ਵਿਸਥਾਰ ਨਾਲ ਜਾਣਦੇ ਹਾਂ...
ਇਹ ਵੀ ਪੜ੍ਹੋ - ਸਮੇਂ ਸਿਰ ਨਿਪਟਾਓ ਜ਼ਰੂਰੀ ਕੰਮ, ਦਸੰਬਰ ਮਹੀਨੇ 18 ਦਿਨ ਬੰਦ ਰਹਿਣਗੇ ਬੈਂਕ, ਜਾਣੋ ਪੂਰੀ ਸੂਚੀ
LPG ਸਿਲੰਡਰ ਦੀ ਕੀਮਤ
ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਖ਼ ਨੂੰ ਐੱਲਪੀਜੀ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ। ਇਸ ਸਿਲਸਿਲੇ 'ਚ 1 ਦਸੰਬਰ 2023 ਤੋਂ ਵੱਡਾ ਬਦਲਾਅ ਕਰ ਦਿੱਤਾ। ਰਾਜਧਾਨੀ ਦਿੱਲੀ ਤੋਂ ਮੁੰਬਈ ਤੱਕ 19 ਕਿਲੋ ਦੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ 21 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਪਹਿਲੀ ਨਵੰਬਰ ਨੂੰ ਤੇਲ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਧਾ ਦਿੱਤੀ ਸੀ, ਜਦਕਿ ਛਠ ਤੋਂ ਪਹਿਲਾਂ 16 ਨਵੰਬਰ ਨੂੰ ਇਸ ਦੀ ਕੀਮਤ ਘਟਾਈ ਗਈ ਸੀ। ਹਾਲਾਂਕਿ ਅਗਸਤ ਮਹੀਨੇ ਤੋਂ ਦੇਸ਼ ਵਿੱਚ 14 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਸਥਿਰ ਹਨ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
UPI ਆਈਡੀ ਹੋਵੇਗੀ ਬੰਦ
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਨਪੀਸੀਆਈ) ਨੇ 7 ਨਵੰਬਰ ਨੂੰ ਇੱਕ ਸਰਕੂਲਰ ਵਿੱਚ ਭੁਗਤਾਨ ਐਪਸ ਅਤੇ ਬੈਂਕਾਂ ਨੂੰ UPI ਆਈਡੀ ਅਤੇ ਨੰਬਰਾਂ ਨੂੰ ਬੰਦ ਕਰਨ ਲਈ ਕਿਹਾ ਜੋ ਇੱਕ ਸਾਲ ਤੋਂ ਵੱਧ ਸਮੇਂ ਤੋਂ ਕਿਰਿਆਸ਼ੀਲ ਨਹੀਂ ਹਨ। ਹਰ ਬੈਂਕ ਅਤੇ ਥਰਡ ਪਾਰਟੀ ਐਪ ਨੂੰ 31 ਦਸੰਬਰ ਤੱਕ ਇਸ ਨਿਯਮ ਦਾ ਪਾਲਣ ਕਰਨਾ ਹੋਵੇਗਾ।
ਇਹ ਵੀ ਪੜ੍ਹੋ - ਦੇਸ਼ ਦੇ ਇਨ੍ਹਾਂ ਸ਼ਹਿਰਾਂ ’ਚ 40 ਕਰੋੜ ਤੋਂ ਵੱਧ ਕੀਮਤ ਵਾਲੇ ‘ਅਲਟਰਾ-ਲਗਜ਼ਰੀ’ ਮਕਾਨਾਂ ਦੀ ਵਿਕਰੀ 3 ਗੁਣਾ ਵਧੀ
ਪੈਨਸ਼ਨ ਲੈਣ ਲਈ ਅੱਜ ਹੀ ਕੰਮ ਕਰੋ
80 ਸਾਲ ਤੋਂ ਵੱਧ ਉਮਰ ਦੇ ਸੇਵਾਮੁਕਤ ਨਾਗਰਿਕਾਂ ਨੂੰ 30 ਨਵੰਬਰ ਤੱਕ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣਾ ਪੈਦਾ ਹੈ। ਉਕਤ ਲੋਕ ਜੇਕਰ ਅਜਿਹਾ ਨਹੀਂ ਕਰਦੇ ਤਾਂ ਅੱਜ ਤੋਂ ਉਨ੍ਹਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਿਹਨਾਂ ਲੋਕਾਂ ਨੇ ਆਪਣੇ ਸਰਟੀਫਿਕੇਟ ਜਮ੍ਹਾ ਨਹੀਂ ਕਰਵਾਏ, ਉਹ ਪੈਨਸ਼ਨ ਵਿਭਾਗ ਨਾਲ ਸਪੰਰਕ ਕਰ ਸਕਦਾ ਹੈ।
ਇਹ ਵੀ ਪੜ੍ਹੋ - ਭਾਰਤਪੇ ਦੇ Ashneer Grover ਖ਼ਿਲਾਫ਼ ਦਿੱਲੀ ਹਾਈਕੋਰਟ ਸਖ਼ਤ, ਲਾਇਆ 2 ਲੱਖ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
ਆਧਾਰ ਕਾਰਡ ਕਰਵਾਓ ਅਪਡੇਟ
ਜਿਨ੍ਹਾਂ ਲੋਕਾਂ ਦਾ ਆਧਾਰ ਕਾਰਡ ਪਿਛਲੇ 10 ਸਾਲਾਂ ਤੋਂ ਅਪਡੇਟ ਨਹੀਂ ਹੋਇਆ ਹੈ, ਉਹ 14 ਦਸੰਬਰ ਤੱਕ ਆਪਣਾ ਆਧਾਰ ਅਪਡੇਟ ਕਰਵਾ ਲੈਣ। 14 ਦਸੰਬਰ ਤੱਕ ਇਸ ਨੂੰ ਮੁਫ਼ਤ ਅਪਡੇਟ ਕੀਤਾ ਜਾਵੇਗਾ। ਜੇਕਰ ਤੁਸੀਂ 14 ਦਸੰਬਰ ਤੋਂ ਬਾਅਦ ਆਧਾਰ ਕਾਰਡ ਅਪਡੇਟ ਕਰਵਾਉਂਦੇ ਹੋ ਤਾਂ ਤੁਹਾਨੂੰ ਇਸਦੀ ਫ਼ੀਸ ਦੇਣੀ ਪਵੇਗੀ।
ਇਹ ਵੀ ਪੜ੍ਹੋ - ਦੁਨੀਆ ਦੇ ਟਾਪ 20 ਅਮੀਰ ਲੋਕਾਂ ਦੀ ਸੂਚੀ 'ਚ ਮੁੜ ਸ਼ਾਮਲ ਗੌਤਮ ਅਡਾਨੀ, ਜਾਣੋ ਕੁਲ ਜਾਇਦਾਦ
HDFC ਬੈਂਕ ਦੇ ਨਿਯਮਾਂ ਵਿੱਚ ਬਦਲਾਅ
HDFC ਬੈਂਕ ਨੇ ਆਪਣੇ Regalia ਕ੍ਰੈਡਿਟ ਕਾਰਡ ਲਈ ਕੁਝ ਨਿਯਮਾਂ ਵਿੱਚ ਬਦਲਾਅ ਕੀਤਾ ਹੈ। 1 ਦਸੰਬਰ, 2023 ਤੋਂ ਰੀਗਾਲੀਆ ਕ੍ਰੈਡਿਟ ਕਾਰਡ ਲਈ ਲਾਉਂਜ ਐਕਸੈਸ ਕਾਰਡਧਾਰਕ ਦੇ ਖ਼ਰਚ 'ਤੇ ਅਧਾਰਤ ਹੋਵੇਗੀ। ਕਾਰਡਧਾਰਕ ਜੋ ਇੱਕ ਕੈਲੰਡਰ ਤਿਮਾਹੀ ਵਿੱਚ 1 ਲੱਖ ਰੁਪਏ ਜਾਂ ਇਸ ਤੋਂ ਵੱਧ ਖ਼ਰਚ ਕਰਦੇ ਹਨ, ਤਿਮਾਹੀ ਮੀਲ ਪੱਥਰ ਲਾਭ ਦੇ ਤਹਿਤ ਦੋ ਲਾਉਂਜ ਐਕਸੈਸ ਵਾਊਚਰ ਦਾ ਲਾਭ ਲੈ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8