ਹੈਦਰਾਬਾਦ ਤੋਂ ਪਹਿਲੀ ਯੂਨੀਕਾਰਨ ਬਣੀ ਡਾਰਵਿਨਬਾਕਸ, ਫਰਮ ਕਰੇਗੀ ਵਿਦੇਸ਼ੀ ਬਾਜ਼ਾਰ 'ਚ ਵਿਸਥਾਰ

Thursday, Jan 27, 2022 - 12:44 PM (IST)

ਹੈਦਰਾਬਾਦ (ਭਾਸ਼ਾ) – ਹੈਦਰਾਬਾਦ ਸਥਿਤ ਤਕਨਾਲੋਜੀ ਆਧਾਰਿਤ ਮਨੁੱਖੀ ਸੋਮਿਆਂ ਬਾਰੇ ਕੰਪਨੀ ਡਾਰਵਿਨਬਾਕਸ ਨੇ ਕਿਹਾ ਕਿ ਉਸ ਨੇ ਨਿਵੇਸ਼ਕਾਂ ਤੋਂ 7.2 ਕਰੋੜ ਅਮਰੀਕੀ ਡਾਲਰ ਜੁਟਾਏ ਹਨ ਅਤੇ ਫੰਡਿੰਗ ਦੇ ਇਸ ਦੌਰ ਤੋਂ ਬਾਅਦ ਉਸ ਦਾ ਮੁਲਾਂਕਣ ਇਕ ਅਰਬ ਡਾਲਰ ਨੂੰ ਪਾਰ ਕਰ ਜਾਏਗਾ। ਇਸ ਤਰ੍ਹਾਂ ਕੰਪਨੀ ਹੈਦਰਾਬਾਦ ਤੋਂ ਪਹਿਲੀ ਯੂਨੀਕਾਰਨ ਕੰਪਨੀ ਬਣ ਜਾਏਗੀ। ਡਾਰਵਿਨਬਾਕਸ ਨੇ ਕਿਹਾ ਕਿ ਨਿਵੇਸ਼ ਦੇ ਇਸ ਦੌਰ ’ਚ ਤਕਨਾਲੋਜੀ ਕ੍ਰਾਸਓਵਰ ਵੈਂਚਰਸ (ਟੀ. ਸੀ. ਵੀ.) ਦੇ ਨਾਲ ਹੀ ਮੌਜੂਦਾ ਨਿਵੇਸ਼ਕ ਸੈਲਸਫੋਰਸ ਵੈਂਚਰਸ, ਸਿਕੋਯਾ, ਲਾਈਟਸਪੀਡ, ਐਂਡੀਆ ਪਾਰਟਨਰਸ, 3ਵਨ4ਕੈਪੀਟਲ ਸ਼ਾਮਲ ਸਨ।

ਫਰਮ ਨੇ ਹੁਣ ਤੱਕ 11 ਕਰੋੜ ਡਾਲਰ ਤੋਂ ਵੱਧ ਜੁਟਾਏ ਹਨ ਅਤੇ ਇਕ ਸਾਲ ਪਹਿਲਾਂ ਦੇ ਮੁਕਾਬਲੇ ਉਸਦਾ ਮੁਲਾਂਕਣ 200 ਫੀਸਦੀ ਵਧਿਆ ਹੈ।  ਫਰਮ ਨੇ ਕਿਹਾ ਕਿ ਨਵੇਂ ਨਿਵੇਸ਼ ਦੇ ਨਾਲ, ਕੰਪਨੀ ਇਸ ਸਾਲ ਅਮਰੀਕਾ ਵਿੱਚ ਆਪਣੀ ਸ਼ੁਰੂਆਤ ਕਰੇਗੀ ਅਤੇ ਉਤਪਾਦ ਨਵੀਨਤਾਵਾਂ ਅਤੇ ਗਲੋਬਲ ਵਿਸਥਾਰ ਨੂੰ ਤੇਜ਼ ਕਰੇਗੀ। ਡਾਰਵਿਨਬਾਕਸ ਦੇ ਗਾਹਕਾਂ ਵਿੱਚ JSW, ਅਡਾਨੀ, ਮਹਿੰਦਰਾ, ਵੇਦਾਂਤਾ, SBI ਜਨਰਲ ਇੰਸ਼ੋਰੈਂਸ, ਕੋਟਕ, TVS, ਨੈਸ਼ਨਲ ਸਟਾਕ ਐਕਸਚੇਂਜ, Ramky, Aurobindo, ਯਸ਼ੋਦਾ, BigBasket, Swiggy ਅਤੇ MakeMyTrip ਸ਼ਾਮਲ ਹਨ।

ਡਾਰਵਿਨਬਾਕਸ ਦੇ ਸਹਿ-ਸੰਸਥਾਪਕ ਜੈਅੰਤ ਪਾਲੇਟੀ ਨੇ ਕਿਹਾ, “ਅਸੀਂ ਅੱਜ ਦੇ ਕਰਮਚਾਰੀਆਂ ਲਈ ਚੁਸਤ ਅਤੇ ਬਿਹਤਰ ਤਕਨਾਲੋਜੀ ਬਣਾਉਣ ਦੇ ਮਿਸ਼ਨ ਨਾਲ ਸ਼ੁਰੂਆਤ ਕੀਤੀ ਹੈ… ਜਿਵੇਂ ਕਿ ਸਾਡਾ ਅੱਗੇ ਵਧਣ ਅਤੇ ਵਿਸ਼ਵ ਲੀਡਰਸ਼ਿਪ ਹਾਸਲ ਕਰਨ ਦੇ ਟੀਚੇ ਦੇ ਨਾਲ ਹੀ ਅਸੀਂ ਸਾਰੇ ਭੂਗੋਲਿਕ ਖ਼ੇਤਰਾਂ ਵਿੱਚ ਪ੍ਰਤਿਭਾਸ਼ਾਲੀ ਲੋਕਾਂ ਨੂੰ ਸ਼ਾਮਲ ਕਰਨ ਲਈ ਤਿਆਰ ਹਾਂ।" ਫਰਮ ਦੇ 700 ਤੋਂ ਵੱਧ ਕਰਮਚਾਰੀਆਂ ਦੇ ਨਾਲ 12 ਗਲੋਬਲ ਦਫਤਰ ਹਨ।

ਇਹ ਵੀ ਪੜ੍ਹੋ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਬਜਟ ਟੀਮ 'ਚ ਸ਼ਾਮਲ ਹਨ ਇਹ ਚਿਹਰੇ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News