‘ਬਾਦਸ਼ਾਹ ਮਸਾਲਾ’ ਨੂੰ ਵਿਦੇਸ਼ੀ ਬਾਜ਼ਾਰਾਂ ’ਚ ਲਿਜਾਣ ਦੀ ਤਿਆਰੀ ਕਰ ਰਿਹਾ ਡਾਬਰ

11/15/2023 11:31:06 AM

ਨਵੀਂ ਦਿੱਲੀ (ਭਾਸ਼ਾ)– ਰੋਜ਼ਾਨਾ ਦੀ ਖਪਤ ਦਾ ਸਾਮਾਨ (ਐੱਫ. ਐੱਮ. ਸੀ. ਜੀ.) ਬਣਾਉਣ ਵਾਲੀ ਕੰਪਨੀ ਡਾਬਰ ਆਪਣੇ ਮਸਾਲਾ ਬ੍ਰਾਂਡ ‘ਬਾਦਸ਼ਾਹ’ ਨੂੰ ਵਿਦੇਸ਼ੀ ਬਾਜ਼ਾਰਾਂ ’ਚ ਲਿਜਾ ਰਹੀ ਹੈ। ਕੰਪਨੀ ਨੇ ਪਿਛਲੇ ਸਾਲ ਇਸ ਨੂੰ ਐਕਵਾਇਰ ਕੀਤਾ ਸੀ। ਇਸ ਸਬੰਧ ਵਿੱਚ ਡਾਬਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਮੋਹਿਤ ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਚਾਲੂ ਵਿੱਤੀ ਸਾਲ ਵਿਚ ਕੰਪਨੀ ਦੀ ਗਲੋਬਲ ਵਿਕਰੀ ’ਚ ਇਸ ਬ੍ਰਾਂਡ ਦਾ ਕਰੀਬ 4 ਫ਼ੀਸਦੀ ਯੋਗਦਾਨ ਰਹੇਗਾ। 

ਇਸ ਤੋਂ ਇਲਾਵਾ ਕੰਪਨੀ ਅਮਰੀਕਾ, ਬ੍ਰਿਟੇਨ ਅਤੇ ਪੱਛਮੀ ਏਸ਼ੀਆ ’ਚ ਵੱਸੇ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਹਾਲੇ ਕੰਪਨੀ ਇਸ ਲਈ ਰੈਗੂਲੇਟਰੀ ਮਨਜ਼ੂਰੀ ਅਤੇ ਨਿਰਮਾਣ ਵਧਾਉਣ ਦੀ ਪ੍ਰਕਿਰਿਆ ’ਚ ਹੈ। ਇਸ ਤੋਂ ਇਲਾਵਾ ਘਰੇਲੂ ਬਾਜ਼ਾਰ ਵਿਚ ਡਾਬਰ ਦੀ ਬਾਦਸ਼ਾਹ ਮਸਾਲਾ ਨੂੰ ਉੱਤਰ, ਪੂਰਬ ਅਤੇ ਦੱਖਣ ’ਚ ਲਿਜਾਣ ਤੋਂ ਇਲਾਵਾ ਮਹਾਰਾਸ਼ਟਰ ਅਤੇ ਗੁਜਰਾਤ ਦੇ ਪੱਛਮੀ ਬਾਜ਼ਾਰਾਂ ’ਚ ਵੀ ਪੇਸ਼ ਕਰਨ ਦੀ ਯੋਜਨਾ ਹੈ।

ਮਲਹੋਤਰਾ ਨੇ ਕਿਹਾ ਕਿ ਕਾਰੋਬਾਰ (ਬਾਦਸ਼ਾਹ ਦਾ) ਵਧ ਰਿਹਾ ਹੈ ਅਤੇ ਇਸ ਸਾਲ ਇਸ ਨੂੰ ਸਾਡੇ ਕੁੱਲ ਅੰਤਰਰਾਸ਼ਟਰੀ ਕਾਰੋਬਾਰ ’ਚ ਲਗਭਗ 3 ਤੋਂ 4 ਫ਼ੀਸਦੀ ਦਾ ਯੋਗਦਾਨ ਕਰਨਾ ਚਾਹੀਦਾ ਹੈ। ਸਾਨੂੰ ਇਸ ਨਾਲ ਉੱਚ ਦੋਹਰੇ ਅੰਕ ਦੇ ਵਾਧੇ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰ ਵਿਚ ਬਾਦਸ਼ਾਹ ਲਈ ਇਕ ‘ਵੱਡਾ ਕਮਰਸ਼ੀਅਲ ਮੌਕਾ’ ਹੈ। ਖ਼ਾਸ ਤੌਰ ’ਤੇ ਬਰਤਾਨੀਆ ਅਤੇ ਅਮਰੀਕਾ ਜਿੱਥੇ ਭਾਰਤੀ ਮਸਾਲਿਆਂ ਦੀ ਵਰਤੋਂ ਕਰਨ ਵਾਲੇ ਪ੍ਰਵਾਸੀ ਭਾਰਤੀਆਂ ਦੀ ਵੱਡੀ ਗਿਣਤੀ ਹੈ।


rajwinder kaur

Content Editor

Related News