ਕੋਰੋਨਾ ਨਾਲ ਨਜਿੱਠਣ ’ਚ ਡਾਬਰ ਗਰੁੱਪ ਦਾ 21 ਕਰੋਡ਼ ਰੁਪਏ ਦਾ ਯੋਗਦਾਨ
Wednesday, Apr 08, 2020 - 01:16 AM (IST)
ਨਵੀਂ ਦਿੱਲੀ (ਯੂ. ਐੱਨ. ਅਾਈ.)-ਰੋਜ਼ਾਨਾ ਵਰਤੋਂ ਦੇ ਖਪਤਕਾਰ ਉਤਪਾਦ ਬਣਾਉਣ ਵਾਲੀ ਕੰਪਨੀ ਡਾਬਰ ਸਮੂਹ ਨੇ ਕੋਰੋਨਾ ਵਾਇਰਸ ਮਹਾਮਾਰੀ ਖਿਲਾਫ ਭਾਰਤ ’ਚ ਚੱਲ ਰਹੀ ਲੜਾਈ ’ਚ ਸਹਿਯੋਗ ਲਈ 21 ਕਰੋਡ਼ ਰੁਪਏ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ, ਜਿਸ ’ਚੋਂ 11 ਕਰੋਡ਼ ਰੁਪਏ ਪੀ. ਐੱਮ. ਕੇਅਰਸ ਫੰਡ ’ਚ ਦਿੱਤੇ ਜਾਣਗੇ।
ਗਰੁੱਪ ਨੇ ਕਿਹਾ ਕਿ ਡਾਬਰ ਅਾਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ ਭੋਜਨ ਅਤੇ ਹੋਰ ਜ਼ਰੂਰੀ ਸਾਮਾਨ ਦੀ ਸਪਲਾਈ ਕਰਨ ’ਚ ਵੀ ਮਦਦ ਕਰ ਰਿਹਾ ਹੈ। ਡਾਬਰ ਸਮੂਹ ਨੇ ਜੀਵਨ ਅਤੇ ਕਾਰੋਬਾਰ ਦੀ ਰੱਖਿਆ ਅਤੇ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ‘ਡਾਬਰ ਕੇਅਰ ਫਾਰ ਕੋਵਿਡ-19 ਫੰਡ’ ਦੀ ਸਥਾਪਨਾ ਕੀਤੀ ਹੈ। ਰਾਹਤ ਕੋਸ਼ਿਸ਼ਾਂ ਲਈ 21 ਕਰੋਡ਼ ਰੁਪਏ ਦਾ ਇਕ ਫੰਡ ਬਣਾਇਆ ਹੈ, ਜਿਸ ਜ਼ਰੀਏ ਇਸ ਮਹਾਮਾਰੀ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਫੰਡ ’ਚੋਂ ਡਾਬਰ ਇੰਡੀਆ ਲਿਮਟਿਡ ਅਤੇ ਸਮੂਹ ਦੀਆਂ ਹੋਰ ਸੰਸਥਾਵਾਂ ਪੀ. ਐੱਮ. ਕੇਅਰਸ ਫੰਡ ’ਚ 11 ਕਰੋਡ਼ ਰੁਪਏ ਦਾ ਯੋਗਦਾਨ ਕਰਨਗੀਆਂ।