ਸਾਈਕਲ ਪਿਓਰ ਅਗਰਬੱਤੀ ਬ੍ਰਾਂਡ ਭਾਰਤ ਅਤੇ ਵੈਸਟਇੰਡੀਜ਼ ’ਚ 2 ਟੈਸਟ ਮੈਚਾਂ ਦੀ ਲੜੀ ਲਈ ਟਾਈਟਲ ਸਪਾਂਸਰ

07/10/2023 11:26:01 AM

ਬੈਂਗਲੁਰੂ (ਬਿਜ਼ਨੈੱਸ ਨਿਊਜ਼) - ਭਾਰਤ ਦੀ ਮੋਹਰੀ ਅਗਰਬੱਤੀ ਨਿਰਮਾਤਾ ਅਤੇ ਅੰਤਰਰਾਸ਼ਟਰੀ ਕ੍ਰਿਕਟ ਸਮੁਦਾਇ ਦੀ ਇਕ ਮੁੱਖ ਮੈਂਬਰ ਸਾਈਕਲ ਪਿਓਰ ਅਗਰਬੱਤੀ, ਕੈਰੇਬੀਅਨ ’ਚ ਭਾਰਤ ਅਤੇ ਵੈਸਟਇੰਡੀਜ਼ ’ਚ 2 ਟੈਸਟ ਮੈਚਾਂ ਦੀ ਲੜੀ ਲਈ ਟਾਈਟਲ ਸਪਾਂਸਰ ਹੈ। ਰਸਮੀ ਰੂਪ ਨਾਲ ਦੋਵਾਂ ਦੇਸ਼ਾਂ ਵੱਲੋਂ ਲੜੀ ਜਾਣ ਵਾਲੀ ਫਰੈਂਕ ਵਾਰੇਲ ਟਰਾਫੀ ਲਈ, 2023 ਲੜੀ ਨੂੰ ‘ਸਾਈਕਲ ਪਿਓਰ ਅਗਰਬੱਤੀ ਟੈਸਟ ਸੀਰੀਜ਼’ ਕਿਹਾ ਜਾਵੇਗਾ। ਇਹ ਲੜੀ ਇਤਿਹਾਸਕ ਮਹੱਤਵ ਰੱਖਦੀ ਹੈ ਕਿਉਂਕਿ ਦੂਜਾ ਟੈਸਟ ਮੈਚ ਦੋਵਾਂ ਦੇਸ਼ਾਂ ’ਚ 100ਵਾਂ ਮੁਕਾਬਲਾ ਹੋਵੇਗਾ-ਪਹਿਲਾ ਮੁਕਾਬਲਾ 1948 ’ਚ ਦਿੱਲੀ ’ਚ ਖੇਡਿਆ ਗਿਆ। ਇਹ ਮੀਲ ਦਾ ਪੱਥਰ ਮੈਚ 20 ਜੁਲਾਈ ਤੋਂ 24 ਜੁਲਾਈ ਤੱਕ ਤ੍ਰਿਨਿਦਾਦ ਦੇ ਪ੍ਰਸਿੱਧ ਕਵੀਂਸ ਪਾਰਕ ਓਵਲ ’ਚ ਹੋਵੇਗਾ।

ਇਹ ਵੀ ਪੜ੍ਹੋ : ਜੈੱਕ ਮਾ ਦੇ ਐਂਟ ਗਰੁੱਪ ਸਮੇਤ ਕਈ ਕੰਪਨੀਆਂ ’ਤੇ ਲੱਗਾ 98.5 ਕਰੋੜ ਡਾਲਰ ਦਾ ਜੁਰਮਾਨਾ

ਇਸ ਸਮਾਂਸਰ ਦੇ ਮਾਧਿਅਮ ਨਾਲ, ਬ੍ਰਾਂਡ ਦਾ ਟੀਚਾ ਨਾ ਸਿਰਫ ਖੇਡ ਦਾ ਸਮਰਥਨ ਕਰਨਾ ਹੈ ਸਗੋਂ ਆਸ ਅਤੇ ਸਾਕਾਰਾਤਮਕਤਾ ਫੈਲਾਉਣ ਦੇ ਵੱਡੇ ਉਦੇਸ਼ ’ਚ ਵੀ ਯੋਗਦਾਨ ਦੇਣਾ ਹੈ। ਸਾਈਕਲ ਪਿਓਰ ਅਗਰਬੱਤੀ ਦਾ ਦ੍ਰਿੜ ਵਿਸ਼ਵਾਸ ਹੈ ਕਿ ਕ੍ਰਿਕਟ ਵਰਗੀਆਂ ਖੇਡਾਂ ’ਚ ਚੁਣੌਤੀਭਰਪੂਰ ਸਮੇਂ ’ਚ ਵੀ ਵਿਅਕਤੀਆਂ, ਸਮੁਦਾਇਆਂ ਅਤੇ ਰਾਸ਼ਟਰਾਂ ਨੂੰ ਪ੍ਰੇਰਿਤ ਕਰਨ ਅਤੇ ਤਰੱਕੀ ਕਰਨ ਦੀ ਸਮਰੱਥਾ ਹੈ।

ਲੜੀ ’ਚ 3 ਇਕ ਦਿਨਾ ਅੰਤਰਰਾਸ਼ਟਰੀ ਅਤੇ 5 ਟੀ-20 ਮੈਚ ਵੀ ਹੋਣਗੇ। ਇਹ ਦੌਰਾ 12 ਜੁਲਾਈ ਨੂੰ ਡੋਮਿਨਿਕਾ ਦੇ ਵਿੰਡਸਰ ਪਾਰਕ ’ਚ ਇਕ ਟੈਸਟ ਮੈਚ ਨਾਲ ਸ਼ੁਰੂ ਹੋਵੇਗਾ ਅਤੇ 16 ਜੁਲਾਈ ਨੂੰ ਖਤਮ ਹੋਵੇਗਾ। ਸਾਂਝੇਦਾਰੀ ਦਾ ਐਲਾਨ ਕਰਦੇ ਹੋਏ, ਸਾਈਕਲ ਪਿਓਰ ਅਗਰਬੱਤੀ ਦੇ ਪ੍ਰਬੰਧ ਨਿਰਦੇਸ਼ਕ, ਸ਼੍ਰੀ ਅਰਜੁਨ ਰੰਗਾ ਨੇ ਕਿਹਾ,‘‘ਸਾਈਕਲ ਪਿਓਰ ’ਚ, ਸਾਡਾ ਮੁੱਢਲਾ ਉਦੇਸ਼ ਨੌਜਵਾਨ ਪ੍ਰਤੀਭਾਵਾਂ ਨੂੰ ਬੜ੍ਹਾਵਾ ਦੇਣਾ ਅਤੇ ਸਸ਼ਕਤ ਬਣਾਉਣਾ ਹੈ। ਇਹ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਅਸੀਂ ਭਾਰਤ ਬਨਾਮ ਵੈਸਟਇੰਡੀਜ਼ 2023 ਦੌਰੇ ਲਈ ਆਪਣੇ ਟਾਈਟਲ ਸਪਾਂਸਰ ਦਾ ਐਲਾਨ ਕਰਦੇ ਹਾਂ। ਅਸੀਂ ਇਸ ਮਹੱਤਵਪੂਰਨ ਮੌਕੇ ਲਈ ਭਾਰਤੀ ਕ੍ਰਿਕਟ ਟੀਮ ਨੂੰ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਹਾਂ। ਅਸੀਂ ਦੋਵਾਂ ਪੱਖਾਂ ਵਿਚ 100ਵੇਂ ਇਤਿਹਾਸਕ ਮੈਚ ਨੂੰ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।

ਇਹ ਵੀ ਪੜ੍ਹੋ : GST 'ਚ ਗੜਬੜ ਕਰਨ ਵਾਲਿਆਂ 'ਤੇ ਹੁਣ ED ਕੱਸੇਗਾ ਸ਼ਿਕੰਜਾ , PMLA ਐਕਟ ਤਹਿਤ ਆਵੇਗਾ GST ਨੈੱਟਵਰਕ

ਸਾਈਕਲ ਪਿਓਰ ਅਗਰਬੱਤੀ ਭਾਰਤ ’ਚ ਖੇਡਾਂ ਦੇ ਵਿਕਾਸ ਨੂੰ ਬੜ੍ਹਾਵਾ ਦੇਣ ’ਚ ਇਕ ਮੁੱਖ ਇਕਾਈ ਦੇ ਰੂਪ ’ਚ ਉਭਰੀ ਹੈ। ਭਾਰਤੀ ਖੇਡ ਦ੍ਰਿਸ਼ ’ਚ ਮਜ਼ਬੂਤ ਪਕੜ ਨਾਲ, ਕੰਪਨੀ ਨੇ ਦੇਸ਼ ਭਰ ’ਚ ਵੱਖ-ਵੱਖ ਖੇਡ ਆਯੋਜਨਾਂ ਨੂੰ ਅੱਗੇ ਵਧਾਉਣ ਅਤੇ ਸਮਰਥਨ ਕਰਨ ਦੀ ਦਿਸ਼ਾ ’ਚ ਲਗਾਤਾਰ ਕੰਮ ਕੀਤਾ ਹੈ। ਇਸ ਤੋਂ ਇਲਾਵਾ, ਬ੍ਰਾਂਡ ਨੇ ਰਾਜ ਅਤੇ ਰਾਸ਼ਟਰੀ ਪੱਧਰ ’ਤੇ ਕ੍ਰਿਕਟ ਅਤੇ ਸਰਫਿੰਗ ਵਰਗੀਆਂ ਵੱਖ-ਵੱਖ ਖੇਡਾਂ ਅਤੇ ਮਜ਼ਮੂਨਾਂ ’ਚ ਨੌਜਵਾਨ ਪ੍ਰਤਿਭਾਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪੋਸ਼ਣਾ ਕਰਨ ਦੀ ਪਹਿਲ ਕੀਤੀ ਹੈ। ਖੇਡਾਂ ਪ੍ਰਤੀ ਇਸ ਦੀ ਦ੍ਰਿੜ ਵਚਨਬੱਧਤਾ ਅਤੇ ਜਨੂਨ ਭਾਰਤੀ ਖੇਡ ਪ੍ਰਤਿਭਾਵਾਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨ ’ਚ ਸਹਾਇਕ ਹੈ।

ਇਹ ਵੀ ਪੜ੍ਹੋ : ਕੈਨੇਡੀਅਨਾਂ ਲਈ ਵੱਡੀ ਮੁਸੀਬਤ ਬਣੀਆਂ ਵਿਆਜ ਦਰਾਂ, ਉਮਰ ਭਰ ਦੇ ਕਰਜ਼ਦਾਰ ਹੋ ਰਹੇ ਮਕਾਨ ਮਾਲਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ। 


Harinder Kaur

Content Editor

Related News