‘ਜ਼ਿਆਦਾਤਰ ਆਨਲਾਈਨ ਗਾਹਕ ਈ-ਕਾਮਰਸ ਕੰਪਨੀਆਂ ਦੀ ਭਾਰੀ ਛੋਟ ਦੇ ਪੱਖ ’ਚ, ਨਹੀਂ ਚਾਹੁੰਦੇ ਰੋਕ’

Thursday, Jul 22, 2021 - 10:39 AM (IST)

ਨਵੀਂ ਦਿੱਲੀ,(ਭਾਸ਼ਾ)– ਜ਼ਿਆਦਾਤਰ ਖਪਤਕਾਰ ਈ-ਕਾਮਰਸ ਮੰਚਾਂ ਵਲੋਂ ਦਿੱਤੀ ਜਾਣ ਵਾਲੀ ਭਾਰੀ ਛੋਟ ਦੇ ਪੱਖ ’ਚ ਹਨ। ਇਕ ਸਰਵੇ ’ਚ 72 ਫੀਸਦੀ ਅਜਿਹੇ ਖਪਤਕਾਰਾਂ ਨੇ ਕਿਹਾ ਕਿ ਸਰਕਾਰ ਨੂੰ ਈ-ਕਾਮਰਸ ਕੰਪਨੀਆਂ ਵਲੋਂ ਦਿੱਤੀ ਜਾਣ ਵਾਲੀ ਛੋਟ ’ਤੇ ਰੋਕ ਨਹੀਂ ਲਗਾਉਣੀ ਚਾਹੀਦੀ ਅਤੇ ਨਾ ਹੀ ਉਨ੍ਹਾਂ ਦੀ ‘ਸੇਲਜ਼’ ਦੀ ਪੇਸ਼ਕਸ਼ ’ਚ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਭਾਈਚਾਰਕ ਸੋਸ਼ਲ ਮੀਡੀਆ ਮੰਚ ਲੋਕਲਸਰਕਲਸ ਦੇ ਇਕ ਸਰਵੇ ਮੁਤਾਬਕ ਪਿਛਲੇ 12 ਮਹੀਨਿਆਂ ’ਚ ਦੇਸ਼ ’ਚ ਆਨਲਾਈਨ ਖਰੀਦਦਾਰੀ ਮੁੱਖ ਧਾਰਾ ’ਚ ਆ ਗਈ ਹੈ। 49 ਫੀਸਦੀ ਖਪਤਕਾਰ ਆਨਲਾਈਨ ਖਰੀਦਦਾਰੀ ਕਰ ਰਹੇ ਹਨ। ਸਰਵੇ ’ਚ ਦੇਸ਼ ਦੇ 394 ਜ਼ਿਲਿਆਂ ਦੇ 82,000 ਖਪਤਕਾਰਾਂ ਦੀ ਰਾਏ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ’ਚ 62 ਫੀਸਦੀ ਮਰਦ ਅਤੇ ਬਾਕੀ ਔਰਤਾਂ ਹਨ।

ਇਹ ਵੀ ਪੜ੍ਹੋ– ਸੈਕਿੰਡ ਹੈਂਡ ਫੋਨ ਖ਼ਰੀਦਣ ਤੋਂ ਪਹਿਲਾਂ ਨਹੀਂ ਕੀਤਾ ਇਹ ਕੰਮ ਤਾਂ ਹੋ ਸਕਦੈ ਵੱਡਾ ਨੁਕਸਾਨ

ਸਰਵੇ ’ਚ ਕਿਹਾ ਗਿਆ ਹੈ ਕਿ ਵੱਡੀ ਗਿਣਤੀ ’ਚ ਖਪਤਕਾਰ ਅੱਜ ਖਰੀਦਦਾਰੀ ਲਈ ਇਸ ਚੈਨਲ ਦਾ ਇਸਤੇਮਾਲ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਇਕ ਸੁਰੱਖਿਅਤ ਅਤੇ ਸਹੂਲਤ ਭਰਪੂਰ ਤਰੀਕਾ ਹੈ। ਆਨਲਾਈਨ ਮੰਚ ’ਤੇ ਮੁਕਾਬਲੇਬਾਜ਼ੀ ਕੀਮਤਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਸਰਵੇ ’ਚ ਈ-ਕਾਮਰਸ ਕੰਪਨੀਆਂ ਦੀ ਸੇਲ ’ਤੇ ਵੀ ਖਪਤਕਾਰਾਂ ਦੇ ਵਿਚਾਰ ਲਏ ਗਏ।

ਇਹ ਵੀ ਪੜ੍ਹੋ– ਕੀ ਹੈ ਪੈਗਾਸਸ ਸਪਾਈਵੇਅਰ? ਕਿਵੇਂ ਕਰਦਾ ਹੈ ਤੁਹਾਡੀ ਜਾਸੂਸੀ, ਜਾਣੋ ਹਰ ਸਵਾਲ ਦਾ ਜਵਾਬ

ਸਰਵੇ ’ਚ ਸ਼ਾਮਲ ਲੋਕਾਂ ਦਾ ਕਹਿਣਾ ਸੀ ਕਿ ਆਨਲਾਈਨ ਸੇਲਜ਼ ’ਚ ਖਰੀਦਦਾਰੀ ਸਸਤੀ ਹੁੰਦੀ ਹੈ ਅਤੇ ਇਸ ’ਚ ਉਨ੍ਹਾਂ ਨੂੰ ਬੱਚਤ ਕਰਨ ਦਾ ਮੌਕਾ ਮਿਲਦਾ ਹੈ। ਅਜਿਹੇ ਔਖੇ ਸਮੇਂ ’ਚ ਇਹ ਕਾਫੀ ਅਹਿਮ ਹੈ। ਸਰਕਾਰ ਨੇ ਖਪਤਕਾਰ ਸੁਰੱਖਿਆ (ਈ-ਕਾਮਰਸ) ਨਿਯਮ, 2020 ’ਚ ਸੋਧ ਦਾ ਪ੍ਰਸਤਾਵ ਕੀਤਾ ਹੈ। ਮੰਨਿਆ ਜਾ ਰਿਹਾ ਹੈ ਿਕ ਇਨ੍ਹਾਂ ਸੋਧਾਂ ਨਾਲ ਆਨਲਾਈਨ ਸਾਈਟਾਂ ਦੀ ਛੋਟ ਜਾਂ ਸੇਲਜ਼ ’ਤੇ ਰੋਕ ਲੱਗ ਸਕਦੀ ਹੈ।

ਇਹ ਵੀ ਪੜ੍ਹੋ– Pegasus ਹੀ ਨਹੀਂ, ਇਜ਼ਰਾਇਲੀ ਕੰਪਨੀ ਦੇ Candiru ਦੇ ਸਪਾਈਵੇਅਰ ਨਾਲ ਵੀ ਹੋ ਰਹੀ ਜਾਸੂਸੀ!


Rakesh

Content Editor

Related News