ਤਿਉਹਾਰਾਂ ਤੋਂ ਪਹਿਲਾਂ ਗਾਹਕਾਂ 'ਚ ਖਰੀਦਦਾਰੀ ਲਈ ਉਤਸ਼ਾਹ, ਮੁੜ ਲੀਹ 'ਤੇ ਆਉਣਗੀਆਂ ਵਿਕਰੀ ਕੰਪਨੀਆਂ

Wednesday, Sep 28, 2022 - 04:35 PM (IST)

ਤਿਉਹਾਰਾਂ ਤੋਂ ਪਹਿਲਾਂ ਗਾਹਕਾਂ 'ਚ ਖਰੀਦਦਾਰੀ ਲਈ ਉਤਸ਼ਾਹ, ਮੁੜ ਲੀਹ 'ਤੇ ਆਉਣਗੀਆਂ ਵਿਕਰੀ ਕੰਪਨੀਆਂ

ਬਿਜ਼ਨੈੱਸ ਡੈਸਕ: ਕੋਰੋਨਾ ਮਹਾਮਾਰੀ ਤੋਂ ਦੋ ਸਾਲ ਬਾਅਦ ਇਸ ਵਾਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਅਤੇ ਕੰਜ਼ਿਊਮਰ ਡਿਊਰੇਬਲ ਬਣਾਉਣ ਵਾਲੀਆਂ ਕੰਪਨੀਆਂ ਦਾ ਤਿਉਹਾਰ ਵੀ ਚੰਗੀ ਤਰ੍ਹਾਂ ਮਨਾਉਣ ਦੀ ਉਮੀਦ ਹੈ। ਕੰਜ਼ਿਊਮਰ ਡਿਊਰੇਬਲਸ ਦੀ ਵਿਕਰੀ 'ਚ ਪਿਛਲੇ ਸਾਲ ਹੀ ਤੇਜ਼ੀ ਆਉਣੀ ਸ਼ੁਰੂ ਹੋ ਗਈ ਸੀ ਪਰ ਇਸ ਵਾਰ ਐੱਫ.ਐੱਮ.ਸੀ.ਜੀ. ਕੰਪਨੀਆਂ ਵੀ 2019 ਦੇ ਤਿਉਹਾਰੀ ਸੀਜ਼ਨ ਨਾਲੋਂ ਬਿਹਤਰ ਵਿਕਰੀ ਦੀ ਉਮੀਦ ਕਰ ਰਹੀਆਂ ਹਨ।

FMCG ਕੰਪਨੀਆਂ ਨੂੰ ਹਾੜੀ ਦੀ ਫ਼ਸਲ ਲਈ ਚੰਗੇ ਮਾਨਸੂਨ ਅਤੇ ਬਿਹਤਰ ਕੀਮਤਾਂ ਦੀ ਉਮੀਦ ਹੈ, ਜਿਸ ਨਾਲ ਪੇਂਡੂ ਖੇਤਰਾਂ ਵਿੱਚ ਖ਼ਰਚ ਵਧੇਗਾ ਅਤੇ ਤਿਉਹਾਰਾਂ ਦੀ ਮੰਗ ਵਧੇਗੀ। ਸਾਉਣੀ ਦੀ ਫ਼ਸਲ ਵੀ ਚੰਗੀ ਹੋਣ ਦੀ ਉਮੀਦ ਹੈ। ਪਾਰਲੇ ਪ੍ਰੋਡਕਟਸ ਦੇ ਕੈਟੇਗਰੀ ਹੈੱਡ ਮਯੰਕ ਸ਼ਾਹ ਨੇ ਕਿਹਾ ਇਹ ਤਿਉਹਾਰਾਂ ਦਾ ਸੀਜ਼ਨ ਚੰਗਾ ਸਾਬਤ ਹੋ ਸਕਦਾ ਹੈ ਕਿਉਂਕਿ ਦੇਸ਼ ਭਰ ਦੇ ਬਾਜ਼ਾਰ ਦਾ ਸ਼ੁਰੂਆਤੀ ਰੁਝਾਨ ਬਹੁਤ ਵਧੀਆ ਦਿਖਾਈ ਦੇ ਰਿਹਾ ਹੈ। ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਮੰਗ ਵਧੀ ਹੈ। ਵਰਤਮਾਨ ਵਿੱਚ ਵਿਕਰੀ ਮੁੱਲ ਦੇ ਰੂਪ ਵਿੱਚ 15 ਫ਼ੀਸਦੀ ਅਤੇ ਮਾਤਰਾ ਵਿੱਚ 5-6 ਫ਼ੀਸਦੀ ਵਧੀ ਹੈ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਮੁੱਲ ਦੇ ਹਿਸਾਬ ਨਾਲ ਇਸ ਵਾਰ ਵਿਕਰੀ 20 ਫ਼ੀਸਦੀ ਤੱਕ ਵਧ ਸਕਦੀ ਹੈ।

ਇਸ ਤਰ੍ਹਾਂ ਡਾਬਰ ਇੰਡੀਆ ਕੰਪਨੀ ਨੂੰ ਵੀ ਉਮੀਦ ਹੈ ਕਿ ਇਸ ਸਾਲ ਤਿਉਹਾਰੀ ਸੀਜ਼ਨ ਪਿਛਲੇ ਸਾਲ ਦੇ ਮੁਕਾਬਲੇ ਗਾਹਕਾਂ ਵਿੱਚ ਜ਼ਿਆਦਾ ਉਤਸ਼ਾਹ ਵਾਲਾ ਹੋਵੇਗਾ। ਡਾਬਰ ਇੰਡੀਆ ਦੇ ਵਿਕਰੀ ਕਾਰਜਕਾਰੀ ਨਿਰਦੇਸ਼ਕ ਆਦਰਸ਼ ਸ਼ਰਮਾ ਨੇ ਕਿਹਾ ਤਿਉਹਾਰਾਂ ਦੌਰਾਨ ਭੋਜਨ ਅਤੇ ਨਿੱਜੀ ਦੇਖਭਾਲ ਦੇ ਉਤਪਾਦਾਂ ਦੀ ਮੰਗ ਵਧਣ ਦੀ ਸੰਭਾਵਨਾ ਹੈ ਅਤੇ ਇਹ ਪਿਛਲੇ ਸਾਲ ਦੇ ਮੁਕਾਬਲੇ ਵੱਧ ਹੋਵੇਗੀ।

ਪਿਛਲੇ ਸਾਲ ਤਿਉਹਾਰਾਂ ਦੌਰਾਨ ਕੰਜ਼ਿਊਮਰ ਡਿਊਰੇਬਲ ਇੰਡਸਟਰੀ ਦੀ ਵਿਕਰੀ ਵਧੀ ਸੀ ਅਤੇ ਇਸ ਸਾਲ ਵੀ ਕੰਪਨੀਆਂ ਨੂੰ ਚੰਗੀ ਵਿਕਰੀ ਦੀ ਉਮੀਦ ਹੈ। ਇਸ ਸਾਲ ਭਾਰਤ ਵਿੱਚ ਤਿਉਹਾਰਾਂ ਦੌਰਾਨ ਦੋ ਅੰਕਾਂ ਦੀ ਵਿਕਰੀ ਵਿੱਚ ਵਾਧਾ ਹੋਣ ਦੀ ਉਮੀਦ ਹੈ। ਵਿਕਰੀ ਵਿੱਚ ਵਾਧਾ ਮੁੱਖ ਤੌਰ 'ਤੇ ਸਮਾਰਟ ਏਸੀ, ਵੱਡੀ ਸਕਰੀਨ ਟੈਲੀਵਿਜ਼ਨ ਅਤੇ ਘਰੇਲੂ ਉਪਕਰਣ ਸ਼੍ਰੇਣੀਆਂ ਵਿੱਚ ਹੋਵੇਗਾ। ਪਿਛਲੇ ਸਾਲ ਦੇ ਮੁਕਾਬਲੇ ਕੁੱਲ ਵਿਕਰੀ 10 ਫ਼ੀਸਦੀ ਵਧਣ ਦੀ ਉਮੀਦ ਹੈ।ਕੰਪਨੀ ਤਿਉਹਾਰਾਂ ਦੌਰਾਨ ਗਾਹਕਾਂ ਲਈ ਕਈ ਤਰ੍ਹਾਂ ਦੇ ਆਫ਼ਰ ਵੀ ਲੈ ਕੇ ਆਈ ਹੈ।

ਗੋਦਰੇਜ ਐਪਲਾਇੰਸਜ਼ ਨੇ ਪਿਛਲੇ ਸਾਲ ਤੋਂ ਉਤਪਾਦਾਂ ਲਈ 100 ਨਵੀਆਂ ਸਟਾਕ ਰੱਖਣ ਵਾਲੀਆਂ ਇਕਾਈਆਂ ਬਣਾਈਆਂ ਹਨ ਅਤੇ ਕੰਪਨੀ ਨੂੰ ਉਮੀਦ ਹੈ ਕਿ ਇਸ ਨਾਲ ਉਸਦੀ ਵਿਕਰੀ ਨੂੰ ਵਧਾਉਣ ਵਿੱਚ ਮਦਦ ਮਿਲੇਗੀ। ਇਸ ਤਰ੍ਹਾਂ ਵੋਲਟਾਸ ਨੂੰ ਵੀ ਇਹ ਉਮੀਦ ਹੈ ਕਿ ਇਸ ਵਾਰੀ ਵਿਕਰੀ ਮਹਾਮਾਰੀ ਤੋਂ ਪਹਿਲਾਂ ਵਾਲੀ ਸਥਿਤੀ 'ਤੇ ਪਹੁੰਚ ਜਾਵੇਗੀ। 


author

Anuradha

Content Editor

Related News