ਜਿੰਸ ਕੀਮਤਾਂ ਜ਼ਿਆਦਾ ਹੋਣ ਨਾਲ ਹੋਰ ਵਧ ਸਕਦੈ ਚਾਲੂ ਖਾਤੇ ਦਾ ਘਾਟਾ : ਆਰਥਿਕ ਸਮੀਖਿਆ
Tuesday, Jan 31, 2023 - 03:59 PM (IST)
ਨਵੀਂ ਦਿੱਲੀ- ਸੰਸਦ 'ਚ ਮੰਗਲਵਾਰ ਨੂੰ ਪੇਸ਼ ਆਰਥਿਕ ਸਮੀਖਿਆ 2022-23 'ਚ ਕਿਹਾ ਗਿਆ ਹੈ ਕਿ ਗਲੋਬਲ ਪੱਧਰ 'ਤੇ ਜਿੰਸ ਕੀਮਤਾਂ ਵਧਣ ਕਾਰਨ ਚਾਲੂ ਖਾਤਾ ਘਾਟਾ (ਕੈਡ) ਹੋਰ ਵਧ ਸਕਦਾ ਹੈ। ਲਿਹਾਜ਼ਾ ਇਸ 'ਤੇ ਨੇੜਿਓਂ ਨਜ਼ਰ ਰੱਖਣ ਦੀ ਲੋੜ ਹੈ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਦੇ ਅਨੁਸਾਰ, ਦੇਸ਼ ਦਾ ਚਾਲੂ ਖਾਤਾ ਘਾਟਾ ਸਤੰਬਰ 2022 ਦੀ ਤਿਮਾਹੀ 'ਚ ਵਧ ਕੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ) ਦੇ 4.4 ਫ਼ੀਸਦੀ ਤੱਕ ਹੋ ਗਿਆ ਹੈ। ਇਹ ਅਪ੍ਰੈਲ-ਜੂਨ ਤਿਮਾਹੀ 'ਚ ਜੀ.ਡੀ.ਪੀ ਦਾ 2.2 ਫ਼ੀਸਦੀ ਸੀ।
ਵਿੱਤੀ ਸਾਲ 2022-23 ਦੀ ਆਰਥਿਕ ਸਮੀਖਿਆ 'ਚ ਕਿਹਾ ਗਿਆ, "ਬਹੁਤ ਹੱਦ ਤੱਕ ਘਰੇਲੂ ਮੰਗ ਵਧਣ ਅਤੇ ਕੁਝ ਹੱਦ ਤੱਕ ਨਿਰਯਾਤ ਦੀ ਵਜ੍ਹਾ ਨਾਲ ਪੁਨਰ ਸੁਰਜੀਤੀ ਤੇਜ਼ੀ ਨਾਲ ਹੋਈ ਹੈ ਜਿਸ ਨਾਲ ਚਾਲੂ ਖਾਤਾ ਸੰਤੁਲਨ ਦਾ ਖਤਰਾ ਵਧਿਆ ਹੈ।" ਅਜਿਹੀ ਸਥਿਤੀ 'ਚ ਚਾਲੂ ਖਾਤੇ ਦੇ ਘਾਟੇ 'ਤੇ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ ਕਿਉਂਕਿ ਚਾਲੂ ਵਿੱਤੀ ਸਾਲ ਦੀ ਵਿਕਾਸ ਦਰ ਅਗਲੇ ਸਾਲ ਤੱਕ ਜਾ ਸਕਦੀ ਹੈ। ਆਰਥਿਕ ਸਮੀਖਿਆ ਮੁਤਾਬਕ ਵਿੱਤੀ ਸਾਲ 2022-23 'ਚ ਹੁਣ ਤੱਕ ਆਯਾਤ 'ਚ ਵਾਧੇ ਦੀ ਦਰ ਨਿਰਯਾਤ ਦੀ ਵਾਧਾ ਦਰ ਦੇ ਮੁਕਾਬਲੇ ਕਿਤੇ ਜ਼ਿਆਦਾ ਰਹੀ ਹੈ। ਇਸ ਕਾਰਨ ਵਪਾਰ ਘਾਟਾ ਵਧ ਗਿਆ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਸੰਸਦ 'ਚ ਪੇਸ਼ ਕੀਤੇ ਗਏ ਆਰਥਿਕ ਸਮੀਖਿਆ ਦੇ ਅਨੁਸਾਰ, ਦੁਨੀਆ ਦੀਆਂ ਜ਼ਿਆਦਾਤਰ ਮੁਦਰਾਵਾਂ ਦੀ ਤੁਲਨਾ 'ਚ ਰੁਪਏ ਦਾ ਪ੍ਰਦਰਸ਼ਨ ਬਿਹਤਰ ਰਹਿਣ ਦੇ ਬਾਵਜੂਦ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਮੁਦਰਾ ਨੂੰ ਘਟਾਉਣ ਦੀ ਚੁਣੌਤੀ ਬਣੀ ਹੋਈ ਹੈ। ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੁਆਰਾ ਨੀਤੀਗਤ ਦਰਾਂ 'ਚ ਹੋਰ ਵਾਧਾ ਰੁਪਏ ਦੀ ਕੀਮਤ 'ਤੇ ਦਬਾਅ ਰਹਿ ਸਕਦਾ ਹੈ। ਆਰਥਿਕ ਸਮੀਖਿਆ ਕਹਿੰਦੀ ਹੈ, “ਚਾਲੂ ਖਾਤੇ ਦਾ ਘਾਟਾ ਹੋਰ ਵਧ ਸਕਦਾ ਹੈ ਕਿਉਂਕਿ ਵਸਤੂਆਂ ਦੀਆਂ ਕੀਮਤਾਂ ਜ਼ਿਆਦਾ ਹਨ ਅਤੇ ਭਾਰਤੀ ਅਰਥਵਿਵਸਥਾ ਦੀ ਵਾਧਾ ਰਫ਼ਤਾਰ ਮਜ਼ਬੂਤ ਬਣੀ ਹੋਈ ਹੈ।
ਨਿਰਯਾਤ ਪ੍ਰੋਤਸਾਹਨ 'ਚ ਹੋਰ ਵੀ ਗਿਰਾਵਟ ਸੰਭਵ ਹੈ ਕਿਉਂਕਿ ਗਲੋਬਲ ਵਿਕਾਸ ਅਤੇ ਵਪਾਰ 'ਚ ਸੁਸਤੀ ਕਾਰਨ ਮੌਜੂਦਾ ਵਿੱਤੀ ਸਾਲ ਦੀ ਦੂਜੀ ਛਿਮਾਹੀ 'ਚ ਗਲੋਬਲ ਮਾਰਕੀਟ ਦਾ ਆਕਾਰ ਘੱਟ ਸਕਦਾ ਹੈ। ਤੇਲ ਦੀਆਂ ਕੀਮਤਾਂ ਨਰਮ ਰਹਿਣ ਨਾਲ ਭਾਰਤ ਦਾ ਚਾਲੂ ਖਾਤਾ ਘਾਟਾ ਇਸ ਸਮੇਂ ਪੇਸ਼ ਅਨੁਮਾਨ ਨਾਲੋਂ ਬਿਹਤਰ ਰਹੇਗਾ।