ਮੁਦਰਾ ਭੰਡਾਰ 400 ਅਰਬ ਡਾਲਰ ਤੋਂ ਹੇਠਾਂ

Saturday, Sep 15, 2018 - 10:50 AM (IST)

ਨਵੀਂ ਦਿੱਲੀ — ਵਿਦੇਸ਼ੀ ਮੁਦਰਾ ਭੰਡਾਰ ਸਤੰਬਰ ਦੇ ਪਹਿਲੇ ਹਫਤੇ 'ਚ ਘਟ ਕੇ 400 ਅਰਬ ਡਾਲਰ ਤੋਂ ਹੇਠਾਂ ਚਲਾ ਗਿਆ। 11 ਨਵੰਬਰ 2017 ਤੋਂ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ। 7 ਸਤੰਬਰ ਨੂੰ ਵਿਦੇਸ਼ੀ ਮੁਦਰਾ ਭੰਡਾਰ 399.28 ਅਰਬ ਡਾਲਰ 'ਤੇ ਰਿਹਾ। ਇਸ ਸਾਲ ਅਪ੍ਰੈਲ ਦੇ ਮੱਧ 'ਚ ਮੁਦਰਾ ਭੰਡਾਰ 426 ਅਰਬ ਡਾਲਰ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ ਜਦੋਂ ਡਾਲਰ ਦੇ ਮੁਕਾਬਲੇ ਰੁਪਿਆ ਕਰੀਬ 65 ਰੁਪਏ 'ਤੇ ਸੀ। ਹਾਲਾਂਕਿ ਇਸ ਵਿਚ ਗਿਰਾਵਟ ਸ਼ੁਰੂ ਹੋ ਗਈ ਕਿਉਂਕਿ ਕੇਂਦਰੀ ਬੈਂਕ ਨੂੰ ਮਈ 'ਚ ਰੁਪਏ ਨੂੰ ਸੰਭਾਲਣ ਲਈ ਦਖਲਅੰਦਾਜ਼ੀ ਕਰਨੀ ਪਈ ਸੀ। ਇਸ ਹਫਤੇ ਡਾਲਰ ਦੇ ਮੁਕਾਬਲੇ ਰੁਪਿਆ ਰਿਕਾਰਡ ਹੇਠਲੇ ਪੱਧਰ 72.91 'ਤੇ ਪਹੁੰਚ ਗਿਆ, ਜਿਸ ਤੋਂ ਬਾਅਦ ਸਰਕਾਰ ਨੂੰ ਬਿਆਨ ਦੇਣਾ ਪਿਆ ਕਿ ਉਹ ਕੁਝ ਕਦਮ ਚੁੱਕ ਰਹੀ ਹੈ।

ਬੁੱਧਵਾਰ ਨੂੰ ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਟਵੀਟ 'ਚ ਕਿਹਾ ਸੀ, ਰੁਪਏ 'ਚ ਗਿਰਾਵਟ ਬਾਜ਼ਾਰ ਦੇ ਆਪਰੇਟਰਾਂ ਦੀ ਜ਼ਰੂਰਤ ਤੋਂ ਜ਼ਿਆਦਾ ਪ੍ਰਕਿਰਿਆ ਨੂੰ ਪ੍ਰਤੀਬਿੰਬ ਕਰਦਾ ਹੈ। ਉਸ ਤੋਂ ਬਾਅਦ ਰੁਪਏ 'ਚ ਕਾਫੀ ਸੁਧਾਰ ਹੋਇਆ ਅਤੇ ਸ਼ੁੱਕਰਵਾਰ ਨੂੰ ਇਹ ਡਾਲਰ ਗੇ ਮੁਕਾਬਲੇ 71.86 'ਤੇ ਬੰਦ ਹੋਇਆ। ਮੁਦਰਾ ਬਾਜ਼ਾਰ ਸ਼ਿਕਾਇਤ ਕਰ ਰਿਹਾ ਸੀ ਕਿ ਰਿਜ਼ਰਵ ਬੈਂਕ ਬਣਦੀ ਦਖਲਅੰਦਾਜ਼ੀ ਨਹੀਂ ਕਰ ਰਿਹਾ ਹੈ ਅਤੇ ਇਹ ਮੁਦਰਾ ਭੰਡਾਰ ਨੂੰ 400 ਅਰਬ ਡਾਲਰ 'ਤੇ ਕਾਇਮ ਰੱਖਣ 'ਚ ਲੱਗਾ ਰਿਹਾ ਜਦੋਂਕਿ ਰੁਪਿਆ 70 ਦੇ ਪਾਰ ਨਿਕਲ ਚੁੱਕਾ ਸੀ। ਰੁਪਿਆ 72 ਵੱਲ ਵਧ ਰਿਹਾ ਸੀ ਪਰ ਅੰਕੜੇ ਕੁਝ ਹੋਰ ਕਹਿ ਰਹੇ ਸਨ। 7 ਸਤੰਬਰ ਨੂੰ ਰੁਪਿਆ 71.74 'ਤੇ ਬੰਦ ਹੋਇਆ ਸੀ। ਭੰਡਾਰ ਵਿਚ ਹੋਰ ਕਮੀ ਆਉਣ ਦਾ ਅੰਦਾਜ਼ਾ ਸੀ ਕਿਉਂਕਿ ਰਿਜ਼ਰਵ ਬੈਂਕ ਨੇ ਇਸ ਹਫਤੇ ਆਪਣੀ ਦਖਲਅੰਦਾਜ਼ੀ ਵਧਾ ਦਿੱਤੀ ਸੀ। ਹਾਲਾਂਕਿ ਸਰਕਾਰ ਅਤੇ ਰਿਜ਼ਰਵ ਬੈਂਕ ਪ੍ਰਵਾਸੀ ਭਾਰਤੀਆਂ ਕੋਲੋਂ ਡਾਲਰ ਜਮ੍ਹਾ 'ਤੇ ਫੈਸਲਾ ਲੈਂਦੇ ਹਨ। ਰੁਪਿਆ ਅਜੇ ਵੀ ਏਸ਼ੀਆ 'ਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਮੁਦਰਾ ਹੈ, ਜਿਹੜਾ ਡਾਲਰ ਦੇ ਮੁਕਾਬਲੇ ਇਸ ਸਾਲ ਹੁਣ ਤੱਕ 11 ਫੀਸਦੀ ਟੁੱਟ ਚੁੱਕਾ ਹੈ।
 


Related News