ਜੀਰਾ ਮੁੜ ਵਿਗਾੜ ਸਕਦਾ ਹੈ ਰਸੋਈ ਦਾ ਬਜਟ, 500 ''ਚ ਮਿਲਣ ਵਾਲਾ ਬੀਜ ਹੋਇਆ 1000 ਰੁਪਏ ਤੋਂ ਪਾਰ

Friday, Nov 10, 2023 - 02:41 PM (IST)

ਜੀਰਾ ਮੁੜ ਵਿਗਾੜ ਸਕਦਾ ਹੈ ਰਸੋਈ ਦਾ ਬਜਟ, 500 ''ਚ ਮਿਲਣ ਵਾਲਾ ਬੀਜ ਹੋਇਆ 1000 ਰੁਪਏ ਤੋਂ ਪਾਰ

ਨਵੀਂ ਦਿੱਲੀ - ਪਿਛਲੇ ਮਹੀਨੇ ਜਿਥੇ ਸਬਜ਼ੀਆਂ ਦੇ ਭਾਅ ਅਸਮਾਨੀ ਪਹੁੰਚ ਗਏ ਸਨ, ਉਥੇ ਹੀ ਰਸੋਈ 'ਚ ਇਸਤੇਮਾਲ ਹੋਣ ਵਾਲੇ ਜੀਰੇ ਦੇ ਭਾਅ ਵੀ ਉਚਾਈਆਂ 'ਤੇ ਪਹੁੰਚ ਗਏ ਸਨ। ਸਤੰਬਰ ਦੇ ਮਹੀਨੇ ਦੌਰਾਨ ਨੈਸ਼ਨਲ ਕਮੋਡਿਟੀ ਐਂਡ ਡੈਰੀਵੇਟਿਵਜ਼ ਐਕਸਚੇਂਜ 'ਤੇ ਜੀਰੇ ਦੀ ਕੀਮਤ 65,900 ਰੁਪਏ ਪ੍ਰਤੀ ਕੁਇੰਟਲ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਸੀ। ਜੇਕਰ ਇਸ ਮਹੀਨੇ ਦੇ ਸ਼ੁਰੂ ਦੀ ਗੱਲ ਕੀਤੀ ਜਾਵੇ ਤਾਂ ਜੀਰਾ 39,630 ਦੇ ਛੇ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਕੁਝ ਦਿਨ ਪਹਿਲਾਂ ਇਹ 45,000 'ਤੇ ਸਥਿਰ ਹੋ ਗਿਆ ਸੀ, ਜੋ ਨਿਵੇਸ਼ ਵਿੱਚ ਬਦਲਾਅ ਅਤੇ ਕਾਰੋਬਾਰੀਆਂ ਦੇ ਪੂਰਵ ਅਨੁਮਾਨਾਂ ਦੇ ਕਾਰਨ ਹੋਇਆ ਸੀ।

ਇਹ ਵੀ ਪੜ੍ਹੋ - ਤਿਉਹਾਰਾਂ ਮੌਕੇ ਕ੍ਰੈਡਿਟ-ਡੈਬਿਟ ਕਾਰਡ ਤੋਂ ਸ਼ਾਪਿੰਗ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲ ਰਿਹੈ ਵੱਡਾ ਆਫ਼ਰ

ਦੱਸ ਦੇਈਏ ਕਿ ਨਵੀਂ ਫ਼ਸਲ ਦੀ ਬਿਜਾਈ ਤੋਂ ਕੁਝ ਹਫ਼ਤਿਆਂ ਬਾਅਦ ਜੀਰੇ ਦੇ ਭਾਅ ਵਿੱਚ ਭਾਰੀ ਗਿਰਾਵਟ ਕਿਸਾਨਾਂ ਦੇ ਰਵੱਈਏ ਨੂੰ ਪ੍ਰਭਾਵਿਤ ਕਰ ਸਕਦੀ ਹੈ। ਫਿਲਹਾਲ ਉਂਝਾ ਦੇ ਹਾਜ਼ਿਰ ਬਾਜ਼ਾਰਾਂ 'ਚ ਜੀਰੇ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ। ਇਸ ਸਾਲ ਬਿਜਾਈ ਲੇਟ ਹੋਈ ਹੈ। ਉਂਝ ਜੀਰੇ ਦੀ ਬਿਜਾਈ 15-20 ਅਕਤੂਬਰ ਦੇ ਵਿਚਕਾਰ ਕੀਤੀ ਜਾਂਦੀ ਹੈ ਅਤੇ ਇਸਦੀ ਕਟਾਈ ਮਾਰਚ ਵਿੱਚ ਸ਼ੁਰੂ ਹੁੰਦੀ ਹੈ। ਵਪਾਰੀਆਂ ਅਨੁਸਾਰ ਇਸ ਸਾਲ ਗੁਜਰਾਤ ਦੇ ਕੱਛ ਖੇਤਰ ਵਿੱਚ 60 ਫ਼ੀਸਦੀ ਤੋਂ ਘੱਟ ਰਕਬੇ ਵਿੱਚ ਜੀਰੇ ਦੀ ਬਿਜਾਈ ਹੋਈ ਹੈ। ਇਸ ਸਾਲ ਪ੍ਰਤੀ ਏਕੜ ਜੀਰੇ ਦੀ ਬਿਜਾਈ ਦਾ ਖ਼ਰਚਾ 12,000-13,000 ਰੁਪਏ ਹੋਇਆ, ਜਦੋਂ ਕਿ ਪਿਛਲੇ ਸਾਲ ਇਹ 6,000 ਤੋਂ 7,000 ਰੁਪਏ ਸੀ।

ਇਹ ਵੀ ਪੜ੍ਹੋ - ਧਨਤੇਰਸ ਮੌਕੇ ਦੇਸ਼ ’ਚ ਹੋਵੇਗਾ 50,000 ਕਰੋੜ ਦਾ ਕਾਰੋਬਾਰ! ਚੀਨ ਨੂੰ ਲੱਗਾ 1 ਲੱਖ ਕਰੋੜ ਦਾ ਚੂਨਾ

ਕਾਰੋਬਾਰੀ ਸੂਤਰਾਂ ਮੁਤਾਬਕ ਇਸ ਸੀਜ਼ਨ 'ਚ ਭਾਰਤ 'ਚ ਜੀਰੇ ਦਾ ਉਤਪਾਦਨ 2.5 ਲੱਖ ਤੋਂ 2.75 ਲੱਖ ਟਨ ਸੀ, ਜਦਕਿ ਕੁਝ ਸਾਲ ਪਹਿਲਾਂ ਤੱਕ ਇਹ 3.10 ਲੱਖ ਤੋਂ 4.50 ਲੱਖ ਟਨ ਸੀ। ਕਿਸਾਨਾਂ ਅਨੁਸਾਰ ਬਿਜਾਈ ਸਮੇਂ ਤਾਪਮਾਨ ਜ਼ਿਆਦਾ ਸੀ, ਜਿਸ ਕਾਰਨ ਵੱਡੇ ਪੱਧਰ 'ਤੇ ਜੀਰੇ ਦੀ ਬਿਜਾਈ ਨਹੀਂ ਹੋਈ। ਇਸ ਤੋਂ ਇਲਾਵਾ ਬਿਜਾਈ ਦੌਰਾਨ ਜੀਰੇ ਦੇ ਭਾਅ ਵਿੱਚ ਜ਼ਿਆਦਾ ਵਾਧਾ ਹੋਣ ਕਾਰਨ ਲਾਗਤ ਵੀ ਵਧ ਗਈ ਹੈ। ਪਹਿਲਾਂ ਬਿਜਾਈ ਲਈ ਚੰਗਾ ਜੀਰਾ 500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦਾ ਸੀ ਪਰ ਇਸ ਸਾਲ ਇਹ 1000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੀ ਨਹੀਂ ਮਿਲਿਆ। ਇੱਕ ਏਕੜ ਵਿੱਚ ਬਿਜਾਈ ਲਈ ਪੰਜ ਕਿਲੋ ਜੀਰੇ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਸ਼ੁਰੂਆਤੀ ਪੜਾਅ ਵਿੱਚ ਡਾਈ ਅਮੋਨੀਅਮ ਸਲਫੇਟ ਦਾ ਛਿੜਕਾਅ ਕਰਨਾ ਪੈਂਦਾ ਹੈ।  

ਇਹ ਵੀ ਪੜ੍ਹੋ - ਪ੍ਰਦੂਸ਼ਣ ਕਾਰਨ ਦੋ ਸ਼ਹਿਰਾਂ 'ਚ BS-III ਪੈਟਰੋਲ ਤੇ BS-IV ਡੀਜ਼ਲ ਵਾਹਨਾਂ 'ਤੇ ਲੱਗੀ ਪਾਬੰਦੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News