ਕ੍ਰਿਪਟੋਕਰੰਸੀ ''ਚ ਆਈ ਵੱਡੀ ਗਿਰਾਵਟ, Bitcoin 30,000 ਡਾਲਰ ਤੋਂ ਹੇਠਾਂ ਡਿੱਗਿਆ

Tuesday, Jul 20, 2021 - 02:48 PM (IST)

ਕ੍ਰਿਪਟੋਕਰੰਸੀ ''ਚ ਆਈ ਵੱਡੀ ਗਿਰਾਵਟ, Bitcoin 30,000 ਡਾਲਰ ਤੋਂ ਹੇਠਾਂ ਡਿੱਗਿਆ

ਮੁੰਬਈ - ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਕ੍ਰਿਪਟੋਕੁਰੰਸੀ ਦੇ ਬਿਟਕੁਆਇਨ ਦੀ ਕੀਮਤ 22 ਜੂਨ ਤੋਂ ਬਾਅਦ ਪਹਿਲੀ ਵਾਰ 30,000 ਡਾਲਰ ਤੋਂ ਹੇਠਾਂ ਡਿੱਗ ਗਈ। ਅੱਜ ਕਾਰੋਬਾਰ ਦੌਰਾਨ ਇਹ 6 ਪ੍ਰਤੀਸ਼ਤ ਤੋਂ ਵੱਧ ਡਿੱਗ ਗਈ ਅਤੇ ਇਸਦੀ ਕੀਮਤ, 29,671.9 ਡਾਲਰ ਰਹਿ ਗਈ। ਇਸ ਦੀ ਕੀਮਤ 22 ਜੂਨ ਨੂੰ 29,614 ਡਾਲਰ 'ਤੇ ਆ ਗਈ। ਇਹ 27 ਜਨਵਰੀ ਤੋਂ ਬਾਅਦ ਇਸ ਦਾ ਸਭ ਤੋਂ ਹੇਠਲਾ ਪੱਧਰ ਹੈ।

ਅਪ੍ਰੈਲ ਦੇ ਅੱਧ ਵਿਚ ਬਿਟਕੁਆਇਨ ਦੀ ਕੀਮਤ 64 ਹਜ਼ਾਰ ਡਾਲਰ ਨੂੰ ਪਾਰ ਕਰ ਗਈ ਸੀ ਪਰ ਉਦੋਂ ਤੋਂ ਬਾਅਦ ਇਸ ਵਿਚ ਮਹੱਤਵਪੂਰਣ ਗਿਰਾਵਟ ਆਈ ਹੈ। ਬਿਟਕੁਆਇਨ ਦੀ ਕੀਮਤ ਇਸਦੇ ਸਿਖਰ ਬਿੰਦੂ ਤੋਂ ਅੱਧੀ ਤੋਂ ਵੀ ਘੱਟ ਰਹਿ ਗਈ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਕ੍ਰਿਪੋਟੋਕਰੰਸੀ ਈਥਰ ਦੀ ਕੀਮਤ ਵੀ 8 ਪ੍ਰਤੀਸ਼ਤ ਡਿੱਗ ਕੇ 1734 ਡਾਲਰ 'ਤੇ ਆ ਗਈ। ਮਜ਼ਾਕ ਵਜੋਂ ਸ਼ੁਰੂ ਹੋਇਆ ਡੌਗਕੁਆਇਨ ਵੀ 5% ਡਿੱਗ ਕੇ 0.16 ਡਾਲਰ 'ਤੇ ਆ ਗਿਆ।

ਇਹ ਵੀ ਪੜ੍ਹੋ: ਵੱਡੀਆਂ ਕੰਪਨੀਆਂ ਸਿੱਧੇ ਬਾਗਾਂ ਵਿਚੋਂ ਖ਼ਰੀਦਣਗੀਆਂ ਸੇਬ, APMC ਨੇ ਦਿੱਤੀ ਪ੍ਰਵਾਨਗੀ

Polkadot ਵਿਚ ਸਭ ਤੋਂ ਵੱਡੀ ਗਿਰਾਵਟ

Cardano, XRP, Litecoin ਅਤੇ Uniswap ਦੀਆਂ ਕੀਮਤਾਂ ਵਿਚ ਪਿਛਲੇ 24 ਘੰਟਿਆਂ ਵਿੱਚ 5% ਤੋਂ ਵੀ ਜ਼ਿਆਦਾ ਗਿਰਾਵਟ ਆਈ। ਪੋਲਕਾਡੋਟ ਦੀ ਕੀਮਤ ਪਿਛਲੇ 24 ਘੰਟਿਆਂ ਵਿੱਚ 12.24 ਪ੍ਰਤੀਸ਼ਤ ਘੱਟ ਗਈ ਹੈ। ਕ੍ਰਿਪਟੋ ਕਰੰਸੀ ਲਈ ਇਹ ਮਾੜਾ ਦੌਰ ਚਲ ਰਿਹਾ ਹੈ। ਇਕ ਤੋਂ ਬਾਅਦ ਇਕ ਕ੍ਰਿਪਟੂ ਕਰੰਸੀ ਦੇ ਸਹਿ-ਸੰਸਥਾਪਕ ਉਦਯੋਗ ਨੂੰ ਛੱਡ ਰਹੇ ਹਨ। ਇਹੀ ਕਾਰਨ ਹੈ ਕਿ ਕ੍ਰਿਪਟੂ ਕਰੰਸੀ ਵਿਚ ਨਿਵੇਸ਼ਕਾਂ ਦਾ ਵਿਸ਼ਵਾਸ ਘੱਟ ਰਿਹਾ ਹੈ।

ਇਹ ਵੀ ਪੜ੍ਹੋ: ਜੇਬ 'ਚ ਨਹੀਂ ਹਨ ਪੈਸੇ ਤਾਂ ਚਿੰਤਾ ਕਰਨ ਦੀ ਲੋੜ ਨਹੀਂ , FasTag ਜ਼ਰੀਏ ਵੀ ਭਰਵਾ ਸਕਦੇ ਹੋ ਪੈਟਰੋਲ-ਡੀਜ਼ਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News