Cryptocurrency : ਕ੍ਰਿਪਟੋ ਬਾਜ਼ਾਰ 'ਚ ਹਾਹਾਕਾਰ, ਰਾਤੋਂ ਰਾਤ ਕੰਗਾਲ ਹੋਏ ਨਿਵੇਸ਼ਕ

Wednesday, Nov 24, 2021 - 12:58 PM (IST)

Cryptocurrency : ਕ੍ਰਿਪਟੋ ਬਾਜ਼ਾਰ 'ਚ ਹਾਹਾਕਾਰ, ਰਾਤੋਂ ਰਾਤ ਕੰਗਾਲ ਹੋਏ ਨਿਵੇਸ਼ਕ

ਮੁੰਬਈ - ਦੇਸ਼ ਵਿੱਚ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕ ਰਾਤੋ-ਰਾਤ ਕੰਗਾਲ ਹੋ ਗਏ ਹਨ। ਭਾਰਤ ਵਿੱਚ ਕ੍ਰਿਪਟੋ ਵਪਾਰ ਦਾ ਸੰਚਾਲਨ ਕਰਨ ਵਾਲੇ ਵਜ਼ੀਰਐਕਸ 'ਤੇ ਬਿਟਕੁਆਇਨ ਦੀ ਕੀਮਤ 23% ਤੱਕ ਡਿੱਗ ਗਈ ਹੈ ਅਤੇ ਹੋਰ ਕ੍ਰਿਪਟੋਕਰੰਸੀਆਂ ਵਿੱਚ ਵੀ 35% ਤੱਕ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦਰਅਸਲ, 29 ਨਵੰਬਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਕੇਂਦਰ ਸਰਕਾਰ ਕ੍ਰਿਪਟੋਕਰੰਸੀ ਨੂੰ ਨਿਯਮਤ ਕਰਨ ਲਈ ਇੱਕ ਕਾਨੂੰਨ ਲਿਆਉਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਾਨੂੰਨ ਕ੍ਰਿਪਟੋਕਰੰਸੀ 'ਤੇ ਕਈ ਪਾਬੰਦੀਆਂ ਲਗਾ ਸਕਦਾ ਹੈ। ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਸਰਕਾਰ ਵੱਲੋਂ ਕ੍ਰਿਪਟੋਕਰੰਸੀ ਨਾਲ ਸਬੰਧਤ ਬਿੱਲ ਪੇਸ਼ ਕਰਨ ਦੀ ਖ਼ਬਰ ਤੋਂ ਬਾਅਦ ਕ੍ਰਿਪਟੋਕਰੰਸੀ 'ਚ ਵੱਖ-ਵੱਖ ਤਰੀਕਿਆਂ ਨਾਲ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬਿਟਕੁਆਇਨ 46 ਲੱਖ ਰੁਪਏ ਤੋਂ ਘਟ ਕੇ 33 ਲੱਖ ਰੁਪਏ ਰਹਿ ਗਿਆ ਸੀ ਅਤੇ ਹੁਣ ਸਾਢੇ 35 ਲੱਖ ਰੁਪਏ ਦਾ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : ਖ਼ੁਲਾਸਾ! ਨਿਯਮਾਂ ਨੂੰ ਛਿੱਕੇ ਟੰਗ SBI ਨੇ ਗ਼ਰੀਬਾਂ ਤੋਂ ਕੀਤੀ ਕਰੋੜਾਂ ਦੀ ਵਸੂਲੀ

PunjabKesari

ਜੇਕਰ ਅਸੀਂ ਕ੍ਰਿਪਟੋ ਮਾਰਕੀਟ 'ਤੇ ਨਜ਼ਰ ਮਾਰੀਏ, ਤਾਂ ਬੁੱਧਵਾਰ 24 ਨਵੰਬਰ ਸਵੇਰੇ 9 ਵਜੇ ਤੱਕ, ਬਿਟਕੁਆਇਨ ਵਿੱਚ ਲਗਭਗ 24 ਪ੍ਰਤੀਸ਼ਤ, ਈਥਰਿਅਮ ਵਿੱਚ 22 ਪ੍ਰਤੀਸ਼ਤ, ਟੀਥਰ ਵਿੱਚ ਲਗਭਗ 22 ਪ੍ਰਤੀਸ਼ਤ ਅਤੇ USD ਕੁਆਇਨ ਵਿੱਚ ਲਗਭਗ 23 ਪ੍ਰਤੀਸ਼ਤ ਦੀ ਗਿਰਾਵਟ ਆ ਚੁੱਕੀ ਹੈ। ਭਾਰਤ 'ਚ ਬਿਟਕੁਆਇਨ ਦੀ ਕੀਮਤ 24 ਫੀਸਦੀ ਤੋਂ ਜ਼ਿਆਦਾ ਡਿੱਗ ਕੇ 34,82,346 ਰੁਪਏ, ਈਥਰਿਅਮ ਦੀ ਕੀਮਤ 2,61,700 ਰੁਪਏ, ਟੀਥਰ ਦੀ ਕੀਮਤ 63 ਰੁਪਏ, ਕਾਰਡਾਨੋ ਦੀ ਕੀਮਤ 107 ਰੁਪਏ 'ਤੇ ਆ ਗਈ।

ਇਹ ਵੀ ਪੜ੍ਹੋ : ਇਹ ਦੇਸ਼ ਬਣਾਉਣ ਜਾ ਰਿਹਾ ਹੈ ਦੁਨੀਆ ਦੀ ਪਹਿਲੀ 'ਬਿਟਕੁਆਇਨ ਸਿਟੀ', ਇਸ ਤਰ੍ਹਾਂ ਹੋਵੇਗੀ ਫੰਡਿੰਗ

ਇਸ ਵੱਡੀ ਗਿਰਾਵਟ ਤੋਂ ਬਾਅਦ ਨਿਵੇਸ਼ਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਲੋਕ ਸਭਾ ਦੇ ਮੰਗਲਵਾਰ ਦੇ ਬੁਲੇਟਿਨ ਦੇ ਅਨੁਸਾਰ, ਕ੍ਰਿਪਟੋਕਰੰਸੀ ਅਤੇ ਅਧਿਕਾਰਤ ਡਿਜੀਟਲ ਕਰੰਸੀ ਰੈਗੂਲੇਸ਼ਨ ਬਿੱਲ 2021 ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਹੇਠਲੇ ਸਦਨ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਦੀ ਸੂਚੀ ਵਿੱਚ ਸੂਚੀਬੱਧ ਹੈ। ਇਹ ਬਿੱਲ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਅਧਿਕਾਰਤ ਡਿਜੀਟਲ ਮੁਦਰਾ ਦੀ ਸਿਰਜਣਾ ਲਈ ਇੱਕ ਸਹਾਇਕ ਢਾਂਚਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਪ੍ਰਸਤਾਵਿਤ ਬਿੱਲ ਵਿਚ ਭਾਰਤ ਵਿੱਚ ਸਾਰੀਆਂ ਕਿਸਮਾਂ ਦੀਆਂ ਨਿੱਜੀ ਕ੍ਰਿਪਟੋਕਰੰਸੀਆਂ 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ। ਹਾਲਾਂਕਿ, ਇਸ ਵਿੱਚ ਕੁਝ ਅਪਵਾਦ ਹਨ,  ਤਾਂ ਜੋ ਕ੍ਰਿਪਟੋਕਰੰਸੀ ਨਾਲ ਸਬੰਧਤ ਤਕਨਾਲੋਜੀ ਅਤੇ ਇਸਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਕ੍ਰਿਪਟੋਕਰੰਸੀ ਦੀ ਵਰਤੋਂ ਬਾਰੇ ਕੋਈ ਪਾਬੰਦੀ ਜਾਂ ਨਿਯਮ ਨਹੀਂ ਹੈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕ੍ਰਿਪਟੋਕਰੰਸੀ 'ਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸੰਕੇਤ ਦਿੱਤਾ ਕਿ ਇਸ ਮੁੱਦੇ ਨਾਲ ਨਜਿੱਠਣ ਲਈ ਸਖ਼ਤ ਨਿਯੰਤ੍ਰਕ ਉਪਾਅ ਕੀਤੇ ਜਾਣਗੇ। ਹਾਲ ਹੀ ਦੇ ਸਮੇਂ ਵਿੱਚ ਕਾਫ਼ੀ ਸੰਖਿਆ ਵਿਚ ਅਜਿਹੇ ਵਿਗਿਆਪਨ ਆ ਰਹੇ ਹਨ, ਜਿਸ ਵਿਚ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਨ ਵਿੱਚ ਮਹੱਤਵਪੂਰਨ ਰਿਟਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ ਅਤੇ ਫਿਲਮੀ ਸ਼ਖਸੀਅਤਾਂ ਇਸ ਕਰੰਸੀ ਨੂੰ ਉਤਸ਼ਾਹਿਤ ਕਰਦੀਆਂ ਦਿਖਾਈ ਦੇ ਰਹੀਆਂ ਹਨ।ਅਜਿਹੇ 'ਚ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਵਾਲੇ ਵਾਅਦਿਆਂ 'ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ।  

ਇਹ ਵੀ ਪੜ੍ਹੋ : PNB ਗਾਹਕਾਂ ਨੂੰ ਵੱਡਾ ਝਟਕਾ! 7 ਮਹੀਨਿਆਂ ਤੋਂ ਲੀਕ ਹੋ ਰਹੀ ਹੈ 18 ਕਰੋੜ ਗਾਹਕਾਂ ਦੀ ਡਿਟੇਲ

ਪਿਛਲੇ ਹਫਤੇ, ਵਿੱਤ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ, ਭਾਜਪਾ ਦੇ ਸੰਸਦ ਮੈਂਬਰ ਜਯੰਤ ਸਿਨਹਾ ਨੇ ਕ੍ਰਿਪਟੋ ਐਕਸਚੇਂਜ, ਬਲਾਕਚੈਨ ਅਤੇ ਕ੍ਰਿਪਟੋ ਐਸੇਟ ਕੌਂਸਲ (ਬੀਏਸੀਸੀ) ਅਤੇ ਹੋਰਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਸਿੱਟੇ 'ਤੇ ਪਹੁੰਚੇ ਕਿ ਕ੍ਰਿਪਟੋਕਰੰਸੀ 'ਤੇ ਪਾਬੰਦੀ ਨਹੀਂ ਲਗਾਈ ਜਾਣੀ ਚਾਹੀਦੀ, ਸਗੋਂ ਇਸ ਨੂੰ ਨਿਯੰਤ੍ਰਿਤ ਕਰਨਾ ਚਾਹੀਦਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਵਾਰ-ਵਾਰ ਕ੍ਰਿਪਟੋਕਰੰਸੀ ਦੇ ਖਿਲਾਫ ਆਪਣੇ ਸਖ਼ਤ ਵਿਚਾਰ ਪ੍ਰਗਟ ਕੀਤੇ ਹਨ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ  ਇਸ ਮਹੀਨੇ ਦੇ ਸ਼ੁਰੂ ਵਿੱਚ ਕ੍ਰਿਪਟੋਕਰੰਸੀ ਨੂੰ ਇਜਾਜ਼ਤ ਦੇਣ ਦੇ ਖਿਲਾਫ ਸਖ਼ਤ ਵਿਚਾਰ ਪ੍ਰਗਟ ਕੀਤੇ ਸਨ ਅਤੇ ਕਿਹਾ ਸੀ ਕਿ ਇਹ ਕਿਸੇ ਵੀ ਵਿੱਤੀ ਪ੍ਰਣਾਲੀ ਲਈ ਵੱਡਾ ਖ਼ਤਰਾ ਹੈ।

ਇਹ ਵੀ ਪੜ੍ਹੋ : Paytm ਦਾ ਸ਼ੇਅਰ ਲੈ ਕੇ ਪਛਤਾ ਰਹੇ ਨਿਵੇਸ਼ਕ, ਇਸ਼ੂ ਪ੍ਰਾਈਸ ਤੋਂ 800 ਰੁਪਏ ਟੁੱਟਿਆ ਸਟਾਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News