ਬਿਟਕੁਆਇਨ ’ਚ ਆਈ ਤੇਜ਼ੀ, ਕ੍ਰਿਪਟੋ ਬਾਜ਼ਾਰ ਨੇ 1 ਟ੍ਰਿਲੀਅਨ ਡਾਲਰ ਦਾ ਅੰਕੜਾ ਕੀਤਾ ਪਾਰ

Tuesday, Jul 19, 2022 - 12:15 AM (IST)

ਬਿਟਕੁਆਇਨ ’ਚ ਆਈ ਤੇਜ਼ੀ, ਕ੍ਰਿਪਟੋ ਬਾਜ਼ਾਰ ਨੇ 1 ਟ੍ਰਿਲੀਅਨ ਡਾਲਰ ਦਾ ਅੰਕੜਾ ਕੀਤਾ ਪਾਰ

ਨਵੀਂ ਦਿੱਲੀ (ਭਾਸ਼ਾ) : ਬਿਟਕੁਆਇਨ ’ਚ ਲਗਾਤਾਰ ਗਿਰਾਵਟ ’ਤੇ ਬ੍ਰੇਕ ਲੱਗ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰ ਦੇ ਮੂਡ ’ਚ ਸੁਧਾਰ ਤੇ ਨਿਵੇਸ਼ਕਾਂ ਨੂੰ ਖਰੀਦਦਾਰੀ ਕਾਰਨ ਬਿਟਕੁਆਇਨ ਇਕ ਮਹੀਨੇ ’ਚ ਆਪਣੇ ਉੱਚ ਪੱਧਰ 22,000 ਡਾਲਰ ’ਤੇ ਟ੍ਰੇਡ ਕਰ ਰਿਹਾ ਹੈ। 8 ਜੂਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਬਿਟਕੁਆਇਨ ਇਸ ਪੱਧਰ ’ਤੇ ਵਪਾਰ ਕਰ ਰਿਹਾ ਹੈ। ਫਿਲਹਾਲ ਖ਼ਬਰ ਲਿਖੇ ਜਾਣ ਤੱਕ ਬਿਟਕੁਆਇਨ 22,330 ਡਾਲਰ ’ਤੇ ਟ੍ਰੇਡ ਕਰ ਰਿਹਾ ਹੈ।

ਗਲੋਬਲ ਕ੍ਰਿਪਟੋਕਰੰਸੀ ਬਾਜ਼ਾਰ ਦੇ ਮਾਰਕੀਟ ਕੈਪ 'ਚ ਬੀਤੇ 24 ਘੰਟਿਆਂ 'ਚ 3.4 ਫ਼ੀਸਦੀ ਦੀ ਤੇਜ਼ੀ ਰਹੀ, ਜੋ 1.01 ਟ੍ਰਿਲੀਅਨ ਡਾਲਰ ਰਿਹਾ। ਬੀਤੇ ਡੇਢ ਮਹੀਨਿਆਂ 'ਚ ਇਹ ਕਈ ਵਾਰ 1 ਟ੍ਰਿਲੀਅਨ ਡਾਲਰ ਤੋਂ ਹੇਠਾਂ ਰਿਹਾ ਹੈ। ਗਲੋਬਲ ਕ੍ਰਿਪਟੋ ਬਾਜ਼ਾਰ ਦਾ ਮਾਰਕੀਟ ਕੈਪ ਨਵੰਬਰ 2021 'ਚ ਆਪਣੇ ਪੀਕ ਯਾਨੀ 2.9 ਟ੍ਰਿਲੀਅਨ ਡਾਲਰ ਸੀ ਪਰ ਇਸ ਸਾਲ ਇਸ ਵਿੱਚ ਗਿਰਾਵਟ ਆਈ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News