₹15000000000 ਦੇ ਬਿਟਕੋਇਨ ਹੋਏ ਟ੍ਰਾਂਸਫਰ ! ਕ੍ਰਿਪਟੋ ਐਕਸਚੇਂਜ ਦੀ ਗਲਤੀ, ਰਾਤੋਂ-ਰਾਤ ਕਰੋੜਪਤੀ ਬਣੇ ਗਾਹਕ
Sunday, Feb 08, 2026 - 07:02 PM (IST)
ਬਿਜਨੈੱਸ ਡੈਸਕ : ਦੱਖਣੀ ਕੋਰੀਆ ਦੇ ਇੱਕ ਵੱਡੇ ਕ੍ਰਿਪਟੋ ਐਕਸਚੇਂਜ 'ਬਿਥਮ' (Bithumb) 'ਤੇ ਹੋਈ ਇੱਕ ਹੈਰਾਨੀਜਨਕ ਮਾਨਵੀ ਗਲਤੀ ਨੇ 249 ਲੋਕਾਂ ਨੂੰ ਰਾਤੋ-ਰਾਤ ਕਰੋੜਪਤੀ-ਅਰਬਪਤੀ ਬਣਾ ਦਿੱਤਾ ਹੈ। ਮਹਿਜ਼ ਕੁਝ ਮਿੰਟਾਂ ਦੀ ਤਕਨੀਕੀ ਚੂਕ ਕਾਰਨ ਗਾਹਕਾਂ ਦੇ ਖਾਤਿਆਂ ਵਿੱਚ ਲਗਭਗ 1500 ਕਰੋੜ ਰੁਪਏ (1.5 ਖਰਬ) ਦੇ ਬਿਟਕੋਇਨ ਟ੍ਰਾਂਸਫਰ ਹੋ ਗਏ, ਜਿਸ ਨਾਲ ਪੂਰੀ ਕ੍ਰਿਪਟੋ ਇੰਡਸਟਰੀ ਵਿੱਚ ਹੜਕੰਪ ਮਚ ਗਿਆ।
ਕਿਵੇਂ ਹੋਈ ਇੰਨੀ ਵੱਡੀ ਚੂਕ?
ਸੂਤਰਾਂ ਅਨੁਸਾਰ, ਇਹ ਘਟਨਾ ਇੱਕ ਪ੍ਰਮੋਸ਼ਨਲ ਈਵੈਂਟ ਦੌਰਾਨ ਵਾਪਰੀ। ਐਕਸਚੇਂਜ ਦੇ ਇੱਕ ਕਰਮਚਾਰੀ ਕੋਲੋਂ ਟਾਈਪਿੰਗ ਵਿੱਚ ਵੱਡੀ ਗਲਤੀ ਹੋ ਗਈ। ਭੁਗਤਾਨ ਦੀ ਯੂਨਿਟ ਵਿੱਚ 'ਕੋਰੀਆਈ ਵਾਨ' ਲਿਖਣ ਦੀ ਜਗ੍ਹਾ ਗਲਤੀ ਨਾਲ 'BTC' (ਬਿਟਕੋਇਨ) ਟਾਈਪ ਹੋ ਗਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ 249 ਯੂਜ਼ਰਸ ਦੇ ਖਾਤਿਆਂ ਵਿੱਚ ਕੁੱਲ 6,20,000 ਬਿਟਕੋਇਨ ਚਲੇ ਗਏ।
ਇਸ ਗਲਤੀ ਕਾਰਨ ਹਰ ਯੂਜ਼ਰ ਦੇ ਹਿੱਸੇ ਔਸਤਨ 2,490 ਬਿਟਕੋਇਨ ਆਏ। ਉਸ ਸਮੇਂ ਦੀ ਕੀਮਤ ਮੁਤਾਬਕ ਇੱਕ ਯੂਜ਼ਰ ਨੂੰ ਮਿਲੇ ਬਿਟਕੋਇਨਾਂ ਦੀ ਕੀਮਤ ਲਗਭਗ 166 ਮਿਲੀਅਨ ਡਾਲਰ (ਕਰੀਬ 1,500 ਕਰੋੜ ਰੁਪਏ) ਸੀ। ਇੰਨੀ ਵੱਡੀ ਰਕਮ ਦੇਖ ਕੇ ਜਿੱਥੇ ਕਈ ਯੂਜ਼ਰਸ ਹੈਰਾਨ ਰਹਿ ਗਏ, ਉੱਥੇ ਹੀ ਕੁਝ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਤੁਰੰਤ ਬਿਟਕੋਇਨ ਵੇਚਣੇ ਸ਼ੁਰੂ ਕਰ ਦਿੱਤੇ।
ਬਾਜ਼ਾਰ 'ਚ ਆਈ ਗਿਰਾਵਟ ਅਤੇ ਰਿਕਵਰੀ ਦੀ ਕੋਸ਼ਿਸ਼
ਜਿਵੇਂ ਹੀ ਯੂਜ਼ਰਸ ਨੇ ਬਿਟਕੋਇਨ ਵੇਚਣੇ ਸ਼ੁਰੂ ਕੀਤੇ, ਬਾਜ਼ਾਰ ਵਿੱਚ ਸਪਲਾਈ ਵਧਣ ਕਾਰਨ ਬਿਟਕੋਇਨ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਬਿਥਮ ਨੇ ਆਪਣੀ ਗਲਤੀ ਦਾ ਅਹਿਸਾਸ ਹੁੰਦੇ ਹੀ 35 ਮਿੰਟਾਂ ਦੇ ਅੰਦਰ ਟ੍ਰੇਡਿੰਗ ਤੇ ਨਿਕਾਸੀ 'ਤੇ ਰੋਕ ਲਗਾ ਦਿੱਤੀ। ਐਕਸਚੇਂਜ ਮੁਤਾਬਕ ਉਨ੍ਹਾਂ ਨੇ 6,18,212 ਬਿਟਕੋਇਨ ਸਫਲਤਾਪੂਰਵਕ ਵਾਪਸ ਲੈ ਲਏ ਹਨ, ਪਰ 125 ਬਿਟਕੋਇਨ ਅਜੇ ਵੀ ਗਾਇਬ ਹਨ।
ਕੰਪਨੀ ਕਰੇਗੀ ਨੁਕਸਾਨ ਦੀ ਭਰਪਾਈ
ਬਿਥਮ ਨੇ ਇਸ ਘਟਨਾ ਲਈ ਮੁਆਫੀ ਮੰਗਦਿਆਂ ਮੰਨਿਆ ਹੈ ਕਿ ਇਸ ਨਾਲ ਗਾਹਕਾਂ ਦਾ ਕਰੀਬ 1 ਅਰਬ ਵਾਨ ਦਾ ਨੁਕਸਾਨ ਹੋਇਆ ਹੈ। ਕੰਪਨੀ ਨੇ ਭਰੋਸਾ ਦਿੱਤਾ ਹੈ ਕਿ ਪ੍ਰਭਾਵਿਤ ਯੂਜ਼ਰਸ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ 10 ਫੀਸਦੀ ਵਾਧੂ ਬੋਨਸ ਵੀ ਮਿਲੇਗਾ। ਭਵਿੱਖ ਵਿੱਚ ਅਜਿਹੀਆਂ ਗਲਤੀਆਂ ਨੂੰ ਰੋਕਣ ਲਈ ਹੁਣ AI ਟੂਲਸ ਅਤੇ ਨਵੇਂ ਵੈਰੀਫਿਕੇਸ਼ਨ ਸਿਸਟਮ ਦੀ ਮਦਦ ਲਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
