42 ਫ਼ੀਸਦੀ ਤੱਕ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ , 2 ਰੁਪਏ ਵੀ ਨਹੀਂ ਘਟੇ ਪੈਟਰੋਲ-ਡੀਜ਼ਲ ਦੇ ਰੇਟ

Saturday, Dec 17, 2022 - 04:51 PM (IST)

42 ਫ਼ੀਸਦੀ ਤੱਕ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ , 2 ਰੁਪਏ ਵੀ ਨਹੀਂ ਘਟੇ ਪੈਟਰੋਲ-ਡੀਜ਼ਲ ਦੇ ਰੇਟ

ਨਵੀਂ ਦਿੱਲੀ - ਕੱਚੇ ਤੇਲ ਦੀਆਂ ਕੀਮਤਾਂ ਲਗਾਤਰ ਡਿੱਗ ਰਹੀਆਂ ਹਨ। ਕੀਮਤਾਂ ਦੇ ਆਂਕੜਿਆਂ ਨੂੰ ਦੇਖਦੇ ਹੋਏ ਆਮ ਵਿਅਕਤੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਹੋਣ ਦੀ ਆਸ ਲਗਾ ਕੇ ਬੈਠਾ ਹੈ। ਦੂਜੇ ਪਾਸੇ ਮੌਜੂਦਾ ਸਮੇਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚਾ ਤੇਲ 79.61 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਮਿਲ ਰਿਹਾ ਹੈ। ਕੱਚਾ ਤੇਲ ਇਸ ਸਾਲ 7 ਮਹੀਨੇ ਪਹਿਲਾਂ ਆਪਣੇ ਹੁਣ ਤੱਕ ਉੱਚ ਪੱਧਰ 139.13 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ। ਮੌਜੂਦਾ ਸਮੇਂ ਕੱਚੇ ਤੇਲ ਦੀਆਂ ਕੀਮਤਾਂ 42 ਫ਼ੀਸਦੀ ਤੱਕ ਟੁੱਟ ਚੁੱਕੀਆਂ ਹਨ। ਕੀਮਤਾਂ ਵਿਚ ਭਾਰੀ ਕਟੌਤੀ ਦੇ ਬਾਵਜੂਦ ਆਮ ਆਦਮੀ ਨੂੰ ਅਜੇ ਤੱਕ ਕੋਈ ਰਾਹਤ ਨਹੀਂ ਮਿਲ ਰਹੀ ਹੈ। 

ਕੱਚੇ ਤੇਲ ਦੀਆਂ ਕੀਮਤਾਂ ਵਿਚ ਕਟੌਤੀ ਦਾ ਕਾਰਨ

  • ਪੱਛਮੀ ਦੇਸ਼ਾਂ ਨੇ ਰੂਸੀ ਤੇਲ ਲਈ 60 ਡਾਲਰ ਬੈਰਲ ਦੀ ਉੱਚ ਮੁੱਲ ਹੱਦ ਤੈਅ ਕੀਤੀ ਹੈ। ਪਰ ਰੂਸੀ ਤੇਲ ਨਿਰਯਾਤ ਰੁਕਣ ਦਾ ਖਦਸ਼ਾ ਨਹੀਂ ਹੈ। 
  • ਚੀਨ ਵਿਚ ਕੋਰੋਨਾ ਸੰਕਟ ਅਜੇ ਜਾਰੀ ਹੈ। ਇਸ ਕਾਰਨ ਮੰਗ ਘੱਟ ਰਹਿਣ ਦੀ ਸੰਭਾਵਨਾ ਹੈ। 
  • ਅਰਥਵਿਵਸਥਾ ਦੇ ਸੰਤੁਲਨ ਲਈ ਬਣਾਈ ਰੱਖਣ ਅਤੇ ਮਹਿੰਗਾਈ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਅਮਰੀਕਾ ਅਤੇ ਯੂਰਪ ਵਰਗੇ ਦੇਸ਼ਾਂ ਵਿਚ ਕੱਚੇ ਤੇਲ ਦੀ ਮੰਗ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
  • ਦੁਨੀਆ ਭਰ ਵਿਚ ਅਰਥਵਿਵਸਥਾ ਨੂੰ ਭਾਰੀ ਧੱਕਾ ਲੱਗਾ ਹੈ। ਲੋਕ ਖ਼ਰਚਿਆਂ ਨੂੰ ਘਟਾਉਣ ਬਾਰੇ ਸੋਚ ਰਹੇ ਹਨ। ਇਸ ਕਾਰਨ ਮੰਗ ਘਟੀ ਹੈ।


ਇਹ ਵੀ ਪੜ੍ਹੋ : Air India ਨੇ ਕੱਢੀ ਇੱਕ ਹਜ਼ਾਰ ਕੈਬਿਨ ਕਰੂ ਦੀ ਭਰਤੀ, ਇਸ ਸ਼ਹਿਰ 'ਚ ਹੋਵੇਗੀ ਵਾਕ-ਇਨ ਇੰਟਰਵਿਊ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News