ਕੱਚਾ ਤੇਲ ਹੋਇਆ ਠੰਡਾ, ਸੋਨੇ-ਚਾਂਦੀ ਦੀ ਚਾਲ ਤੇਜ਼

12/23/2019 10:35:09 AM

ਮੁੰਬਈ — ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ 'ਚ ਕਮਜ਼ੋਰੀ ਦੇਖਣ ਨੂੰ ਮਿਲੀ ਹੈ। ਨਾਇਮੈਕਸ 'ਤੇ ਕੱਚਾ ਤੇਲ 0.23 ਫੀਸਦੀ ਦੀ ਕਮਜ਼ੋਰੀ ਦੇ ਨਾਲ 60.30 ਡਾਲਰ 'ਤੇ ਦਿਖ ਰਹੀ ਹੈ ਅਤੇ ਬ੍ਰੇਂਟ ਕਰੂਡ 0.23 ਫੀਸਦੀ ਦੀ ਗਿਰਾਵਟ ਦੇ ਨਾਲ 65.99 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਸੋਨੇ-ਚਾਂਦੀ 'ਤੇ ਤੇਜ਼ੀ ਦਿਖ ਰਹੀ ਹੈ। ਕੋਮੈਕਸ 'ਤੇ ਸੋਨਾ 0.16 ਫੀਸਦੀ ਦੇ ਵਾਧੇ ਨਾਲ 1,483.30 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ 0.41 ਫੀਸਦੀ ਦੀ ਮਜ਼ਬੂਤੀ ਦੇ ਨਾਲ 17.30 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ। 


Related News