ਅਪ੍ਰੈਲ ਤੋਂ ਬਾਅਦ ਪਹਿਲੀ ਵਾਰ ਕੱਚਾ ਤੇਲ 70 ਡਾਲਰ ਤੋਂ ਹੇਠਾ
Friday, Nov 09, 2018 - 05:12 PM (IST)
ਲੰਡਨ— ਕੱਚਾ ਤੇਲ ਦੇ ਪ੍ਰਮੁੱਖ ਉਤਪਾਦਨ ਦੇਸ਼ਾਂ ਦੀ ਅਬੂਧਾਬੀ 'ਚ ਪ੍ਰਸਤਾਵਿਤ ਬੈਠਕ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਦੇ ਪੱਧਰ ਦੇ ਹੱਠਾ ਆ ਗਿਆ। ਇਹ ਅਪ੍ਰੈਲ 2018 ਤੋਂ ਬਾਅਦ ਪਹਿਲੀ ਵਾਰ 70 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਹੇਠਾ ਆਇਆ ਹੈ। ਲੰਡਨ 'ਚ ਸਵੇਰ ਦੇ ਸੌਕਿਆਂ 'ਚ ਬ੍ਰੇਂਟ ਕਰੂਡ (ਉੱਤਰੀ ਸਾਗਰ) ਜਨਵਰੀ ਡਿਲੀਵਰੀ 96 ਸੇਂਟ ਡਿੱਗ ਕੇ 69.69 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਅਮਰੀਕਾ 'ਚ ਤੇਲ ਭੰਡਾਰ ਵਧਣ ਨਾਲ ਕੱਚੇ ਤੇਲ 'ਚ ਇਹ ਗਿਰਾਵਟ ਆਈ ਹੈ।
ਇਸ ਹਫਤੇ 'ਚੇ ਓਪੇਕ ਅਤੇ ਗੈਰ-ਓਪੇਕ ਪ੍ਰਮੁੱਖ ਕੱਚਾ ਤੇਸ ਉਤਪਾਦਨ ਦੇਸ਼ ਕੀਮਤਾਂ 'ਚ ਗਿਰਾਵਟ ਦੇ ਮੱਦੇਨਜ਼ਰ ਉਤਪਾਦਨ 'ਚ ਸੰਭਾਵਿਤ ਕਟੌਤੀ ਨੂੰ ਲੈ ਕੇ ਅਬੂਧਾਬੀ 'ਚ ਬੈਠਕ ਕਰਨ ਵਾਲੇ ਹਨ।
