IKEA ਦੇ ਨਵੀਂ ਮੁੰਬਈ ਸਟੋਰ ''ਚ ਅਚਾਨਕ ਇਕੱਠੀ ਹੋਈ ਲੋਕਾਂ ਦੀ ਭੀੜ, ਜਾਣੋ ਵਜ੍ਹਾ

Sunday, Jun 27, 2021 - 12:02 PM (IST)

IKEA ਦੇ ਨਵੀਂ ਮੁੰਬਈ ਸਟੋਰ ''ਚ ਅਚਾਨਕ ਇਕੱਠੀ ਹੋਈ ਲੋਕਾਂ ਦੀ ਭੀੜ, ਜਾਣੋ ਵਜ੍ਹਾ

ਨਵੀਂ ਦਿੱਲੀ - ਦਰਅਸਲ 25 ਜੂਨ ਨੂੰ ਆਈਕਿਆ ਇੰਡੀਆ ਨੇ ਇੱਕ ਟਵੀਟ ਕੀਤਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਸਟੋਰ 'ਤੇ ਆਉਣ ਵਾਲੇ ਗਾਹਕਾਂ ਦਾ ਕੋਵਿਡ-19 ਰੈਪਿਡ ਐਂਟੀਜੇਨ ਟੈਸਟ ਫਰੀ ਵਿਚ NMMC ਦੁਆਰਾ ਕੀਤਾ ਜਾਵੇਗਾ। ਇਸ ਘੋਸ਼ਣਾ ਤੋਂ ਬਾਅਦ ਸ਼ਨੀਵਾਰ ਨੂੰ ਵੱਡੀ ਗਿਣਤੀ ਵਿਚ ਲੋਕ ਆਈਕਿਆ ਦੇ ਸਟੋਰਾਂ 'ਤੇ ਪਹੁੰਚਣੇ ਸ਼ੁਰੂ ਹੋ ਗਏ।

ਪਰ ਸੁਰੱਖਿਆ ਗਾਰਡ ਨੇ ਲੋਕਾਂ ਨੂੰ ਸਟੋਰ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ, ਜਿਸ ਕਾਰਨ ਲੋਕਾਂ ਦੀ ਇਕ ਲੰਮੀ ਲਾਈਨ ਲੱਗ ਗਈ ਅਤੇ ਹਫੜਾ-ਦਫੜੀ ਮੱਚ ਗਈ। ਇਸ ਤੋਂ ਬਾਅਦ, ਸਟਾਫ ਨੇ ਸਟੋਰ ਵਿਚ ਸਿਰਫ ਕੁਝ ਲੋਕਾਂ ਨੂੰ ਦਾਖਲਾ ਹੋਣ ਦਿੱਤਾ, ਜਿੱਥੇ ਉਨ੍ਹਾਂ ਦਾ ਕੋਵਿਡ -19 ਰੈਪਿਡ ਐਂਟੀਜਨ ਟੈਸਟ ਕੀਤਾ ਗਿਆ।

ਕੋਵਿਡ-19 ਨੂੰ ਲੈ ਕੇ ਸਰਕਾਰ ਦੀ ਸਖ਼ਤੀ

ਮਹਾਰਾਸ਼ਟਰ ਸਰਕਾਰ ਨੇ ਕੋਵਿਡ ਦੇ ਨਵੇਂ ਡੈਲਟਾ ਪਲੱਸ ਰੂਪ ਦੇ ਖਤਰੇ ਦੇ ਮੱਦੇਨਜ਼ਰ ਰਾਜ ਭਰ ਵਿੱਚ ਕੋਵਿਡ ਪਾਬੰਦੀਆਂ ਨੂੰ ਹੋਰ ਸਖਤ ਕਰ ਦਿੱਤਾ ਹੈ। ਸਵੀਡਨ ਦਾ ਆਈਕਿਆ ਇੰਡੀਆ ਫਰਨੀਚਰ ਅਤੇ ਘਰੇਲੂ ਉਪਕਰਣਾਂ ਦਾ ਵਿਸ਼ਵ ਦਾ ਸਭ ਤੋਂ ਵੱਡਾ ਨਿਰਮਾਤਾ ਹੈ। ਕੰਪਨੀ ਨੇ ਇਹ ਸਟੋਰ ਪਿਛਲੇ ਸਾਲ ਦਸੰਬਰ ਵਿਚ ਖੋਲ੍ਹਿਆ ਸੀ। ਇਹ ਸਟੋਰ 5 ਲੱਖ ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ 7000 ਤੋਂ ਵੱਧ ਘਰੇਲੂ ਸਜਾਵਟ ਉਤਪਾਦ ਉਪਲਬਧ ਹਨ। ਆਈਕੇਆ ਨੇ ਭਾਰਤ ਵਿਚ ਆਪਣਾ ਪਹਿਲਾ ਸਟੋਰ ਹੈਦਰਾਬਾਦ ਵਿਚ 2018 ਵਿਚ ਖੋਲ੍ਹਿਆ ਸੀ।

ਇਹ ਵੀ ਪੜ੍ਹੋ: 1 ਜੁਲਾਈ ਤੋਂ ਬਦਲ ਜਾਣਗੇ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੇ ਇਹ ਨਿਯਮ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News