ਕੋਲਾ ਖਾਨਾਂ ਤੋਂ ਦੂਰ ਸਥਿਤ ਥਰਮਲ ਪਾਵਰ ਸਟੇਸ਼ਨ ਵਿਚ ਕੋਲਾ ਭੰਡਾਰ ਦਾ ਸੰਕਟ

Monday, Apr 25, 2022 - 02:54 PM (IST)

ਕੋਲਾ ਖਾਨਾਂ ਤੋਂ ਦੂਰ ਸਥਿਤ ਥਰਮਲ ਪਾਵਰ ਸਟੇਸ਼ਨ ਵਿਚ ਕੋਲਾ ਭੰਡਾਰ ਦਾ ਸੰਕਟ

ਨਵੀਂ ਦਿੱਲੀ (ਭਾਸ਼ਾ) - ਅੱਤ ਦੀ ਗਰਮੀ ਕਾਰਨ ਬਿਜਲੀ ਦੀ ਵੱਧਦੀ ਮੰਗ ਵਿਚ ਕੋਲਾ ਖਾਨਾਂ ਤੋਂ ਕਾਫੀ ਦੂਰੀ ਉੱਤੇ ਸਥਿਤ (ਨਾਨ-ਪਿਟਹੇਥ) ਥਰਮਲ ਪਾਵਰ ਸਟੇਸ਼ਨ ਵਿਚ ਕੋਲਾ ਭੰਡਾਰ ਦਾ ਸੰਕਟ ਪੈਦਾ ਹੁੰਦਾ ਵਿਖ ਰਿਹਾ ਹੈ। ਇਨ੍ਹਾਂ ਬਿਜਲੀ ਪਲਾਂਟਾਂ ਕੋਲ ਪਿੱਛਲੇ ਵੀਰਵਾਰ ਤੱਕ ਆਮ ਦਾ ਸਿਰਫ 26 ਫੀਸਦੀ ਕੋਲਾ ਭੰਡਾਰ ਸੀ।

ਮਾਹਿਰਾਂ ਦਾ ਮੰਨਣਾ ਹੈ ਕਿ ਕੋਲੇ ਦੀ ਕਮੀ ਸੰਭਾਵਿਕ ਬਿਜਲੀ ਸੰਕਟ ਦਾ ਕਾਰਨ ਬਣ ਸਕਦੀ ਹੈ। ਅਜਿਹੇ ਪਲਾਂਟਾਂ ਨੂੰ ਕੋਲਾ ਸਪਲਾਈ ਵਧਾਉਣ ਦੀ ਜ਼ਰੂਰਤ ਹੈ। ਖਾਨਾਂ ਤੋਂ ਦੂਰ ਸਥਿਤ ਥਰਮਲ ਪਾਵਰ ਸਟੇਸ਼ਨ ਕੋਲ ਆਮ ਦਾ ਸਿਰਫ 26 ਫੀਸਦੀ ਭੰਡਾਰ ਚੰਗਾ ਸੰਕੇਤ ਨਹੀਂ ਮੰਨਿਆ ਜਾ ਸਕਦਾ। ਨਾਨ-ਪਿਟਹੇਡ ਥਰਮਲ ਪਾਵਰ ਸਟੇਸ਼ਨ ਕੋਲਾਂ ਖਾਨਾਂ ਤੋਂ ਕਾਫੀ ਦੂਰ ਹੁੰਦੇ ਹਨ ਅਤੇ ਇਨ੍ਹਾਂ ਪਲਾਂਟਾਂ ਵਿਚ ਕੋਲਾ ਭੰਡਾਰ ਕਾਫੀ ਮਹੱਤਵ ਰੱਖਦਾ ਹੈ।

ਬਹੁਤ ਘੱਟ ਸਟਾਕ ਬਚਿਆ

ਕੇਂਦਰੀ ਬਿਜਲੀ ਅਥਾਰਟੀ (ਸੀ. ਈ. ਏ.) ਦੇ ਤਾਜ਼ਾ ਅੰਕੜਿਆਂ ਅਨੁਸਾਰ ਸੋਮਵਾਰ ਤੋਂ ਵੀਰਵਾਰ ਤੱਕ ਲੱਗਭੱਗ 163 ਗੀਗਾਵਾਟ ਦੀ ਕੁਲ ਉਤਪਾਦਨ ਸਮਰੱਥਾ ਵਾਲੇ 155 ਨਾਨ-ਪਿਟਹੇਥ ਥਰਮਲ ਪਾਵਰ ਪਲਾਂਟਾਂ ਵਿਚ ਕੋਲੇ ਦਾ ਭੰਡਾਰ ਮਾਪਦੰਡ ਜਾਂ ਆਮ ਪੱਧਰ ਦਾ 26 ਫੀਸਦੀ ਸੀ। ਸੀ. ਈ. ਏ. ਲੱਗਭੱਗ 202 ਗੀਗਾਵਾਟ ਦੀ ਕੁਲ ਉਤਪਾਦਨ ਸਮਰੱਥਾ ਵਾਲੇ 173 ਬਿਜਲੀ ਪਲਾਂਟਾਂ ਵਿਚ ਕੋਲੇ ਭੰਡਾਰ ਦੀ ਨਿਗਰਾਨੀ ਕਰਦਾ ਹੈ। ਇਨ੍ਹਾਂ ਵਿਚ ਲੱਗਭੱਗ 39 ਗੀਗਾਵਾਟ ਦੀ ਕੁਲ ਉਤਪਾਦਨ ਸਮਰੱਥਾ ਵਾਲੀ 18 ਪਿਟਹੇਥ ਯੋਜਨਾਵਾਂ ਸ਼ਾਮਿਲ ਹਨ। ਕੋਲਾ ਖਾਨਾਂ ਦੇ ਨਜ਼ਦੀਕ (ਪਿਟਹੇਥ) ਸਥਿਤ ਥਰਮਲ ਬਿਜਲੀ ਘਰਾਂ ਦੇ ਸਾਹਮਣੇ ਆਮ ਤੌਰ ਉੱਤੇ ਕੋਲੇ ਦੀ ਕਮੀ ਦੀ ਸਮੱਸਿਆ ਨਹੀਂ ਆਉਂਦੀ।

ਖਾਨਾਂ ਤੋਂ ਦੂਰ ਸਥਿਤ ਪਲਾਂਟਾਂ ਵਿਚ ਪ੍ਰੇਸ਼ਾਨੀ ਵਧੀ

ਅੰਕੜਿਆਂ ਅਨੁਸਾਰ ਵੀਰਵਾਰ 21 ਅਪ੍ਰੈਲ ਨੂੰ ਕੋਲਾ ਖਾਨਾਂ ਤੋਂ ਦੂਰ ਸਥਿਤ ਬਿਜਲੀ ਪਲਾਂਟਾਂ ਦੇ ਕੋਲ 57,033 ਹਜ਼ਾਰ ਟਨ ਦੇ ਮਾਪਦੰਡ ਪੱਧਰ ਦੇ ਮੁਕਾਬਲੇ 14,610 ਹਜ਼ਾਰ ਟਨ ਕੋਲੇ ਦਾ ਭੰਡਾਰ ਸੀ। ਇਹ ਆਮ ਪੱਧਰ ਦਾ ਸਿਰਫ 26 ਫੀਸਦੀ ਬੈਠਦਾ ਹੈ। ਹਾਲ ਦੇ ਦਿਨਾਂ ਵਿਚ ਖਾਨਾਂ ਤੋਂ ਦੂਰ ਸਥਿਤ ਪਲਾਂਟਾਂ ਵਿਚ ਕੋਲੇ ਦੇ ਭੰਡਾਰ ਦੀ ਹਾਲਤ ਹੋਰ ਖਰਾਬ ਹੋਈ ਹੈ। 21 ਮਾਰਚ ਨੂੰ ਅਜਿਹੇ 155 ਬਿਜਲੀ ਪਲਾਂਟਾਂ ਕੋਲ ਕੋਲੇ ਦਾ ਭੰਡਾਰ 57,616 ਹਜ਼ਾਰ ਟਨ ਦੇ ਆਮ ਪੱਧਰ ਦਾ 31 ਫੀਸਦੀ ਯਾਨੀ 17,752 ਹਜ਼ਾਰ ਟਨ ਸੀ।


author

Harinder Kaur

Content Editor

Related News