ਤਾਲਾਬੰਦੀ ਕਾਰਨ ਕੋਰ ਸੈਕਟਰ ''ਚ ਸੰਕਟ, ਸਟੀਲ ਤੇ ਸੀਮੈਂਟ ਉਤਪਾਦਨ ''ਚ ਵੱਡੀ ਗਿਰਾਵਟ

Saturday, May 30, 2020 - 11:36 AM (IST)

ਤਾਲਾਬੰਦੀ ਕਾਰਨ ਕੋਰ ਸੈਕਟਰ ''ਚ ਸੰਕਟ, ਸਟੀਲ ਤੇ ਸੀਮੈਂਟ ਉਤਪਾਦਨ ''ਚ ਵੱਡੀ ਗਿਰਾਵਟ

ਨਵੀਂ ਦਿੱਲੀ — ਕੋਰੋਨਾ ਕਾਰਨ ਦੇਸ਼ ਭਰ ਲਾਗੂ ਤਾਲਾਬੰਦੀ ਕਾਰਨ ਅਪਰੈਲ ਵਿਚ ਅੱਠ ਮੁੱਖ ਉਦਯੋਗਾਂ ਵਾਲੇ ਕੋਰ ਸੈਕਟਰ ਦੇ ਉਤਪਾਦਨ ਵਿਚ 38.1 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਮਾਰਚ 2020 ਤੱਕ ਅੱਠ ਕੋਰ ਸੈਕਟਰਾਂ ਦੇ ਉਤਪਾਦਨ ਵਿਚ 9 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ। 

ਕੋਰ ਸੈਕਟਰ ਵਾਲੇ ਉਦਯੋਗਾਂ ਵਿਚ ਕੋਲਾ, ਸੀਮੈਂਟ, ਸਟੀਲ, ਕੁਦਰਤੀ ਗੈਸ, ਰਿਫਾਇਨਰੀ, ਬਿਜਲੀ, ਖਾਦ ਅਤੇ ਕੱਚਾ ਤੇਲ ਸ਼ਾਮਲ ਹਨ। ਦੇਸ਼ ਦੇ ਕੁਲ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ.ਆਈ.ਪੀ.) ਵਿਚ ਕੋਰ ਸੈਕਟਰ ਦਾ ਭਾਰ ਲਗਭਗ 40.27 ਪ੍ਰਤੀਸ਼ਤ ਹੁੰਦਾ ਹੈ। ਇਸ ਮਿਆਦ ਦੌਰਾਨ ਸਭ ਤੋਂ ਵੱਡਾ ਝਟਕਾ ਸਟੀਲ ਅਤੇ ਸੀਮੈਂਟ ਦੇ ਖੇਤਰਾਂ ਵਿਚ ਹੋਇਆ ਹੈ, ਜਿਸਦਾ ਉਤਪਾਦਨ ਕ੍ਰਮਵਾਰ 83.9 ਅਤੇ 86 ਪ੍ਰਤੀਸ਼ਤ ਘਟਿਆ ਹੈ। ਇਸ ਸਮੇਂ ਦੌਰਾਨ ਕੋਲੇ ਦਾ ਉਤਪਾਦਨ 15.5 ਪ੍ਰਤੀਸ਼ਤ ਘਟਿਆ ਹੈ। ਇਸੇ ਤਰ੍ਹਾਂ ਕੱਚੇ ਤੇਲ ਦਾ ਉਤਪਾਦਨ 6.4 ਪ੍ਰਤੀਸ਼ਤ ਘਟਿਆ ਹੈ।

ਵਣਜ ਅਤੇ ਉਦਯੋਗ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅਪ੍ਰੈਲ ਮਹੀਨੇ ਦੌਰਾਨ ਕੁਦਰਤੀ ਗੈਸ ਦੇ ਉਤਪਾਦਨ ਵਿਚ 19.9 ਪ੍ਰਤੀਸ਼ਤ ਦੀ ਭਾਰੀ ਗਿਰਾਵਟ ਆਈ ਹੈ। ਇਸ ਮਿਆਦ ਦੌਰਾਨ ਰਿਫਾਇਨਰੀ ਉਤਪਾਦਾਂ ਦੇ ਉਤਪਾਦਨ ਵਿਚ ਵੀ 24.2 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।

ਸਟੀਲ ਅਤੇ ਸੀਮੈਂਟ ਸੈਕਟਰ ਨੂੰ ਤਗੜਾ ਝਟਕਾ

ਇਸ ਮਿਆਦ ਦੌਰਾਨ ਖਾਦ ਦੇ ਉਤਪਾਦਨ 'ਚ 4.5 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇਸੇ ਤਰ੍ਹਾਂ ਸੀਮੈਂਟ ਦੇ ਉਤਪਾਦਨ ਵਿਚ 86 ਪ੍ਰਤੀਸ਼ਤ ਦੀ ਭਾਰੀ ਗਿਰਾਵਟ ਆਈ ਹੈ। ਅਪ੍ਰੈਲ ਵਿਚ ਬਿਜਲੀ ਉਤਪਾਦਨ ਵਿਚ 22.8 ਪ੍ਰਤੀਸ਼ਤ ਦੀ ਗਿਰਾਵਟ ਆਈ। ਇਸ ਮਿਆਦ ਦੇ ਦੌਰਾਨ ਸਟੀਲ ਅਤੇ ਸੀਮੈਂਟ ਸੈਕਟਰ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਸਮੇਂ ਦੌਰਾਨ ਬਿਜਲੀ ਉਤਪਾਦਨ ਵਿਚ 22.8 ਪ੍ਰਤੀਸ਼ਤ ਦੀ ਭਾਰੀ ਗਿਰਾਵਟ ਆਈ ਹੈ।


author

Harinder Kaur

Content Editor

Related News