16 ਤੱਕ ਨਾ ਕੀਤਾ ਇਹ ਕੰਮ, ਤਾਂ ATM-ਕ੍ਰੈਡਿਟ ਕਾਰਡ ''ਤੇ ਨਹੀਂ ਹੋਵੇਗੀ ਸ਼ਾਪਿੰਗ

Saturday, Mar 07, 2020 - 03:40 PM (IST)

ਨਵੀਂ ਦਿੱਲੀ— ATM ਤੇ ਕ੍ਰੈਡਿਟ ਕਾਰਡ ਧਾਰਕਾਂ ਲਈ ਮਹੱਤਵਪੂਰਨ ਖਬਰ ਹੈ। ਮੌਜੂਦਾ ਸਮੇਂ ATM ਕਾਰਡ ਤੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਆਨਲਾਈਨ ਸ਼ਾਪਿੰਗ ਲਈ ਖੂਬ ਕੀਤਾ ਜਾ ਰਿਹਾ ਹੈ।

ਉੱਥੇ ਹੀ, ਦੁਕਾਨ 'ਤੇ ਖਰੀਦਦਾਰੀ ਦੀ ਪੇਮੈਂਟ ਵੀ ਬਹੁਤ ਸਾਰੇ ਲੋਕ ਇਨ੍ਹਾਂ ਨਾਲ ਕਰ ਰਹੇ ਹਨ। ਹਾਲਾਂਕਿ, ਇਸ ਵਿਚਕਾਰ ਬਹੁਤ ਸਾਰੇ ਲੋਕ ਉਹ ਵੀ ਹਨ, ਜਿਨ੍ਹਾਂ ਨੇ ਇਕ ਵਾਰ ਵੀ ਡੈਬਿਟ ਅਤੇ ਕ੍ਰੈਡਿਟ ਕਾਰਡ ਨੂੰ ਆਨਲਾਈਨ ਪੇਮੈਂਟ ਜਾਂ ਕੰਟੈਕਟਲੈੱਸ ਪੇਮੈਂਟ ਲਈ ਯੂਜ਼ ਨਹੀਂ ਕੀਤਾ ਹੈ। ਹੁਣ ਉਨ੍ਹਾਂ ਗਾਹਕਾਂ ਦੇ ਕਾਰਡ 'ਤੇ ਆਨਲਾਈਨ ਤੇ ਕੰਟੈਕਟਲੈੱਸ ਲੈਣ-ਦੇਣ ਦੀ ਸਹੂਲਤ 16 ਮਾਰਚ, 2020 ਨੂੰ ਲਾਜ਼ਮੀ ਤੌਰ 'ਤੇ ਬੰਦ ਕਰ ਦਿੱਤੀ ਜਾਵੇਗੀ ਜਿਨ੍ਹਾਂ ਨੇ ਹੁਣ ਤੱਕ ਇਸ ਤਰ੍ਹਾਂ ਦੇ ਲੈਣ-ਦੇਣ ਲਈ ਇਸ ਦੀ ਵਰਤੋਂ ਨਹੀਂ ਕੀਤੀ ਹੈ।
 

ਕਿਉਂ ਹੋ ਰਿਹੈ ਇਹ?
ਡੈਬਿਟ ਜਾਂ ਕ੍ਰੈਡਿਟ ਕਾਰਡ ਟ੍ਰਾਂਜੈਕਸ਼ਨਸ ਦੀ ਸੁਰੱਖਿਆ ਵਧਾਉਣ ਲਈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 15 ਜਨਵਰੀ 2020 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ 'ਚ ਆਰ. ਬੀ. ਆਈ. ਨੇ ਕਾਰਡ ਜਾਰੀ ਕਰਨ ਵਾਲਿਆਂ ਨੂੰ ਉਨ੍ਹਾਂ ਸਾਰੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ 'ਤੇ ਆਨਲਾਈਨ ਟ੍ਰਾਂਜੈਕਸ਼ਨ ਅਤੇ ਕੰਟੈਕਟਲੈੱਸ ਪੇਮੈਂਟ ਸੇਵਾਵਾਂ ਨੂੰ ਬੰਦ ਕਰਨ ਲਈ ਕਿਹਾ ਹੈ, ਜਿਨ੍ਹਾਂ ਨੂੰ ਇਸ ਲਈ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ। ਕਾਰਡ ਧਾਰਕਾਂ ਕੋਲ ਹੁਣ ਸਿਰਫ 16 ਮਾਰਚ ਤੱਕ ਦਾ ਸਮਾਂ ਹੈ ਕਿ ਉਹ ਇਨ੍ਹਾਂ ਟ੍ਰਾਂਜੈਕਸ਼ਨਾਂ ਦੀ ਸੁਵਿਧਾ ਬੰਦ ਹੋਣ ਤੋਂ ਰੋਕਣ ਲਈ ਅਜਿਹੇ ਕਾਰਡਾਂ ਦੀ ਵਰਤੋਂ ਕੰਟੈਕਟਲੈੱਸ ਪੇਮੈਂਟ ਤੇ ਆਨਲਾਈਨ ਕਰ ਲੈਣ।
ਉੱਥੇ ਹੀ, 16 ਮਾਰਚ ਤੋਂ ਡੈਬਿਟ ਅਤੇ ਕ੍ਰੈਡਿਟ ਗਾਹਕਾਂ ਨੂੰ ਵੱਡੀ ਸੁਵਿਧਾ ਵੀ ਮਿਲਣ ਜਾ ਰਹੀ ਹੈ। ਬੈਂਕਾਂ ਵੱਲੋਂ ਹੁਣ ਤੁਹਾਨੂੰ ਕਾਰਡ ਬੰਦ ਤੇ ਓਨ ਕਰਨ ਦੀ ਸੁਵਿਧਾ ਦਿੱਤੀ ਜਾਵੇਗੀ, ਨਾਲ ਹੀ ਤੁਸੀਂ ATM, ਪੀ. ਓ. ਐੱਸ., ਘਰੇਲੂ ਤੇ ਕੌਮਾਂਤਰੀ ਟ੍ਰਾਂਜੈਕਸ਼ਨ ਲਿਮਟ ਵੀ ਨਿਰਧਾਰਤ ਕਰ ਸਕੋਗੇ। ਇਹ ਸੁਵਿਧਾ ਹਫਤੇ ਦੇ 24 ਘੰਟੇ ਉਪਲੱਬਧ ਰਹੇਗੀ। ਇਹ ਤੁਸੀਂ ਮੋਬਾਇਲ ਤੇ ਨੈੱਟ ਬੈਂਕਿੰਗ ਜ਼ਰੀਏ ਕਰ ਸਕੋਗੇ। ਹਾਲਾਂਕਿ, ਲਗਭਗ ਸਾਰੇ ਬੈਂਕਾਂ ਨੇ ਹੁਣ ਇਹ ਸੁਵਿਧਾ ਦੇਣੀ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼  ►RBI ਸਰਕੂਲਰ ਨੇ ਯੈੱਸ ਬੈਂਕ ਗਾਹਕਾਂ ਦੀ ਉਡਾਈ ਨੀਂਦ, ਕੀ ਹੋਵੇਗਾ ਪੈਸੇ ਦਾ? ►ਬੈਂਕ ਡੁੱਬਾ ਤਾਂ FD ਨੂੰ ਮਿਲਾ ਕੇ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ, ਲਾਗੂ ਹੋਵੇਗਾ ਇਹ ਨਿਯਮ ►ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, 'ਮਾਫ' ਕੀਤਾ ਇਹ ਚਾਰਜਯੈੱਸ ਬੈਂਕ 'ਚ ਗਾਹਕਾਂ ਦੇ ਪੈਸੇ ਨੂੰ ਲੈ ਕੇ ਹੁਣ ਬੋਲੇ SBI ਪ੍ਰਮੁੱਖ, ਜਾਣੋ ਕੀ ਕਿਹਾ


Related News