ਸਤੰਬਰ 'ਚ ਕ੍ਰੈਡਿਟ ਕਾਰਡ ਖਰਚ 25 ਫੀਸਦੀ ਵਧ ਕੇ 1.76 ਲੱਖ ਕਰੋੜ ਰੁਪਏ ਹੋਇਆ

Wednesday, Oct 30, 2024 - 11:49 AM (IST)

ਸਤੰਬਰ 'ਚ ਕ੍ਰੈਡਿਟ ਕਾਰਡ ਖਰਚ 25 ਫੀਸਦੀ ਵਧ ਕੇ 1.76 ਲੱਖ ਕਰੋੜ ਰੁਪਏ ਹੋਇਆ

ਨਵੀਂ ਦਿੱਲੀ - ਤੰਬਰ 'ਚ ਕ੍ਰੈਡਿਟ ਕਾਰਡ ਦੇ ਖਰਚ 'ਚ 25 ਫੀਸਦੀ ਦਾ ਮਹੱਤਵਪੂਰਨ ਵਾਧਾ ਹੋਇਆ ਹੈ। ਪਿਛਲੇ 6 ਮਹੀਨਿਆਂ 'ਚ ਇਹ ਸਭ ਤੋਂ ਵੱਡਾ ਵਾਧਾ ਹੈ। ਫਰਵਰੀ 2024 'ਚ ਪਹਿਲੀ ਵਾਰ ਖਰਚੇ 'ਚ 20 ਫੀਸਦੀ ਤੋਂ ਜ਼ਿਆਦਾ ਵਾਧਾ ਹੋਇਆ ਸੀ। ਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ ਮੁਤਾਬਕ, ਸਤੰਬਰ ਮਹੀਨੇ 'ਚ ਖਰਚ 1.76 ਲੱਖ ਕਰੋੜ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ ਇਸੇ ਮਿਆਦ 'ਚ 1.42 ਲੱਖ ਕਰੋੜ ਰੁਪਏ ਸੀ। ਅਗਸਤ 2024 'ਚ ਕ੍ਰੈਡਿਟ ਕਾਰਡਾਂ ਰਾਹੀਂ 1.68 ਲੱਖ ਕਰੋੜ ਰੁਪਏ ਖਰਚ ਕੀਤੇ ਗਏ ਸਨ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰਾ ਦੀ ਮੌਤ ਨੇ ਮਨੋਰੰਜਨ ਜਗਤ 'ਚ ਮਚਾਈ ਤਰਥੱਲੀ

ਮਾਹਿਰਾਂ ਦਾ ਕਹਿਣਾ ਹੈ ਕਿ ਆਧਾਰ ਪ੍ਰਭਾਵ ਅਤੇ ਤਿਉਹਾਰਾਂ ਦੀ ਮੰਗ ਕਾਰਨ ਮਜ਼ਬੂਤ ​​ਵਾਧਾ ਦਰਜ ਕੀਤਾ ਗਿਆ ਹੈ। ਕੇਅਰ ਏਜ ਰੇਟਿੰਗਜ਼ 'ਤੇ BFSI ਖੋਜ ਦੇ ਮੁਖੀ ਸੌਰਭ ਭਲੇਰਾਓ ਨੇ ਕਿਹਾ, "ਕ੍ਰੈਡਿਟ ਕਾਰਡ ਖਰਚ 'ਚ ਵਾਧਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਘੱਟ ਆਧਾਰ ਅਤੇ ਤਿਉਹਾਰਾਂ ਦੇ ਖਰਚੇ 'ਚ ਵਾਧਾ ਹੋਣ ਕਾਰਨ ਹੋਇਆ ਹੈ। ਇਸ ਤੋਂ ਇਲਾਵਾ, ਈ. ਐੱਮ. ਆਈ. ਵਰਗੀਆਂ ਪ੍ਰੋਤਸਾਹਨ ਯੋਜਨਾਵਾਂ ਦਾ ਵੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਪ੍ਰਭਾਵ ਪਿਆ ਹੈ। ਤਿਉਹਾਰ ਅਤੇ ਇਸ ਨਾਲ ਜੁੜੀਆਂ ਸਾਰੀਆਂ ਪ੍ਰੋਤਸਾਹਨ ਯੋਜਨਾਵਾਂ ਦੇ ਕਾਰਨ ਅਕਤੂਬਰ 'ਚ ਵੀ ਖਰਚ ਬਿਹਤਰ ਹੋਣ ਦੀ ਸੰਭਾਵਨਾ ਹੈ।

ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਹਾਲ ਹੀ 'ਚ ਕਿਹਾ ਸੀ ਕਿ ਤਿਉਹਾਰੀ ਸੀਜ਼ਨ ਦੀ ਮੰਗ ਭਾਰਤ ਦੇ ਆਰਥਿਕ ਵਿਕਾਸ 'ਤੇ ਮਿਲੇ-ਜੁਲੇ ਸੰਕੇਤ ਦੇ ਰਹੀ ਹੈ ਪਰ ਸਕਾਰਾਤਮਕ ਸੰਕੇਤ ਨਕਾਰਾਤਮਕ ਸੰਕੇਤਾਂ ਤੋਂ ਵੱਧ ਹਨ ਅਤੇ ਭਾਰਤ ਦੀ ਆਰਥਿਕਤਾ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਜੁਲਾਈ-ਸਤੰਬਰ ਦੌਰਾਨ ਕੁਝ ਨਿੱਜੀ ਖੇਤਰ ਦੇ ਬੈਂਕਾਂ 'ਤੇ ਕ੍ਰੈਡਿਟ ਕਾਰਡਾਂ ਦੇ ਨਾਲ-ਨਾਲ ਮਾਈਕ੍ਰੋਫਾਈਨੈਂਸ 'ਤੇ ਦਬਾਅ ਵਧਿਆ ਹੈ।

ਇਹ ਖ਼ਬਰ ਵੀ ਪੜ੍ਹੋ  - ਸੂਰਿਆ ਤੇ ਬੌਬੀ ਦਿਓਲ ਨੂੰ ਝਟਕਾ, ਫ਼ਿਲਮ 'ਕੰਗੂਵਾ' ਦਾ ਅਦਾਕਾਰ ਘਰ 'ਚ ਮਿਲਿਆ ਮ੍ਰਿਤਕ

ਅਰਜੁਨ ਚੌਧਰੀ, ਗਰੁੱਪ ਐਗਜ਼ੀਕਿਊਟਿਵ (ਅਫਲੂਐਂਟ ਬੈਂਕਿੰਗ, ਐਨ.ਆਰ.ਆਈ., ਕਾਰਡ/ਪੇਮੈਂਟਸ ਅਤੇ ਰਿਟੇਲ ਲੈਂਡਿੰਗ), ਐਕਸਿਸ ਬੈਂਕ ਨੇ ਨਤੀਜਿਆਂ ਦੀ ਘੋਸ਼ਣਾ ਤੋਂ ਬਾਅਦ ਕਿਹਾ, ''ਜਿਵੇਂ ਕਿ ਅਸੀਂ ਪਿਛਲੀ ਵਾਰ ਕਿਹਾ ਸੀ, ਕ੍ਰੈਡਿਟ ਕਾਰਡਾਂ ਦੇ ਮਾਮਲੇ 'ਚ, ਕੁਝ ਅਜਿਹੇ ਹਿੱਸੇ ਹਨ, ਜਿੱਥੇ ਸ਼ੁਰੂਆਤੀ ਦਬਾਅ ਹੈ ਅਤੇ ਕਰਜ਼ੇ ਦੇ ਸੰਕੇਤ ਹਨ। ਅਸੀਂ ਇਸ ਸਬੰਧ 'ਚ ਕਾਰਵਾਈ ਕੀਤੀ ਹੈ।'' ਸਭ ਤੋਂ ਵੱਡੇ ਕ੍ਰੈਡਿਟ ਕਾਰਡ ਜਾਰੀ ਕਰਨ ਵਾਲੇ ਐੱਚ. ਡੀ. ਐੱਫ. ਸੀ. ਬੈਂਕ ਦੇ ਕ੍ਰੈਡਿਟ ਕਾਰਡ ਖਰਚੇ ਸਤੰਬਰ 2023 'ਚ 38,661.8 ਕਰੋੜ ਰੁਪਏ ਤੋਂ ਵਧ ਕੇ 52,226.59 ਕਰੋੜ ਰੁਪਏ ਹੋ ਗਏ ਹਨ। ਐੱਸ. ਬੀ. ਆਈ. ਕਾਰਡਾਂ ਤੋਂ ਲੈਣ-ਦੇਣ 11 ਫੀਸਦੀ ਵਧ ਕੇ 27,714.7 ਕਰੋੜ ਰੁਪਏ, ਆਈ. ਸੀ. ਆਈ. ਸੀ. ਆਈ. ਬੈਂਕ ਕਾਰਡਾਂ ਤੋਂ ਖਰਚ 24 ਫੀਸਦੀ ਵਧ ਕੇ 31,457 ਕਰੋੜ ਰੁਪਏ ਅਤੇ ਐਕਸਿਸ ਬੈਂਕ ਤੋਂ 15.1 ਫੀਸਦੀ ਵਧ ਕੇ 18,721.9 ਕਰੋੜ ਰੁਪਏ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News