ਕੋਵਿਡ-19: ਸਰਕਾਰ ਦੀਆਂ ਇਨ੍ਹਾਂ ਸ਼ਾਨਦਾਰ ਸਕੀਮਾਂ 'ਤੇ FD ਤੋਂ ਵੱਧ ਕਮਾਓ ਪੈਸਾ
Wednesday, Apr 21, 2021 - 04:55 PM (IST)
ਨਵੀਂ ਦਿੱਲੀ- ਕੋਵਿਡ-19 ਦੇ ਦੌਰ ਵਿਚ ਬੈਂਕ ਐੱਫ. ਡੀ. 'ਤੇ ਵਿਆਜ ਦਰਾਂ ਕਾਫ਼ੀ ਘੱਟ ਹਨ। ਇਸ ਵਿਚਕਾਰ ਬਹੁਤ ਸਾਰੇ ਲੋਕ ਸ਼ੇਅਰ ਬਾਜ਼ਾਰ ਲਿੰਕਡ ਸਕੀਮਾਂ ਵਿਚ ਜੋਖਮ ਲੈਣ ਦੀ ਬਜਾਏ ਉਨ੍ਹਾਂ ਯੋਜਨਾਵਾਂ ਵਿਚ ਪੈਸਾ ਲਾਉਣਾ ਚਾਹੁੰਦੇ ਹਨ ਜਿੱਥੇ ਪੈਸੇ ਦੀ ਗਾਰੰਟੀ ਸਰਕਾਰ ਦੀ ਹੋਵੇ। ਲਿਹਾਜਾ ਅਜਿਹੇ ਨਿਵੇਸ਼ਕਾਂ ਲਈ ਡਾਕਘਰ ਦੀ ਐੱਨ. ਐੱਸ. ਸੀ., ਕੇ. ਵੀ. ਪੀ., ਟਾਈਮ ਡਿਪਾਜ਼ਿਟ, ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (ਐੱਸ. ਸੀ. ਐੱਸ. ਐੱਸ.) ਬਿਹਤਰ ਰਿਟਰਨ ਦੇ ਹਿਸਾਬ ਨਾਲ ਸ਼ਾਨਦਰ ਸਕੀਮਾਂ ਹੋ ਸਕਦੀਆਂ ਹਨ।
ਡਾਕਘਰ ਸਕੀਮਾਂ 'ਤੇ ਇਸ ਸਮੇਂ ਵਿਆਜ ਦਰਾਂ-
ਇਹ ਵੀ ਪੜ੍ਹੋ- ਕੋਵਿਡ-19 ਦਾ ਅਸਰ : ਹੀਰੋ ਨੇ ਕੁਝ ਦਿਨਾਂ ਲਈ ਆਪਣੇ ਸਾਰੇ ਕਾਰਖ਼ਾਨੇ ਬੰਦ ਕੀਤੇ
ਬਜ਼ੁਰਗਾਂ ਲਈ ਖ਼ਾਸ ਸਕੀਮ-
ਇਸ ਸਮੇਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (ਐੱਸ. ਸੀ. ਐੱਸ. ਐੱਸ.) ਕਾਫ਼ੀ ਸ਼ਾਨਦਾਰ ਸਕੀਮ ਹੈ। ਇਸ ਵਿਚ ਕੀਤੇ ਗਏ ਨਿਵੇਸ਼ ਦੇ ਬਦਲੇ ਵਿਚ ਇਨਕਮ ਟੈਕਸ ਦੀ ਧਾਰਾ 80ਸੀ ਤਹਿਤ 1.5 ਲੱਖ ਰੁਪਏ ਤੱਕ ਦੀ ਟੈਕਸ ਕਟੌਤੀ ਦਾ ਫਾਇਦਾ ਵੀ ਮਿਲਦਾ ਹੈ। ਮੌਜੂਦਾ ਸਮੇਂ ਇਸ ਪੰਜ ਸਾਲਾ ਸਕੀਮ 'ਤੇ 7.4 ਫ਼ੀਸਦੀ ਵਿਆਜ ਦਰ ਹੈ, ਜਦੋਂ ਕਿ ਐੱਸ. ਬੀ. ਆਈ. ਅਤੇ ਐੱਚ. ਡੀ. ਐੱਫ. ਸੀ. ਵਰਗੇ ਮੋਹਰੀ ਬੈਂਕ 5 ਸਾਲ ਦੀ ਐੱਫ. ਡੀ. 'ਤੇ ਸੀਨੀਅਰ ਸਿਟੀਜ਼ਨਸ ਨੂੰ 6.2 ਫ਼ੀਸਦੀ ਤੱਕ ਵਿਆਜ ਦੇ ਰਹੇ ਹਨ।
ਇਹ ਵੀ ਪੜ੍ਹੋ- AIR INDIA ਦੇ ਮੁਸਾਫ਼ਰਾਂ ਲਈ ਬੁਰੀ ਖ਼ਬਰ, ਇਸ ਮੁਲਕ ਲਈ ਉਡਾਣਾਂ ਰੱਦ
ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਵਿਚ 15 ਲੱਖ ਰੁਪਏ ਤੱਕ ਦੀ ਰਾਸ਼ੀ ਜਮ੍ਹਾ ਕਰਾਈ ਜਾ ਸਕਦੀ ਹੈ। ਸਰਕਾਰ ਹਰ ਤਿਮਾਹੀ ਡਾਕਘਰ ਸਕੀਮਾਂ ਦੀਆਂ ਵਿਆਜ ਦਰਾਂ ਦੀ ਸਮੀਖਿਆ ਕਰਦੀ ਹੈ। ਮੌਜੂਦਾ ਵਿਆਜ ਦਰਾਂ 30 ਜੂਨ 2021 ਤੱਕ ਇਹੀ ਰਹਿਣਗੀਆਂ। ਐੱਸ. ਸੀ. ਐੱਸ. ਐੱਸ. ਦੀ ਖ਼ਾਸ ਗੱਲ ਇਹ ਹੈ ਕਿ ਜਦੋਂ ਤੁਸੀਂ ਇਹ ਸਕੀਮ ਲੈ ਲੈਂਦੇ ਹੋ ਤਾਂ ਇਸ ਦੀ ਵਿਆਜ ਦਰ ਸਕੀਮ ਦੇ ਪੰਜ ਸਾਲ ਪੂਰੇ ਹੋਣ ਤੱਕ ਤੁਹਾਡੇ ਲਈ ਫਿਕਸਡ ਰਹਿੰਦੀ ਹੈ, ਭਾਵੇਂ ਕਿ ਇਸ ਵਿਚਕਾਰ ਨਵੀਂ ਵਿਆਜ ਦਰ ਘੱਟ ਹੋ ਜਾਵੇ।
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਵਿਚਾਰ