ਦੇਸੀ ਛੱਡ ਕੇ ਮਹਿੰਗੀ ਵਿਸਕੀ ਪੀਣ ਲੱਗੇ ਭਾਰਤੀ ! 60 ਫ਼ੀਸਦੀ ਉਛਲਿਆ ਸਕਾਟ ਦਾ ਇੰਪੋਰਟ

Sunday, Feb 12, 2023 - 04:34 PM (IST)

ਦੇਸੀ ਛੱਡ ਕੇ ਮਹਿੰਗੀ ਵਿਸਕੀ ਪੀਣ ਲੱਗੇ ਭਾਰਤੀ ! 60 ਫ਼ੀਸਦੀ ਉਛਲਿਆ ਸਕਾਟ ਦਾ ਇੰਪੋਰਟ

ਬਿਜ਼ਨੈੱਸ ਡੈਸਕ—ਦੇਸ਼ ਦੇ ਲੋਕਾਂ 'ਚ ਮਹਿੰਗੀ ਸ਼ਰਾਬ ਪੀਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਭਾਰਤ ਫਰਾਂਸ ਨੂੰ ਪਛਾੜ ਕੇ ਬ੍ਰਿਟੇਨ ਦੀ ਸਕਾਚ ਵਿਸਕੀ ਦਾ ਸਭ ਤੋਂ ਵੱਡਾ ਬਾਜ਼ਾਰ ਬਣ ਕੇ ਉਭਰਿਆ ਹੈ। ਭਾਰਤ ਦਾ ਸਾਲ 2022 'ਚ ਬ੍ਰਿਟੇਨ ਤੋਂ ਸਕਾਚ ਵਿਸਕੀ ਦੀ ਦਰਾਮਦ 60 ਫ਼ੀਸਦੀ ਵਧ ਗਈ ਹੈ। ਇਹ ਜਾਣਕਾਰੀ ਸਕਾਟਲੈਂਡ ਦੀ ਇੱਕ ਪ੍ਰਮੁੱਖ ਉਦਯੋਗਿਕ ਸੰਸਥਾ ਦੇ ਅੰਕੜਿਆਂ ਤੋਂ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ-ਜ਼ਰੂਰਤ ਪਈ ਤਾਂ ਮਨਰੇਗਾ ਨੂੰ ਜ਼ਿਆਦਾ ਧਨ ਦੇਵਾਂਗੇ : ਵਿੱਤ ਮੰਤਰੀ

ਭਾਰਤ ਨੇ ਪਿਛਲੇ ਸਾਲ ਸਕਾਚ ਵਿਸਕੀ ਦੀਆਂ 700 ਮਿਲੀਲੀਟਰ ਵਾਲੀਆਂ 27.9 ਕਰੋੜ ਬੋਤਲਾਂ ਦਾ ਆਯਾਤ ਕੀਤਾ, ਜਦੋਂ ਕਿ ਫਰਾਂਸ ਨੇ 20.5 ਕਰੋੜ ਬੋਤਲਾਂ ਦਾ ਆਯਾਤ ਕੀਤਾ ਸੀ। ਭਾਰਤੀ ਸਕਾਚ ਬਾਜ਼ਾਰ ਨੇ ਪਿਛਲੇ ਦਹਾਕੇ 'ਚ 200 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਭਾਰਤ ਨੇ ਸਕਾਚ ਵਿਸਕੀ ਦੀ ਦਰਾਮਦ ਦੇ ਮਾਮਲੇ 'ਚ ਫਰਾਂਸ ਨੂੰ ਪਿੱਛੇ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ-ਜੰਮੂ-ਕਸ਼ਮੀਰ 'ਚ ਮਿਲਿਆ ਲਿਥੀਅਮ ਦਾ ਖ਼ਜ਼ਾਨਾ, ਜਾਣੋ ਕਿਸ ਕੰਮ ਆਉਂਦਾ ਹੈ ਖਣਿਜ
ਸਕਾਚ ਵਿਸਕੀ ਐਸੋਸੀਏਸ਼ਨ (ਐੱਸ.ਡਬਲਯੂ.ਏ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋਹਰੇ ਅੰਕਾਂ ਦੇ ਵਾਧੇ ਦੇ ਬਾਵਜੂਦ, ਸਕਾਚ ਵਿਸਕੀ ਦੀ ਭਾਰਤ ਦੇ ਪੂਰੇ ਵਿਸਕੀ ਬਾਜ਼ਾਰ 'ਚ ਸਿਰਫ ਦੋ ਫ਼ੀਸਦੀ ਹਿੱਸੇਦਾਰੀ ਹੈ। ਭਾਰਤ ਅਤੇ ਬ੍ਰਿਟੇਨ ਦਰਮਿਆਨ ਮੁਫ਼ਤ ਵਪਾਰ ਸਮਝੌਤੇ 'ਚ ਵਿਸਕੀ ਦੀ ਦਰਾਮਦ ਇੱਕ ਅਹਿਮ ਮੁੱਦਾ ਹੈ। ਹਾਲੇ ਭਾਰਤ 'ਚ ਸਕਾਚ ਵਿਸਕੀ ਦੀ ਦਰਾਮਦ 'ਤੇ 150 ਫ਼ੀਸਦੀ ਟੈਰਿਫ ਲੱਗਦੀ ਹੈ। ਦੋਵਾਂ ਦੇਸ਼ਾਂ ਵਿਚਾਲੇ ਐੱਫ.ਟੀ.ਏ. ਡੀਲ ਹੋਣ ਨਾਲ ਸਕਾਟਲੈਂਡ ਦੀਆਂ ਵਿਸਕੀ ਕੰਪਨੀਆਂ ਨੂੰ ਕਾਫ਼ੀ ਫ਼ਾਇਦਾ ਮਿਲ ਸਕਦਾ ਹੈ। ਐੱਸ.ਡਬਲਊ.ਏ ਦੀ ਮੰਨੀਏ ਤਾਂ ਅਗਲੇ ਪੰਜ ਸਾਲਾਂ 'ਚ ਉਨ੍ਹਾਂ ਨੂੰ ਇਕ ਅਰਬ ਪੌਂਡ ਦਾ ਵਾਧੂ ਵਾਧਾ ਮਿਲ ਸਕਦਾ ਹੈ।

ਇਹ ਵੀ ਪੜ੍ਹੋ-ADB ਨੇ ਹਿਮਾਚਲ 'ਚ ਬਾਗਬਾਨੀ ਨੂੰ ਵਾਧਾ ਦੇਣ ਲਈ 13 ਕਰੋੜ ਡਾਲਰ ਦੇ ਕਰਜ਼ੇ ਨੂੰ ਦਿੱਤੀ ਮਨਜ਼ੂਰੀ
ਵਿਸਕੀ ਨਿਰਯਾਤ ਦਾ ਰਿਕਾਰਡ
ਪਿਛਲੇ ਸਾਲ ਸਕਾਚ ਵਿਸਕੀ ਦੇ ਨਿਰਯਾਤ 'ਚ ਇੱਕ ਮਹੱਤਵਪੂਰਨ ਵਾਧਾ ਦੇਖਿਆ ਗਿਆ ਸੀ। ਇਸ ਦੌਰਾਨ ਪੂਰੀ ਦੁਨੀਆ ਨੂੰ 6.2 ਅਰਬ ਪੌਂਡ ਦੀ ਵਿਸਕੀ ਦੀ ਬਰਾਮਦ ਕੀਤੀ ਗਈ, ਜੋ ਕਿ ਇੱਕ ਰਿਕਾਰਡ ਹੈ। ਪਹਿਲੀ ਵਾਰ ਇਹ ਅੰਕੜਾ ਛੇ ਅਰਬ ਪੌਂਡ ਨੂੰ ਪਾਰ ਕਰ ਗਿਆ ਹੈ। ਇਸ 'ਚ ਪਿਛਲੇ ਸਾਲ ਦੇ ਮੁਕਾਬਲੇ 37 ਫ਼ੀਸਦੀ ਵਾਧਾ ਹੋਇਆ ਹੈ। ਇਹ ਬ੍ਰਿਟੇਨ ਦੇ ਸਭ ਤੋਂ ਵੱਡੇ ਨਿਰਯਾਤ 'ਚੋਂ ਇੱਕ ਹੈ। ਬ੍ਰਿਟੇਨ ਤੋਂ ਸਭ ਤੋਂ ਜ਼ਿਆਦਾ ਅਮਰੀਕਾ ਨੂੰ ਸਕਾਚ ਵਿਸਕੀ ਬਰਾਮਦ ਕੀਤੀ ਗਈ। ਸਕਾਟਲੈਂਡ ਤੋਂ ਅਮਰੀਕਾ ਨੂੰ 105.3 ਕਰੋੜ ਡਾਲਰ ਦੀ ਵਿਸਕੀ ਬਰਾਮਦ ਕੀਤੀ ਗਈ ਸੀ। ਇਸ ਦੌਰਾਨ ਭਾਰਤ ਨੂੰ 28.2 ਕਰੋੜ ਪੌਂਡ ਦੀ ਵਿਸਕੀ ਭੇਜੀ ਗਈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News