ਭਾਰਤ ''ਚ UPI ਅਤੇ ਆਧਾਰ ਦੀ ਸਫਲਤਾ ''ਤੇ ਬੋਲੇ ਸੁੰਦਰ ਪਿਚਾਈ, ਦੁਨੀਆ ਨੂੰ ਇੰਡੀਆ ਤੋਂ ਸਿੱਖਣ ਦੀ ਲੋੜ

Wednesday, Dec 21, 2022 - 03:16 PM (IST)

ਭਾਰਤ ''ਚ UPI ਅਤੇ ਆਧਾਰ ਦੀ ਸਫਲਤਾ ''ਤੇ ਬੋਲੇ ਸੁੰਦਰ ਪਿਚਾਈ, ਦੁਨੀਆ ਨੂੰ ਇੰਡੀਆ ਤੋਂ ਸਿੱਖਣ ਦੀ ਲੋੜ

ਬਿਜ਼ਨੈੱਸ ਡੈਸਕ- ਗੂਗਲ ਫਾਰ ਇੰਡੀਆ ਦੇ ਅੱਠਵੇਂ ਐਡੀਸ਼ਨ 'ਚ ਗੂਗਲ ਦੇ ਸੀ.ਈ.ਓ ਸੁੰਦਰ ਪਿਚਾਈ ਨੇ ਆਪਣੀ ਫਾਈਲਜ਼ ਐਪ ਰਾਹੀਂ ਡਿਜੀਲਾਕਰ ਅਤੇ ਗੂਗਲ ਪੇ ਦੇ ਨਵੇਂ ਟ੍ਰਾਂਜੈਕਸ਼ਨ ਸਰਚ ਫੀਚਰ ਵਰਗੇ ਕਈ ਐਲਾਨ ਕੀਤੇ ਹਨ। ਸੁੰਦਰ ਪਿਚਾਈ ਨੇ ਕਿਹਾ ਕਿ ਅਸੀਂ ਯੂ.ਪੀ.ਆਈ ਸਟੈਕ ਦੇ ਆਧਾਰ 'ਤੇ ਭਾਰਤ 'ਚ ਗੂਗਲ-ਪੇ ਬਣਾਇਆ ਹੈ ਅਤੇ ਹੁਣ ਅਸੀਂ ਇਸ ਨੂੰ ਦੁਨੀਆ ਦੇ ਹੋਰ ਦੇਸ਼ਾਂ 'ਚ ਲਿਆਉਣ ਦੀ ਯੋਜਨਾ ਬਣਾ ਰਹੇ ਹਾਂ। ਭਾਰਤ 'ਚ ਯੂਨਾਈਟਿਡ ਪੇਮੈਂਟਸ ਇੰਟਰਫੇਸ ਅਤੇ ਆਧਾਰ ਸੁੰਦਰ ਪਿਚਾਈ ਨੇ ਕਿਹਾ ਕਿ ਭਾਰਤ ਇਸ ਡਿਜੀਟਲ ਅਰਥਵਿਵਸਥਾ 'ਚ ਇੱਕ ਸਫਲ ਨਿਰਯਾਤਕ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਐਂਡਰਾਇਡ ਵਰਗੇ ਮੁਫਤ ਮੋਬਾਈਲ ਆਪਰੇਟਿੰਗ ਸਿਸਟਮ ਨੇ ਭਾਰਤ ਵਰਗੇ ਦੇਸ਼ਾਂ 'ਚ ਡਿਜੀਟਲ ਕ੍ਰਾਂਤੀ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ ਅਤੇ ਹੁਣ ਦੁਨੀਆ ਦੇ ਕਈ ਦੇਸ਼ਾਂ ਨੂੰ ਭਾਰਤ ਤੋਂ ਸਿੱਖਣ ਦੀ ਲੋੜ ਹੈ ਕਿ ਉਹ ਆਪਣੇ ਦੇਸ਼ 'ਚ ਕ੍ਰਾਂਤੀ ਕਿਵੇਂ ਲਿਆ ਸਕਦੇ ਹਨ।
ਸੁੰਦਰ ਪਿਚਾਈ ਨੇ ਕਿਹਾ ਕਿ ਅਸੀਂ ਰਿਲਾਇੰਸ ਜੀਓ ਦੇ ਨਾਲ, ਭਾਰਤੀ ਏਅਰਟੈੱਲ ਅਤੇ ਕੁਝ ਹੋਰਾਂ ਦੇ ਨਾਲ ਵੱਡੇ ਨਿਵੇਸ਼ ਕੀਤੇ ਹਨ। ਅਸੀਂ ਜੀਓ ਦੇ ਨਾਲ ਜੋ ਕੰਮ ਕੀਤਾ, ਉਸ ਦਾ ਇਕ ਹਿੱਸਾ ਜੀਓਫੋਨ ਦਾ ਵਿਕਾਸ ਕਰਨਾ ਸੀ ਅਤੇ ਅਸੀਂ ਹੋਰ ਭਾਗੀਦਾਰਾਂ ਦੇ ਨਾਲ ਵੀ ਅਜਿਹਾ ਕਰ ਰਹੇ ਹਾਂ ਪਰ ਸਾਡੀ ਪ੍ਰੇਰਣਾ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਸਸਤੀ ਪਹੁੰਚ ਪ੍ਰਦਾਨ ਕਰ ਰਹੇ ਹਾਂ।
ਉਨ੍ਹਾਂ ਨੇ ਅੱਗੇ ਕਿਹਾ ਕਿ 5ਜੀ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਭਾਗੀਦਾਰਾਂ ਨਾਲ ਕੰਮ ਕਰਨਾ ਡਿਜੀਟਾਈਜ਼ੇਸ਼ਨ ਫੰਡ ਦੇ ਫੋਕਸ ਦਾ ਇੱਕ ਵੱਡਾ ਹਿੱਸਾ ਰਿਹਾ ਹੈ। ਕੰਪਨੀ ਹੁਣ ਸਟਾਰਟਅੱਪਸ 'ਚ ਨਿਵੇਸ਼ ਕਰਨ 'ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ, ਖਾਸ ਤੌਰ 'ਤੇ ਔਰਤਾਂ ਦੀ ਅਗਵਾਈ 'ਚ। ਮੈਨੂੰ ਲਗਦਾ ਹੈ ਕਿ ਏ ਆਈ ਆਉਣ ਵਾਲੇ ਕਈ ਹੋਰ ਬਹੁਤ ਸਾਰੀਆਂ ਨਵੀਨਤਾਵਾਂ ਲਈ ਮੌਕੇ ਪ੍ਰਦਾਨ ਕਰਦਾ ਹੈ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸੀਂ ਆਈ.ਡੀ.ਐੱਫ ਦੀ ਵਰਤੋਂ ਖੇਤੀ, ਸਿਹਤ ਸੰਭਾਲ ਆਦਿ ਵਰਗੇ ਖੇਤਰਾਂ 'ਤੇ ਧਿਆਨ ਕੇਂਦਰਿਤ ਕਰਨ ਲਈ ਯੋਗਦਾਨ ਪਾਉਣ ਲਈ ਕਰ ਰਹੇ ਹਾਂ।
ਸੁੰਦਰ ਪਿਚਾਈ ਨੇ ਈਵੈਂਟ 'ਤੇ ਐਂਡਰਾਇਡ ਫੋਨ ਉਪਭੋਗਤਾਵਾਂ ਲਈ ਇੱਕ ਨਵੀਂ ਵਿਸ਼ੇਸ਼ਤਾ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਯੂਜ਼ਰਸ ਗੂਗਲ ਫਾਈਲਜ਼ ਐਪ ਦੇ ਜ਼ਰੀਏ ਡਿਜੀਲਾਕਰ ਦੀ ਵਰਤੋਂ ਵੀ ਕਰ ਸਕਣਗੇ। ਡਿਜੀਲਾਕਰ ਇੱਕ ਤਰ੍ਹਾਂ ਦਾ ਵਰਚੁਅਲ ਲਾਕਰ ਹੈ। ਇਸ 'ਚ ਸਾਰੇ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਪੇਪਰਲੈੱਸ  ਫਾਰਮੈਟ 'ਚ ਡਿਜੀਟਲ ਰੂਪ 'ਚ ਸਟੋਰ ਕੀਤਾ ਜਾ ਸਕਦਾ ਹੈ। ਡਿਜੀਲਾਕਰ 'ਚ ਸੁਰੱਖਿਅਤ ਕੀਤੇ ਗਏ ਸਾਰੇ ਦਸਤਾਵੇਜ਼ ਪੂਰੀ ਤਰ੍ਹਾਂ ਵੈਧ ਹਨ।
ਗੂਗਲ ਪੇ ਦਾ ਨਵਾਂ ਟ੍ਰਾਂਜੈਕਸ਼ਨ ਸਰਚ ਫੀਚਰ
ਗੂਗਲ ਪੇ ਨੇ ਇੱਕ ਨਵਾਂ ਟ੍ਰਾਂਜੈਕਸ਼ਨ ਸਰਚ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਆਪਣੇ ਲੈਣ-ਦੇਣ ਬਾਰੇ ਆਵਾਜ਼ ਰਾਹੀਂ ਜਾਣ ਸਕਣਗੇ। ਸ਼ੱਕੀ ਲੈਣ-ਦੇਣ ਲਈ ਗੂਗਲ ਪੇ ਹੁਣ ਜ਼ਿਆਦਾ ਸਕਿਓਰਿਟੀ ਅਲਰਟ ਅਤੇ ਚੇਤਾਵਨੀਆਂ ਦਿਖਾਏਗਾ। ਇਹ ਐੱਮ ਐੱਲ ਐਲਗੋਰਿਦਮ ਦੀ ਵਰਤੋਂ ਕਰਦਾ ਹੈ। ਇਹ ਚਿਤਾਵਨੀ ਰੀਜ਼ਨਲ ਭਾਸ਼ਾ 'ਚ ਹੋਵੇਗੀ। ਗੂਗਲ ਕਿਸੇ ਵੀ ਵੀਡੀਓ ਦੇ ਅੰਦਰ ਸਰਚ ਸਹੂਲਤ ਦੀ ਜਾਂਚ ਕਰ ਰਿਹਾ ਹੈ। ਤੁਹਾਨੂੰ ਬੱਸ ਸਰਚ ਇਨ ਵੀਡੀਓ ਫੀਚਰ ਰਾਹੀਂ ਆਪਣੀ ਪੁੱਛਗਿੱਛ ਟਾਈਪ ਕਰਨ ਦੀ ਲੋੜ ਹੈ ਅਤੇ ਤੁਸੀਂ ਵੀਡੀਓ 'ਚ ਉਸ ਥਾਂ 'ਤੇ ਜਾ ਸਕੋਗੇ ਜਿਸ ਦੀ ਤੁਸੀਂ ਭਾਲ ਕਰ ਰਹੇ ਹੋ। ਇਸ ਤੋਂ ਪਹਿਲਾਂ ਵੀਡੀਓ 'ਚ ਕੁਝ ਵੀ ਸਰਚ ਕਰਨ ਲਈ ਸਿਰਫ ਸੀਕ ਦਾ ਆਪਸ਼ਨ ਸੀ। ਸਰਚ ਇਨ ਵੀਡੀਓ ਫੀਚਰਸ ਸਰਚ ਨੂੰ ਆਸਾਨ ਬਣਾਵੇਗਾ।


author

Aarti dhillon

Content Editor

Related News