ਨੋਟਬੰਦੀ ਦੇ ਬਾਅਦ ਦੇਸ਼ ''ਚ ਕਰੋੜਪਤੀਆਂ ਦੀ ਗਿਣਤੀ ''ਚ ਹੋਇਆ ਵਾਧਾ

10/12/2019 11:21:49 AM

ਨਵੀਂ ਦਿੱਲੀ—ਦੇਸ਼ 'ਚ ਕਰੋੜਪਤੀਆਂ ਦੀ ਤਾਦਾਦ ਲਗਾਤਾਰ ਵਧ ਰਹੀ ਹੈ। ਇਨਕਮ ਟੈਕਸ ਡਿਪਾਰਟਮੈਂਟ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਦੇ ਮੁਤਾਬਕ ਅਸੇਸਮੈਂਟ ਈਅਰ 2018-19 'ਚ ਲਗਭਗ 97,689 ਲੋਕਾਂ ਨੇ ਆਪਣੇ ਇਨਕਮ ਟੈਕਸ ਇਕ ਕਰੋੜ ਰੁਪਏ ਤੋਂ ਜ਼ਿਆਦਾ ਦਰਸਾਇਆ ਹੈ। ਇਹ 20 ਫੀਸਦੀ ਦਾ ਵਾਧਾ ਦਰਸਾਉਂਦਾ ਹੈ, ਕਿਉਂਕਿ ਪਿਛਲੇ ਸਾਲ ਇਹ ਗਿਣਤੀ 81,344 ਸੀ।
ਨੋਟਬੰਦੀ ਦੇ ਤੁਰੰਤ ਬਾਅਦ ਦਾ ਅੰਕੜਾ
ਵਿਭਾਗ ਵਲੋਂ ਜਾਰੀ ਇਹ ਅੰਕੜਾ ਨੋਟਬੰਦੀ ਦੇ ਤੁਰੰਤ ਬਾਅਦ ਦਾ ਹੈ, ਜਦੋਂ ਅਰਥਵਿਵਸਥਾ 'ਚ ਸੁਸਤੀ ਆਉਣੀ ਸ਼ੁਰੂ ਹੋਈ ਸੀ। ਵੇਤਨਭੋਗੀ ਕੈਟੇਗਿਰੀ 'ਚ ਅਸੇਸਮੈਂਟ ਈਅਰ 2018-19 'ਚ 49,128 ਲੋਕਾਂ ਨੇ ਆਪਣੀ ਸੈਲਰੀ ਇਕ ਕਰੋੜ ਰੁਪਏ ਤੋਂ ਜ਼ਿਆਦਾ ਦਿਖਾਈ ਹੈ ਜਦੋਂਕਿ ਇਸ ਦੇ ਪਿਛਲੇ ਸਾਲ ਇਹ ਅੰਕੜਾ 41,457 ਸੀ।
ਇਨਕਮ ਟੈਕਸ ਡਿਪਾਰਟਮੈਂਟ ਨੇ ਵਿੱਤੀ ਸਾਲ 2018-19 ਤੱਕ ਦਾ ਅਪਡੇਟੇਡ ਟਾਈਮ-ਸੀਰੀਜ਼ ਡਾਟਾ ਅਤੇ ਅਸੇਸਮੈਂਟ ਈਅਰ 2018-19 ਲਈ ਇਨਕਮ-ਡਿਸਟ੍ਰੀਬਿਊਸ਼ਨ ਡਾਟਾ ਜਾਰੀ ਕੀਤਾ ਹੈ, ਜਿਸ 'ਚ ਕਾਰਪੋਰੇਟਸ, ਹਿੰਦੂ ਅਨਡਿਵਾਈਡੇਡ ਫੈਮਿਲੀਜ਼ ਐਂਡ ਇੰਡਵਿਜ਼ੁਅਲਸ ਦੀ ਇਨਕਮ ਡਿਸਟਰੀਬਿਊਸ਼ਨ ਦੀਆਂ ਜਾਣਕਾਰੀਆਂ ਸ਼ਾਮਲ ਹਨ।
ਕਰੋੜਪਤੀ ਕਰਜਦਾਤਾਵਾਂ ਦੀ ਗਿਣਤੀ 19 ਫੀਸਦੀ ਵਧੀ
ਅਸੇਸਮੈਂਟ ਈਅਰ 2018-19 'ਚ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਆਮਦਨ ਦਰਸਾਉਣ ਵਾਲੇ ਕਰਜਦਾਤਾਵਾਂ ਦੀ ਗਿਣਤੀ 19 ਫੀਸਦੀ ਵਧ ਕੇ 1.67 ਲੱਖ 'ਤੇ ਪਹੁੰਚ ਗਈ ਹੈ ਜੋ ਅਸੇਸਮੈਂਟ ਈਅਰ 2017-18 'ਚ 1.33 ਲੱਖ ਸੀ। ਇਕ ਕਰੋੜ ਰੁਪਏ ਤੋਂ ਜ਼ਿਆਦਾ ਇਨਕਮ ਦਰਸਾਉਣ ਵਾਲੇ ਇੰਡੀਵਿਜ਼ੁਅਲਸ ਦੀ ਗਿਣਤੀ 14,068 ਤੋਂ ਵਧ ਕੇ 16,759 ਹੋ ਗਈ ਹੈ।


Aarti dhillon

Content Editor

Related News