ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਗਿਰਾਵਟ, RBI ਨੇ ਜਾਰੀ ਕੀਤੇ ਅੰਕੜੇ

Saturday, Aug 26, 2023 - 11:45 AM (IST)

ਮੁੰਬਈ - ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 18 ਅਗਸਤ ਨੂੰ ਖ਼ਤਮ ਹਫ਼ਤੇ 'ਚ 7.273 ਅਰਬ ਡਾਲਰ ਤੋਂ ਘੱਟ ਕੇ 594.89 ਅਰਬ ਡਾਲਰ ਰਹਿ ਗਿਆ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਹਫ਼ਤੇ ਕੁੱਲ ਭੰਡਾਰ 708 ਮਿਲੀਅਨ ਡਾਲਰ ਵਧ ਕੇ 602.16 ਅਰਬ ਡਾਲਰ ਹੋ ਗਿਆ ਸੀ। ਅਕਤੂਬਰ 2021 ਵਿੱਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਅਮਰੀਕੀ ਡਾਲਰ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ। ਪਿਛਲੇ ਸਾਲ ਗਲੋਬਲ ਵਿਕਾਸ ਦੇ ਦਬਾਅ ਹੇਠ, ਕੇਂਦਰੀ ਬੈਂਕ ਨੇ ਰੁਪਏ ਦੀ ਗਿਰਾਵਟ ਨੂੰ ਰੋਕਣ ਲਈ ਪੂੰਜੀ ਭੰਡਾਰ ਦੀ ਵਰਤੋਂ ਕੀਤੀ, ਜਿਸ ਨਾਲ ਵਿਦੇਸ਼ੀ ਮੁਦਰਾ ਭੰਡਾਰ ਪ੍ਰਭਾਵਿਤ ਹੋਇਆ।

ਆਰਬੀਆਈ ਦੇ ਹਫ਼ਤਾਵਾਰੀ ਅੰਕੜਿਆਂ ਅਨੁਸਾਰ ਵਿਦੇਸ਼ੀ ਮੁਦਰਾ ਭੰਡਾਰ ਦਾ ਇੱਕ ਮਹੱਤਵਪੂਰਨ ਹਿੱਸਾ ਵਿਦੇਸ਼ੀ ਮੁਦਰਾ ਜਾਇਦਾਦ 18 ਅਗਸਤ ਨੂੰ ਖ਼ਤਮ ਹੋਏ ਹਫ਼ਤੇ ਵਿੱਚ 6.61 ਅਰਬ ਡਾਲਰ ਦੀ ਗਿਰਾਵਟ ਨਾਲ 527.79 ਅਰਬ ਡਾਲਰ ਰਹਿ ਗਈ। ਡਾਲਰਾਂ ਵਿੱਚ ਪ੍ਰਗਟ ਕੀਤੀ ਜਾਣ ਵਾਲੀ ਵਿਦੇਸ਼ੀ ਮੁਦਰਾ ਸੰਪਤੀਆਂ ਵਿੱਚ ਗੈਰ-ਯੂਐੱਸ ਮੁਦਰਾਵਾਂ ਜਿਵੇਂ ਕਿ ਯੂਰੋ, ਪੌਂਡ ਅਤੇ ਯੇਨ ਵਿੱਚ ਅੰਦੋਲਨਾਂ ਦੇ ਪ੍ਰਭਾਵ ਸ਼ਾਮਲ ਹੁੰਦੇ ਹਨ। ਸੋਨੇ ਦੇ ਭੰਡਾਰ ਦਾ ਮੁੱਲ 51.5 ਕਰੋੜ ਡਾਲਰ ਘਟ ਕੇ 43.82 ਅਰਬ ਡਾਲਰ ਰਹਿ ਗਿਆ।

ਅੰਕੜਿਆਂ ਦੇ ਅਨੁਸਾਰ ਵਿਸ਼ੇਸ਼ ਡਰਾਇੰਗ ਰਾਈਟਸ (SDR) 11.9 ਕਰੋੜ ਡਾਲਕ ਦੀ ਗਿਰਾਵਟ ਨਾਲ 182.0 ਅਰਬ ਡਾਲਰ ਰਹਿ ਗਿਆ। ਸਮੀਖਿਆ ਅਧੀਨ ਹਫ਼ਤੇ 'ਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਕੋਲ ਦੇਸ਼ ਦਾ ਮੁਦਰਾ ਭੰਡਾਰ 2.5 ਕਰੋੜ ਡਾਲਰ ਘਟ ਕੇ 5.07 ਅਰਬ ਡਾਲਰ ਰਹਿ ਗਿਆ।


rajwinder kaur

Content Editor

Related News