ਫਲਿੱਪਕਾਰਟ, ਐਮਾਜ਼ਾਨ, ਸਨੈਪਡੀਲ ਨੇ ਨਕਲੀ ਖਾਦੀ ਉਤਪਾਦ ਹਟਾਏ

09/19/2020 7:48:20 PM

ਨਵੀਂ ਦਿੱਲੀ— ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇ. ਵੀ. ਆਈ. ਸੀ.) ਦੀਆਂ ਕੋਸ਼ਿਸ਼ਾਂ ਸਦਕਾ ਐਮਾਜ਼ਾਨ, ਫਲਿੱਪਕਾਰਟ, ਸਨੈਪਡੀਲ ਅਤੇ ਹੋਰ ਈ-ਕਾਮਰਸ ਕੰਪਨੀਆਂ ਨੇ ਆਪਣੇ ਪਲੇਟਫਾਰਮ ਤੋਂ 'ਖਾਦੀ' ਬ੍ਰਾਂਡ ਨਾਮ ਨਾਲ ਉਤਪਾਦਨ ਵੇਚਣ ਵਾਲੇ 160 ਤੋਂ ਜ਼ਿਆਦਾ ਵੈੱਬ ਲਿੰਕ ਹਟਾ ਦਿੱਤੇ ਹਨ।

ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇ. ਆਈ. ਵੀ. ਸੀ. ਨੇ ਖਾਦੀ ਇੰਡੀਆ ਬ੍ਰਾਂਡ ਨਾਮ ਨਾਲ ਆਪਣੇ ਉਤਪਾਦ ਵੇਚਣ ਵਾਲੀਆਂ ਲਗਭਗ 1,000 ਕੰਪਨੀਆਂ ਨੂੰ ਕਾਨੂੰਨੀ ਨੋਟਿਸ ਜਾਰੀ ਕੀਤੇ ਸਨ। ਕੇ. ਆਈ. ਵੀ. ਸੀ. ਨੇ ਕਿਹਾ ਕਿ ਇਹ ਉਸ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਖਾਦੀ ਵਰਕਰ ਵੀ ਪ੍ਰਭਾਵਿਤ ਹੋ ਰਹੇ ਹਨ। ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ ਨੇ ਇਕ ਬਿਆਨ 'ਚ ਕਿਹਾ, ''ਨੋਟਿਸ ਤੋਂ ਬਾਅਦ ਖਾਦੀ ਗਲੋਬਲ ਨੇ ਆਪਣੀ ਵੈੱਬਸਾਈਟ ਦਾ ਇਸਤੇਮਾਲ ਬੰਦ ਕਰ ਦਿੱਤਾ ਹੈ ਅਤੇ ਨਾਲ ਹੀ ਟਵਿੱਟਰ, ਫੇਸਬੁੱਕ ਤੇ ਇੰਸਟਾਗ੍ਰਾਮ ਤੋਂ ਆਪਣੇ ਸੋਸ਼ਲ ਮੀਡੀਆ ਪੇਜ ਹਟਾ ਦਿੱਤੇ ਹਨ, ਨਾਲ ਹੀ ਇਸ ਬ੍ਰਾਂਡ ਨਾਮ ਦੇ ਸਾਰੇ ਉਤਪਾਦਾਂ ਅਤੇ ਸਮੱਗਰੀ ਹਟਾਉਣ ਲਈ 10 ਦਿਨ ਦਾ ਸਮਾਂ ਮੰਗਿਆ ਹੈ।''

ਕੇ. ਆਈ. ਵੀ. ਸੀ. ਨੇ ਕਿਹਾ ਕਿ ਇਸ ਦੀ ਕਾਰਵਾਈ ਤੋਂ ਬਾਅਦ ਦੇਸ਼ ਭਰ 'ਚ ਨਕਲੀ ਖਾਦੀ ਉਤਪਾਦਾਂ ਨੂੰ ਵੇਚਣ ਵਾਲੇ ਬਹੁਤ ਸਾਰੇ ਸਟੋਰ ਬੰਦ ਹੋ ਗਏ ਹਨ। ਬਿਆਨ 'ਚ ਕਿਹਾ ਗਿਆ ਹੈ, ''ਐਮਾਜ਼ਾਨ, ਫਲਿੱਪਕਾਰਟ, ਸਨੈਪਡੀਲ ਅਤੇ ਹੋਰਾਂ ਨੇ ਕੇ. ਆਈ. ਵੀ. ਸੀ. ਦੀ ਕਾਰਵਾਈ ਦੇ ਦਬਾਅ ਹੇਠ ਖਾਦੀ ਬ੍ਰਾਂਡ ਨਾਮ ਨਾਲ ਉਤਪਾਦ ਵੇਚਣ ਵਾਲੇ 160 ਤੋਂ ਵੱਧ ਵੈੱਬ ਲਿੰਕ ਹਟਾ ਦਿੱਤੇ ਗਏ ਹਨ। ਇਨ੍ਹਾਂ ਈ-ਕਾਮਰਸ ਪੋਰਟਲ 'ਚ ਖਾਦੀ ਮਾਸਕ, ਹਰਬਲ ਸਾਬਣ, ਸ਼ੈਂਪੂ, ਸ਼ਿੰਗਾਰ, ਹਰਬਲ ਮਹਿੰਦੀ, ਜੈਕਟ, ਕੁਰਤੇ ਅਤੇ ਹੋਰ ਬਹੁਤ ਸਾਰੇ ਉਤਪਾਦ ਵੇਚੇ ਜਾ ਰਹੇ ਸਨ।


Sanjeev

Content Editor

Related News