ਕੌਮਾਂਤਰੀ ਬਾਜ਼ਾਰ ’ਚ ਤੇਜ਼ੀ ਨਾਲ ਉੱਤਰ ਖੇਤਰੀ ਸੂਬਿਆਂ ’ਚ ਵਧੇ ਰੂੰ ਦੇ ਭਾਅ

Wednesday, Nov 04, 2020 - 08:07 PM (IST)

ਕੌਮਾਂਤਰੀ ਬਾਜ਼ਾਰ ’ਚ ਤੇਜ਼ੀ ਨਾਲ ਉੱਤਰ ਖੇਤਰੀ ਸੂਬਿਆਂ ’ਚ ਵਧੇ ਰੂੰ ਦੇ ਭਾਅ

ਜੈਤੋ, (ਰਘੁਨੰਦਨ ਪਰਾਸ਼ਰ)–ਕੌਮਾਂਤਰੀ ਬਾਜ਼ਾਰ ’ਚ ਤੇਜ਼ੀ ਆਉਣ ਨਾਲ ਉੱਤਰ ਖੇਤਰੀ ਸੂਬਿਆਂ ਜਿਨ੍ਹਾਂ ’ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸ਼ਾਮਲ ਹਨ, ਵਿਚ ਬੁੱਧਵਾਰ ਨੂੰ ਰੂੰ ਦੇ ਹਾਜ਼ਰ ਭਾਅ ’ਚ 25-30 ਰੁਪਏ ਪ੍ਰਤੀ ਮਣ ਦਾ ਉਛਾਲ ਆਇਆ ਹੈ।

ਪੰਜਾਬ ’ਚ ਰੂੰ ਦੇ ਭਾਅ 4180-4200 ਰੁਪਏ ਪ੍ਰਤੀ ਮਣ, ਹਰਿਆਣਾ 4130-4150 ਰੁਪਏ ਅਤੇ ਰਾਜਸਥਾਨ ’ਚ 4,120-4,165 ਰੁਪਏ ਪ੍ਰਤੀ ਮਣ ਭਾਅ ਰਹੇ। ਰੂੰ ’ਚ ਅਚਾਨਕ 30 ਰੁਪਏ ਮਣ ਦਾ ਉਛਾਲ ਆਉਣ ਰੂੰ ਦੀ ਵਿਕਰੀ ਕਾਫੀ ਘੱਟ ਰਹੀ ਉਥੇ ਹੀ ਕਤਾਈ ਮਿੱਲਾਂ ਦੀ ਮੰਗ ਵੀ ਘੱਟ ਨਜ਼ਰ ਆਈ। ਦੂਜੇ ਪਾਸੇ, ਅੱਜ ਦੇਸ਼ ’ਚ ਕਪਾਹ ਦੀ ਆਮਦ ਥੋੜੀ ਕਮਜ਼ੋਰ ਰਹੀ। ਅੱਜ ਦੇਸ਼ ’ਚ ਕਪਾਹ ਆਮਦ 1.61 ਲੱਖ ਗੰਢਾਂ ਦੀ ਰਹੀ ਜਦੋਂ ਕਿ ਕੱਲ ਆਮਦ 1.70 ਲੱਖ ਗੰਢਾਂ ਦੀ ਸੀ।

ਦੇਸ਼ ’ਚ ਆਈ ਕੁਲ ਆਮਦ ’ਚ ਪੰਜਾਬ ਦੀਆਂ ਮੰਡੀਆਂ ’ਚ 12,000 ਗੰਢਾਂ ਵ੍ਹਾਈਟ ਗੋਲਡ, ਹਰਿਆਣਾ 22,000 ਗੰਢਾਂ, ਅੱਪਰ ਰਾਜਸਥਾਨ 18,000 ਗੰਢਾਂ, ਲੋਅਰ ਰਾਜਸਥਾਨ 9000 ਗੰਢਾਂ, ਗੁਜਰਾਤ 22,000 ਗੰਢਾਂ, ਮਹਾਰਾਸ਼ਟਰ 30,000 ਗੰਢਾਂ, ਤੇਲੰਗਾਨਾ 15,000 ਗੰਢਾਂ, ਆਂਧਰਾ ਪ੍ਰਦੇਸ਼ 8000 ਗੰਢਾਂ, ਕਰਨਾਟਕ 10,000 ਅਤੇ ਮੱਧ ਪ੍ਰਦੇਸ਼ 15,000 ਵ੍ਹਾਈਟ ਗੋਲਡ ਗੰਢਾਂ ਸ਼ਾਮਲ ਹਨ। ਸੂਤਰਾਂ ਮੁਤਾਬਕ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ.ਆਈ.) ਪੰਜਾਬ, ਹਰਿਆਣਾ ਅਤੇ ਰਾਜਸਥਾਨ ’ਚ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ ’ਤੇ ਕਪਾਹ ਸਿੱਧੀ ਖਰੀਦ ਰਹੀ ਹੈ।


author

Sanjeev

Content Editor

Related News