ਐਮਾਜ਼ੋਨ ''ਤੇ ਗੋਇਲ ਦੇ ਬੋਲ ਤੋਂ ਨਾਰਾਜ਼ ਕਾਰਪੋਰੇਟ ਇੰਡੀਆ

1/17/2020 12:06:00 PM

ਨਵੀਂ ਦਿੱਲੀ—ਐਮਾਜ਼ੋਨ ਦੇ ਸੀ.ਈ.ਓ. ਜੇਫ ਬੇਜ਼ੋਸ ਵਲੋਂ ਭਾਰਤ 'ਚ 1 ਅਰਬ ਡਾਲਰ ਦੇ ਨਿਵੇਸ਼ ਦੀ ਘੋਸ਼ਣਾ 'ਤੇ ਕਾਮਰਸ ਮਿਨਿਸ਼ਟਰ ਪੀਊਸ਼ ਗੋਇਲ ਦੇ ਬੋਲ 'ਤੇ ਕਾਰਪੋਰੇਟ ਇੰਡਸਟਰੀ ਉਨ੍ਹਾਂ ਤੋਂ ਨਾਰਾਜ਼ ਹੈ। ਮਲਟੀਨੈਸ਼ਨਲ ਅਤੇ ਭਾਰਤੀ ਕੰਪਨੀਆਂ ਦਾ ਕਹਿਣਾ ਹੈ ਕਿ ਪੀਊਸ਼ ਗੋਇਲ ਦਾ ਬਿਆਨ ਭਾਰਤ ਦੇ ਹਿੱਤ 'ਚ ਨਹੀਂ ਹੈ। ਇਹ ਬਿਆਨ ਵਿਦੇਸ਼ੀ ਨਿਵੇਸ਼ ਨੂੰ ਲੈ ਕੇ ਭਾਰਤ 'ਤੇ ਬੁਰਾ ਅਸਰ ਪਾ ਸਕਦਾ ਹੈ ਅਤੇ ਵਿਦੇਸ਼ੀ ਨਿਵੇਸ਼ਕਾਂ ਦਾ ਹੱਥ ਖਿੱਚ ਸਕਦੇ ਹਨ। ਪੀਊਸ਼ ਗੋਇਲ ਨੇ ਐਮਾਜ਼ੋਨ ਦੇ 1 ਅਰਬ ਡਾਲਰ ਦੇ ਨਿਵੇਸ਼ 'ਤੇ ਕਿਹਾ ਸੀ ਕਿ ਅਜਿਹਾ ਕਰਕੇ ਐਮਾਜ਼ੋਨ ਭਾਰਤ 'ਤੇ ਕੋਈ ਅਹਿਸਾਨ ਨਹੀਂ ਕਰ ਰਿਹਾ ਹੈ।
ਪੀਊਸ਼ ਗੋਇਲ ਦੇ ਬਿਆਨ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਇਕ ਐੱਮ.ਐੱਨ.ਸੀ. ਦੇ ਸਾਬਕਾ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਵੱਡੇ ਨਿਵੇਸ਼ ਨੂੰ ਮਾਣ ਦੀ ਗੱਲ ਮੰਨਿਆ ਜਾਂਦਾ ਸੀ ਪਰ ਜੇਕਰ ਅਜਿਹੇ ਬਿਆਨ ਸਾਹਮਣੇ ਆਉਣਗੇ ਤਾਂ ਕੰਪਨੀਆਂ ਭਾਰਤ 'ਚ ਨਿਵੇਸ਼ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਗੀਆਂ। ਇਕ ਹੋਰ ਕੰਪਨੀ ਦੇ ਸਾਬਕਾ ਅਧਿਕਾਰੀ ਨੇ ਕਿਹਾ ਕਿ ਗੋਇਲ ਦਾ ਬਿਆਨ ਭਾਰਤ 'ਤੇ ਬੁਰਾ ਅਸਰ ਪਾਵੇਗਾ ਅਤੇ ਵਿਦੇਸ਼ੀ ਨਿਵੇਸ਼ ਨੂੰ ਨਿਰਾਸ਼ ਕਰੇਗਾ।
ਇਕ ਹੋਰ ਭਾਰਤੀ ਕੰਪਨੀ ਦੇ ਸੀ.ਈ.ਓ. ਨੇ ਕਿਹਾ ਕਿ ਇਹ ਭਾਰਤੀ ਸੰਸਕ੍ਰਿਤੀ ਨਹੀਂ ਹੈ। ਮਿਸਟਰ ਗੋਇਲ ਦਾ ਸ਼ਬਦਾਂ ਦੀ ਚੋਣ ਬਿਹਤਰ ਹੋ ਸਕਦੀ ਸੀ। ਦੂਜੇ ਪਾਸੇ ਇਕ ਹੋਰ ਕੰਪਨੀ ਦੇ ਸੀ.ਈ.ਓ. ਬੋਲੇ ਕਿ ਗੋਇਲ ਛੋਟੇ ਰਿਟੇਲਰਾਂ ਅਤੇ ਟ੍ਰੇਡਰਸ ਨੂੰ ਖੁਸ਼ ਕਰਨ ਲਈ ਅਜਿਹਾ ਬੋਲ ਰਹੇ ਹਨ, ਜੋ ਬੀ.ਜੇ.ਪੀ. ਦੇ ਵੋਟ ਬੈਂਕ ਦੀ ਰੀੜ ਦੀ ਤਰ੍ਹਾਂ ਹਨ। ਐਮਾਜ਼ੋਨ ਅਤੇ ਫਲਿੱਪਕਾਰਟ ਅਤੇ ਛੋਟੇ ਦੁਕਾਨਦਾਰ ਨਿਯਮਾਂ ਦਾ ਉਲੰਘਣ ਕਰਕੇ ਭਾਰੀ ਡਿਸਕਾਊਂਟ ਦੇਣ ਦਾ ਦੋਸ਼ ਲਗਾ ਰਹੇ ਹਨ।


Aarti dhillon

Edited By Aarti dhillon