ਕੋਰੋਨਾ ਵਾਇਰਸ:ਮੂਡੀਜ਼ ਨੇ ਭਾਰਤ ਦੀ ਆਰਥਿਕ ਵਾਧਾ ਦਰ ਦਾ ਅਨੁਮਾਨ ਘਟਾ ਕੇ ਕੀਤਾ 5.3 ਫੀਸਦੀ

Tuesday, Mar 17, 2020 - 12:58 PM (IST)

ਕੋਰੋਨਾ ਵਾਇਰਸ:ਮੂਡੀਜ਼ ਨੇ ਭਾਰਤ ਦੀ ਆਰਥਿਕ ਵਾਧਾ ਦਰ ਦਾ ਅਨੁਮਾਨ ਘਟਾ ਕੇ ਕੀਤਾ 5.3 ਫੀਸਦੀ

ਨਵੀਂ ਦਿੱਲੀ—ਰੇਟਿੰਗ ਏਜੰਸੀ ਮੂਡੀਜ਼ ਇੰਵੈਸਟਰਸ ਸਰਵਿਸ ਨੇ ਕੋਰੋਨਾ ਵਾਇਰਸ ਦੇ ਅਰਥਵਿਵਸਥਾ 'ਤੇ ਪੈਣ ਵਾਲੇ ਅਸਰ ਨੂੰ ਦੇਖਦੇ ਹੋਏ 2020 ਲਈ ਭਾਰਤ ਦੀ ਆਰਥਿਕ ਵਾਧਾ ਦਰ ਦਾ ਅਨੁਮਾਨ ਘਟਾ ਕੇ ਮੰਗਲਵਾਰ ਨੂੰ 5.3 ਫੀਸਦੀ ਕਰ ਦਿੱਤਾ ਹੈ। ਮੂਡੀਜ਼ ਨੇ ਇਸ ਤੋਂ ਪਹਿਲਾਂ ਫਰਵਰੀ 'ਚ ਕਿਹਾ ਕਿ 2020 'ਚ ਭਾਰਤ ਦੀ ਜੀ.ਡੀ.ਪੀ 5.4 ਫੀਸਦੀ ਦੀ ਰਫਤਾਰ ਨਾਲ ਵਾਧਾ ਕਰ ਸਕਦੀ ਹੈ। ਹਾਲਾਂਕਿ ਇਹ ਵੀ ਪਹਿਲਾਂ ਦੇ 6.6 ਫੀਸਦੀ ਦੇ ਅਨੁਮਾਨ ਤੋਂ ਘਟਾਇਆ ਗਿਆ ਸੀ। ਏਜੰਸੀ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦਾ ਇੰਫੈਕਸ਼ਨ ਤੇਜ਼ੀ ਨਾਲ ਫੈਲਣ ਦਾ ਠੀਕ-ਠਾਕ ਆਰਥਿਕ ਅਸਰ ਹੋਵੇਗਾ। ਪ੍ਰਭਾਵਿਤ ਦੇਸ਼ਾਂ 'ਚ ਇਸ ਨਾਲ ਘਰੇਲੂ ਮੰਗ 'ਤੇ ਅਸਰ ਹੋ ਰਿਹਾ ਹੈ, ਸਪਲਾਈ ਲੜੀ ਬੰਦ ਹੋ ਰਹੀ ਹੈ ਅਤੇ ਇਕ ਦੇਸ਼ ਤੋਂ ਦੂਜੇ ਦੇਸ਼ 'ਚ ਹੋਣ ਵਾਲਾ ਵਪਾਰ ਘੱਟ ਰਿਹਾ ਹੈ। ਏਜੰਸੀ ਨੇ 2021 'ਚ ਭਾਰਤ ਦੀ ਆਰਥਿਤ ਵਾਧਾ ਦਰ 5.8 ਫੀਸਦੀ ਰਹਿਣ ਦਾ ਅਨੁਮਾਨ ਪ੍ਰਗਟ ਕੀਤਾ। ਉਸ ਨੇ ਕਿਹਾ ਕਿ ਕਈ ਸਰਕਾਰਾਂ ਅਤੇ ਕੇਂਦਰੀ ਬੈਂਕਾਂ ਨੇ ਵਿੱਤੀ ਰਾਹਤ ਪੈਕੇਜ ਨੀਤੀਗਤ ਦਰ 'ਚ ਕਟੌਤੀ, ਰੈਗੂਲੇਟਰੀ ਛੋਟ ਸਮੇਤ ਰਾਹਤ ਦੇ ਕਈ ਉਪਾਅ ਕੀਤੇ ਹਨ। ਹਾਲਾਂਕਿ ਵਾਇਰਸ ਦੇ ਇੰਫੈਕਸ਼ਨ ਨੂੰ ਰੋਕਣ ਲਈ ਚੁੱਕਿਆ ਜਾਣ ਵਾਲਾ ਕਦਮ ਇਨ੍ਹਾਂ ਉਪਾਵਾਂ ਦੇ ਅਸਰ ਨੂੰ ਘੱਟ ਕਰ ਦੇਵੇਗਾਂ।


author

Aarti dhillon

Content Editor

Related News