ਮਾਰਚ ਤੋਂ ਬਾਜ਼ਾਰ ''ਚ ਮਿਲਣ ਲੱਗ ਸਕਦੈ ਕੋਰੋਨਾ ਦਾ ਸਵਦੇਸ਼ੀ ਟੀਕਾ, ਜਾਣੋ ਕੀਮਤ

Friday, Jan 15, 2021 - 07:53 PM (IST)

ਨਵੀਂ ਦਿੱਲੀ- ਸ਼ਨੀਵਾਰ ਤੋਂ ਦੇਸ਼ ਵਿਚ ਕੋਰੋਨਾ ਟੀਕਾਕਰਨ ਸ਼ੁਰੂ ਹੋ ਰਿਹਾ ਹੈ। ਸਭ ਤੋਂ ਪਹਿਲਾਂ ਡਾਕਟਰਾਂ, ਨਰਸਾਂ ਅਤੇ ਮੋਹਰੀ ਕਤਾਰ ਵਿਚ ਡਿਊਟੀ ਨਿਭਾਅ ਰਹੇ ਮੁਲਾਜ਼ਮਾਂ ਨੂੰ ਇਹ ਲਾਇਆ ਜਾਵੇਗਾ ਪਰ ਮਾਰਚ ਤੋਂ ਮੈਡੀਕਲ ਸਟੋਰਾਂ 'ਤੇ ਭਾਰਤ ਦਾ ਬਣਿਆ ਟੀਕਾ ਕੋਵੈਕਸਿਨ ਮਿਲਣਾ ਸ਼ੁਰੂ ਹੋ ਸਕਦਾ ਹੈ। ਖ਼ਬਰ ਹੈ ਕਿ ਭਾਰਤ ਬਾਇਓਟੈਕ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਉੱਥੇ ਹੀ, ਸਤੰਬਰ ਵਿਚ ਸੀਰਮ ਇੰਸਟੀਚਿਊਟ ਵੀ ਕੋਵੀਸ਼ੀਲਡ ਨੂੰ ਬਾਜ਼ਾਰ ਵਿਚ ਉਤਾਰ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਕੀਮਤ 900 ਤੋਂ 1,000 ਰੁਪਏ ਵਿਚਕਾਰ ਹੋ ਸਕਦੀ ਹੈ।

ਭਾਰਤ ਬਾਇਓਟੈਕ ਕੋਵੈਕਸਿਨ ਨੂੰ 24 ਮਾਰਚ ਨੂੰ ਬਾਜ਼ਾਰ ਵਿਚ ਉਤਾਰਨ ਦੀ ਕੋਸ਼ਿਸ਼ ਵਿਚ ਹੈ। ਪਿਛਲੇ ਸਾਲ ਇਸੇ ਦਿਨ ਤਾਲਾਬੰਦੀ ਲੱਗੀ ਸੀ। ਭਾਰਤ ਬਾਇਓਟੈਕ ਦੇ ਰਾਸ਼ਟਰੀ ਮੁਖੀ ਸ਼ੋਇਬ ਮਲਿਕ ਮੁਤਾਬਕ, ਕੋਵੈਕਸਿਨ ਫਿਲਹਾਲ ਸਰਕਾਰ ਨੂੰ ਮੁਹੱਈਆ ਕਰਾਈ ਜਾ ਰਹੀ ਹੈ। ਡਿਸਟ੍ਰੀਬਊਟਰਾਂ ਨਾਲ ਬੈਠਕ ਤੋਂ ਪਿੱਛੋਂ ਟੀਕੇ ਦੀ ਸਟੋਰਜ਼ ਨੂੰ ਲੈ ਕੇ ਸਹੂਲਤਾਂ ਦੀ ਜਾਂਚ ਕੀਤੀ ਗਈ ਹੈ। ਜਲਦ ਹੀ ਬਾਜ਼ਾਰ ਵਿਚ ਟੀਕਾ ਲਿਆਉਣ ਦੀ ਤਾਰੀਖ਼ ਨਿਰਧਾਰਤ ਹੋ ਜਾਏਗੀ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਲਿਆਉਣ ਲਈ ਸਰਕਾਰ ਦੀ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੈ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਮਾਰਚ ਦੇ ਅੰਤ ਤੱਕ ਟੀਕਾ ਬਾਜ਼ਾਰ ਵਿਚ ਲੈ ਆਈਏ।

ਇਹ ਵੀ ਪੜ੍ਹੋ- IMF ਨੇ ਖੇਤੀ ਕਾਨੂੰਨਾਂ ਨੂੰ ਖੇਤੀਬਾੜੀ ਸੁਧਾਰਾਂ ਲਈ ਅਹਿਮ ਕਦਮ ਕਰਾਰ ਦਿੱਤਾ

ਮਲਿਕ ਮੁਤਾਬਕ, ਮੌਜੂਦਾ ਸਮੇਂ ਜੋ ਟੀਕੇ ਬਣੇ ਹਨ ਉਹ ਸਿਰਫ਼ 18 ਸਾਲ ਤੋਂ ਉਪਰ ਵਾਲਿਆਂ ਲਈ ਹਨ। ਕੋਵੈਕਸਿਨ ਦੇ ਬੱਚਿਆਂ 'ਤੇ ਟ੍ਰਾਇਲ ਦੀ ਮਨਜ਼ੂਰੀ ਮਿਲ ਗਈ ਹੈ। 10 ਦਿਨਾਂ ਵਿਚ ਦੇਸ਼ ਭਰ ਦੇ 15 ਸੈਂਟਰਾਂ 'ਤੇ ਬੱਚਿਆਂ ਵਿਚ ਇਸ ਦਾ ਟ੍ਰਾਇਲ ਸ਼ੁਰੂ ਹੋਵੇਗਾ। ਭਾਰਤ ਬਾਇਓਟੈਕ ਟੀਕੇ ਤੋਂ ਇਲਾਵਾ ਨੇਜਲ ਸਪਰੇਅ 'ਤੇ ਵੀ ਕੰਮ ਕਰ ਰਿਹਾ ਹੈ, ਇਸ ਜ਼ਰੀਏ ਕੋਸ਼ਿਸ਼ ਹੈ ਕਿ ਜਿਸ ਰਸਤਿਓਂ ਸੰਕਰਮਣ ਆਉਂਦਾ ਹੈ ਉਸੇ ਰਸਤੇ 'ਤੇ ਉਸ ਨੂੰ ਖ਼ਤਮ ਕਰ ਦਿੱਤਾ ਜਾਵੇ।

ਇਹ ਵੀ ਪੜ੍ਹੋ- ਬਾਈਡੇਨ ਦਾ ਵੱਡਾ ਐਲਾਨ, ਹਰ ਅਮਰੀਕੀ ਦੇ ਖਾਤੇ 'ਚ ਪਾਉਣਗੇ 1400 ਡਾਲਰ 

ਭਾਰਤ ਵਿਚ ਸ਼ੁਰੂ ਹੋ ਰਹੇ ਟੀਕਾਕਰਨ ਨੂੰ ਲੈ ਕੇ ਕੁਮੈਂਟ ਬਾਕਸ ਵਿਚ ਸਾਂਝੇ ਕਰੋ ਵਿਚਾਰ


Sanjeev

Content Editor

Related News