ਕੋਰੋਨਾ ਕਾਰਨ 2.5 ਕਰੋੜ ਲੋਕਾਂ ਦੀ ਜਾ ਸਕਦੀ ਹੈ ਨੌਕਰੀ, ਜਾਰੀ ਹੋਈ ਚਿਤਾਵਨੀ

03/19/2020 2:59:42 PM

ਨਵੀਂ ਦਿੱਲੀ—ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਦੁਨੀਆ ਭਰ 'ਚ ਲਗਭਗ 2.5 ਕਰੋੜ ਨੌਕਰੀਆਂ ਖਤਮ ਹੋ ਸਕਦੀਆਂ ਹਨ, ਪਰ ਕੌਮਾਂਤਰੀ ਪੱਧਰ 'ਤੇ ਏਕੀਕ੍ਰਿਤ ਨੀਤੀਗਤ ਕਾਰਵਾਈ ਦੇ ਰਾਹੀਂ ਸੰਸਾਰਕ ਬੇਰੁਜ਼ਗਾਰੀ 'ਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ 'ਚ ਮਦਦ ਕਰ ਸਕਦੀ ਹੈ। ਕੌਮਾਂਤਰੀ ਲੇਬਰ ਸੰਗਠਨ (ਆਈ.ਐੱਲ.ਓ.) ਨੇ ਕੋਵਿਡ-19 ਅਤੇ ਕੰਮਕਾਜੀ ਦੁਨੀਆ 'ਪ੍ਰਭਾਵ ਅਤੇ ਕਾਰਵਾਈ' ਸਿਰਲੇਖ ਵਾਲੀ ਆਪਣੀ ਸ਼ੁਰੂਆਤੀ ਮੁੱਲਾਂਕਣ ਰਿਪੋਰਟ 'ਚ ਕਾਰਜਸਥਲ 'ਚ ਲੇਬਰ ਦੀ ਸੁਰੱਖਿਆ, ਅਰਥਵਿਵਸਥਾ ਨੂੰ ਮਦਦ ਅਤੇ ਰੁਜ਼ਗਾਰ ਅਤੇ ਆਮਦਨੀ ਨੂੰ ਬਣਾਏ ਰੱਖਣ ਲਈ ਤੁਰੰਤ, ਵੱਡੇ ਪੈਮਾਨੇ 'ਤੇ ਅਤੇ ਏਕੀਕ੍ਰਿਤ ਉਪਾਵਾਂ ਦੀ ਬੇਨਤੀ ਕੀਤੀ ਹੈ।
ਆਈ.ਐੱਲ.ਓ. ਨੇ ਕਿਹਾ ਕਿ ਇਨ੍ਹਾਂ ਉਪਾਵਾਂ 'ਚ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ, ਰੁਜ਼ਗਾਰ ਬਣਾਏ ਰੱਖਣ 'ਚ ਸਹਾਇਤਾ (ਭਾਵ ਘੱਟ ਸਮੇਂ ਦਾ ਕੰਮ, ਤਨਖਾਹਦਾਰ ਛੁੱਟੀ, ਹੋਰ ਸਬਸਿਡੀ) ਅਤੇ ਛੋਟੇ ਅਤੇ ਮੱਧ ਉਦਯੋਗਾਂ ਲਈ ਵਿੱਤੀ ਅਤੇ ਟੈਕਸ ਰਾਹਤ ਸ਼ਾਮਲ ਹੈ। ਆਈ.ਐੱਲ.ਓ. ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਪੈਦਾ ਹੋਏ ਆਰਥਿਕ ਅਤੇ ਮਜ਼ਬੂਰ ਸੰਕਟ ਨਾਲ ਦੁਨੀਆ ਭਰ 'ਚ ਕਰੀਬ 2.5 ਕਰੋੜ ਲੋਕ ਬੇਰੁਜ਼ਗਾਰ ਹੋ ਸਕਦੇ ਹਨ।
ਰਿਪੋਰਟ 'ਚ ਕਿਹਾ ਗਿਆ ਸੀ, ਜੇਕਰ ਅਸੀਂ ਕੌਮਾਂਤਰੀ ਪੱਧਰ 'ਤੇ ਏਕੀਕ੍ਰਿਤ ਨੀਤੀਗਤ ਕਾਰਵਾਈ 'ਤੇ ਗੰਭੀਰਤਾ ਨਾਲ ਅਮਲ ਕਰੀਏ ਤਾਂ ਸੰਸਾਰਕ ਬੇਰੁਜ਼ਗਾਰੀ 'ਤੇ ਪ੍ਰਭਾਵ ਕਾਫੀ ਘੱਟ ਹੋ ਸਕਦਾ ਹੈ। ਵਰਣਨਯੋਗ ਹੈ ਕਿ ਕੋਰੋਨਾ ਦੇ ਕਹਿਰ ਨਾਲ ਪੂਰੀ ਦੁਨੀਆ 'ਚ ਦਹਿਸ਼ਤ ਹੈ। ਦੁਨੀਆ ਭਰ 'ਚ ਕੁੱਲ 2 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦੀ ਲਪੇਟ 'ਚ ਹਨ। ਜਦੋਂਕਿ 8,953 ਲੋਕਾਂ ਦੀ ਮੌਤ ਹੋ ਚੁੱਕੀ ਹੈ।


Aarti dhillon

Content Editor

Related News