ਕੋਰੋਨਾ ਨੇ ਬਦਲ ਦਿੱਤਾ ਕੰਮ ਕਰਨ ਦਾ ਅੰਦਾਜ਼, ਇਸ ਸਾਲ ਲੀਡਰਸ਼ਿਪ ’ਚ ਵਧ ਸਕਦੀ ਹੈ ਔਰਤਾਂ ਦੀ ਭੂਮਿਕਾ

01/10/2021 9:29:31 AM

ਨਵੀਂ ਦਿੱਲੀ (ਭਾਸ਼ਾ) – ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਣ ਜ਼ਿਆਦਾਤਰ ਸਮਾਂ ਦੁਨੀਆ ਭਰ ’ਚ ਲਾਕਡਾਊਨ ਲੱਗਿਆ ਰਿਹਾ। ਅਜਿਹੇ ’ਚ ਜਿਥੋਂ ਤੱਕ ਸੰਭਵ ਹੋ ਸਕਿਆ, ਲੋਕਾਂ ਨੇ ਵਰਕ ਫ੍ਰਾਮ ਹੋਮ ਦਾ ਕਲਚਰ ਅਪਣਾਉਣਾ ਸ਼ੁਰੂ ਕੀਤਾ। ਇਹ ਕਲਚਰ ਇੰਨਾ ਸਫਲ ਰਿਹਾ ਕਿ ਕੁਝ ਕੰਪਨੀਆਂ ਨੇ ਇਸ ਨੂੰ ਕੋਰੋਨਾ ਤੋਂ ਬਾਅਦ ਲਈ ਵੀ ਅਪਣਾਉਣ ਦਾ ਫੈਸਲਾ ਕਰ ਲਿਆ।

ਇਕ ਅਧਿਐਨ ’ਚ ਖੁਲਾਸਾ ਹੋਇਆ ਹੈ ਕਿ ਵਰਕ ਫ੍ਰਾਮ ਹੋਮ ਦੀ ਸਫਲਤਾ ਨਾਲ ਗਿਗ ਅਰਥਵਿਵਸਥਾ ਨੂੰ ਬੜ੍ਹਾਵਾ ਮਿਲੇਗਾ। ਜੌਬ ਸਾਈਟ ਸਾਇਕੀ ਵਲੋਂ ਤਿਆਰ ਕੀਤੀ ਗਈ ਰਿਪੋਰਟ 2021 ਟੈਲੈਂਟ ਤਕਨਾਲੌਜੀ ਆਊਟਲੁਕ ਮੁਤਾਬਕ ਇਸ ਸਾਲ 2021 ’ਚ ਹਾਈਬ੍ਰਿਡ ਵਰਕਫੋਰਸ ਦੇਖਣ ਨੂੰ ਮਿਲੇਗਾ। ਗਿਗ ਅਰਥਵਿਵਸਥਾ ਦੇ ਵਿਸਤਾਰ ਨਾਲ ਔਰਤਾਂ ਦੀ ਲੀਡਰਸ਼ਿਪ ’ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਗਿਗ ਅਰਥਵਿਵਸਥਾ ਇਕ ਫ੍ਰੀ ਮਾਰਕੀਟ ਸਿਸਟਮ ਹੈ, ਜਿਸ ’ਚ ਅਸਥਾਈ ਤੌਰ ’ਤੇ ਵਰਕਰਾਂ ਨੂੰ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਦੀ ਵਿਵਸਥਾ ’ਚ ਆਰਗਨਾਈਜੇਸ਼ਨਸ ਸੁਤੰਤਰ ਵਰਕਰਾਂ ਨੂੰ ਕੁਝ ਸਮੇਂ ਲਈ ਰੱਖਦੇ ਹਨ। ਯਾਨੀ ਇਕ ਤਰ੍ਹਾਂ ਨਾਲ ਉਨ੍ਹਾਂ ਨੂੰ ਅਸਥਾਈ ਤੌਰ ’ਤੇ ਜੌਬ ਪੋਜੀਸ਼ਨ ਦਿੱਤੀ ਜਾਂਦੀ ਹੈ। ਕੋਰੋਨਾ ਮਹਾਮਾਰੀ ਕਾਰਣ ਅਚਾਨਕ ਕੰਮ ਕਰਨ ਦੇ ਮਾਡਲ ’ਚ ਜੋ ਬਦਲਾਅ ਆਇਆ ਹੈ, ਉਸ ਨੇ ਕੰਪਨੀਆਂ ਨੂੰ ਸਕਿਲ ਗੈਪ ਨੂੰ ਪਛਾਣਨ ਅਤੇ ਉਸ ਨੂੰ ਪੂਰਾ ਕਰਨ ਵੱਲ ਸੋਚਣ ਨੂੰ ਮਜ਼ਬੂਰ ਕੀਤਾ ਹੈ।

ਇਹ ਵੀ ਪਡ਼੍ਹੋ : ਬਿਨਾਂ ਡਰੇ ਕਰੋ 2 ਲੱਖ ਰੁਪਏ ਤੱਕ ਦੇ ਗਹਿਣਿਆਂ ਦੀ ਖ਼ਰੀਦ, ਵਿੱਤ ਮੰਤਰਾਲੇ ਨੇ ਦਿੱਤੀ ਇਹ ਸਹੂਲਤ

ਇਸ ਸਾਲ ਵਧੇਗੀ ਗਿਗ ਅਰਥਵਿਵਸਥਾ

ਪਿਛਲੇ ਸਾਲ 2020 ’ਚ ਬਹੁਤ ਤਜ਼ਰਬੇਕਾਰ ਲੋਕਾਂ ਨੂੰ ਵੀ ਰੋਜ਼ਗਾਰ ਗੁਆਉਣਾ ਪਿਆ ਸੀ ਅਤੇ ਨਵੇਂ ਲੋਕਾਂ ਨੂੰ ਰੋਜ਼ਗਾਰ ’ਤੇ ਰੱਖਿਆ ਜਾ ਰਿਹਾ ਹੈ। ਇਸ ਨਾਲ ਗਿਗ ਅਰਥਵਿਵਸਥਾ ਦਾ ਵਿਸਤਾਰ ਹੋਇਆ। ਗਿਗ ਅਰਥਵਿਵਸਥਾ ਨਾਲ ਵੰਨ-ਸੁਵੰਨਤਾ ਵਧੇਗੀ। ਇਸ ਤੋਂ ਇਲਾਵਾ ਲਾਗਤ ਘੱਟ ਕਰਨ ਲਈ ਕੰਪਨੀਆਂ ’ਤੇ ਦਬਾਅ ਵੀ ਵਧੇਗਾ। ਰਿਪੋਰਟ ਮੁਤਾਬਕ 2021 ’ਚ ਐਕਸਟਰਨਲ ਹਾਇਰਿੰਗ ਵਧੇਰੇ ਨਹੀਂ ਹੋਵੇਗੀ, ਇਸ ਦਾ ਬਾਵਜੂਦ ਗਿਗ ਅਰਥਵਿਵਸਥਾ ਦਾ ਵਿਸਤਾਰ ਹੋਵੇਗਾ।

ਗਿਗ ਅਰਥਵਿਵਸਥਾ ਦੇ ਤਹਿਤ ਲੋਕਾਂ ਨੂੰ ਆਪਣੇ ਮੁਤਾਬਕ ਕੰਮਕਾਜੀ ਘੰਟੇ ਚੁਣਨ ਦੀ ਆਜ਼ਾਦੀ ਰਹੇਗੀ। ਇਸ ਨਾਲ ਵੱਧ ਤੋਂ ਵੱਧ ਔਰਤਾਂ ਕੰਮ ਕਰਨ ਨੂੰ ਤਿਆਰ ਹੋਣਗੀਆਂ। ਰਿਪੋਰਟ ਮੁਤਾਬਕ ਭਵਿੱਖ ’ਚ ਲੀਡਰਸ਼ਿਪ ਦੀ ਭੂਮਿਕਾ ’ਚ ਔਰਤਾਂ ਦੀ ਗਿਣਤੀ ’ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪਡ਼੍ਹੋ ਫ਼ੌਜ ਤੇ ਨੀਮ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਮਿਲੀ ਵੱਡੀ ਸਹੂਲਤ, ਘਰ ਬੈਠੇ ਖ਼ਰੀਦ ਸਕਣਗੇ ਇਹ ਵਸਤੂਆਂ

ਟੈਲੇਂਟ ਨੂੰ ਰੋਕੇ ਰੱਖਣਾ ਵੱਡੀ ਚੁਣੌਤੀ

87 ਫੀਸਦੀ ਲੀਡਰਸ ਦਾ ਮੰਨਣਾ ਹੈ ਕਿ ਘਰ ਤੋਂ ਕੰਮ ਕਰਨ ਦੌਰਾਨ ਕਰਮਚਾਰੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨਾ ਬਹੁਤ ਚੁਣੌਤੀਪੂਰਣ ਹੈ ਅਤੇ 73 ਫੀਸਦੀ ਦਾ ਮੰਨਣਾ ਹੈ ਕਿ ਕਰਮਚਾਰੀਆਂ ਨੂੰ ਕੰਮ ’ਚ ਲਗਾਏ ਰੱਖਣਾ ਵੱਡੀ ਚੁਣੌਤੀ ਹੈ। 87 ਫੀਸਦੀ ਦਾ ਮੰਨਣਾ ਹੈ ਕਿ ਸਕਿਲ ਅਪਗ੍ਰੇਡੇਸ਼ਨ ਹੋਣਾ ਚਾਹੀਦਾ ਹੈ ਅਤੇ ਹੁਣ ਆਪਣੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਇਕ ਨਵੀਂ ਦੌੜ ਸ਼ੁਰੂ ਹੋਵੇਗੀ। ਉਨ੍ਹਾਂ ਦਾ ਮੰਨਣਾ ਹੈ ਕਿ ਛੇਤੀ ਕੰਮ ਕਰਨ ਅਤੇ ਆਸਾਨੀ ਨਾਲ ਮਾਹੌਲ ’ਚ ਢਲਣ ਵਰਗੇ ਸਾਫਟ ਸਕਿਲਸ ਤੈਅ ਕਰਨਗੇ ਕਿ ਰੋਜ਼ਗਾਰ ਕਿਸ ਨੂੰ ਮਿਲੇਗਾ। ਸਟੱਡੀ ’ਚ ਦੇਖਿਆ ਗਿਆ ਕਿ ਵਰਕ ਫ੍ਰਾਮ ਹੋਮ ਕਲਚਰ ਨਾਲ ਕੰਪਨੀਆਂ ਲਈ ਆਪਣੇ ਬਿਹਤਰ ਕਰਮਚਾਰੀ ਨੂੰ ਰੋਕੇ ਰੱਖਣਾ ਸਭ ਤੋਂ ਅਹਿਮ ਟਾਸਕ ਹੋ ਗਿਆ ਹੈ।

ਇਹ ਵੀ ਪਡ਼੍ਹੋ : ਇਹ ਬੈਂਕ ਦੇ ਰਿਹੈ ਬਿਨਾਂ ਵਿਆਜ ਦੇ 20 ਸਾਲ ਦਾ ਹੋਮ ਲੋਨ, 'ਜਿਸਕ ਬੈਂਕ' ਦੀ ਵਿਆਜ ਦਰ ਕਰੇਗੀ ਹੈਰਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News